ਨਵੀਂ ਦਿੱਲੀ: ਵਿੱਤ ਮੰਤਰਾਲੇ ਨੇ ਦੱਸਿਆ ਕਿ ਡਿਜੀਟਲ ਟੈਕਨਾਲੋਜੀ ਨੇ ਕੋਰੋਨਾ ਵਾਇਰਸ ਦੌਰਾਨ ਬੈਂਕਿੰਗ ਸੇਵਾਵਾਂ ਦੀ ਵਰਤੋਂ ਵਿੱਚ ਬਹੁਤ ਵੱਡੀ ਮਦਦ ਕੀਤੀ ਹੈ। ਇਸ ਔਖੇ ਸਮੇਂ ਵਿੱਚ ਇਹ ਆਧਾਰ ਰਾਹੀਂ ਪੇਮੈਂਟ ਸਿਸਟਮ ਰਾਹੀਂ ਹੀ ਸੰਭਵ ਹੋਇਆ ਹੈ, ਜਿਸ ਨੇ ਕਿ ਪਿਛਲੇ 40 ਦਿਨਾਂ ਦੌਰਾਨ ਰੋਜ਼ਾਨਾ ਲਗਭਗ 113 ਲੱਖ ਵਾਰ ਲੈਣ-ਦੇਣ ਕਰਵਾਇਆ ਹੈ।
ਵਿੱਤੀ ਸੇਵਾਵਾਂ ਵਿਭਾਗ ਮੁਤਾਬਕ ਇਸ ਲੌਕਡਾਊਨ ਦੌਰਾਨ 43 ਕਰੋੜ ਵਾਰ 16,101 ਕਰੋੜ ਰੁਪਏ ਦਾ ਲੈਣ-ਦੇਣ ਹੋਇਆ ਹੈ, ਜੋ ਕਿ ਇਸੇ ਪੀਰੀਅਡ ਦੌਰਾਨ ਪਹਿਲਾਂ ਕੀਤੇ ਗਏ ਲੈਣ-ਦੇਣ ਦਾ ਦੋਗੁਣਾ ਹੈ। ਵਿੱਤੀ ਵਿਭਾਗ ਨੇ ਸਾਰੇ ਬੈਂਕਿੰਗ ਸਿਸਟਮ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਬਾਇਓ ਮੈਟਰਿਕ ਡਿਵਾਇਸਾਂ ਰਾਹੀਂ ਇਹ ਸੇਵਾਵਾਂ ਮੁਹੱਈਆ ਕਰਵਾਉਣ ਦੇ ਲਈ ਬੀ.ਸੀ ਅਤੇ ਸੀਐੱਸਪੀ ਪ੍ਰਸ਼ੰਸਾ ਦੀ ਪਾਤਰ ਹੈ।