ਨਵੀਂ ਦਿੱਲੀ: ਟ੍ਰਾਈ ਨੇ ਟੀਵੀ ਗਾਹਕਾਂ ਲਈ ਨਵੇਂ ਸਾਲ ਦਾ ਤੋਹਫ਼ਾ ਦਿੱਤਾ ਹੈ। ਟ੍ਰਾਈ ਦੇ ਨਵੇਂ ਨਿਯਮਾਂ ਮੁਤਾਬਕ ਇਸੇ ਸਾਲ ਦੀ 1 ਮਾਰਚ ਤੋਂ 130 ਰੁਪਏ (ਟੈਕਸ ਰਹਿਤ) ਵਿੱਚ ਗਾਹਕਾਂ ਹੁਣ ਘੱਟ ਤੋਂ ਘੱਟ 200 ਮੁਫ਼ਤ ਏਅਰ ਟੂ ਚੈਨਲ ਦੇਖ ਸਕਦੇ ਹਨ। ਜਾਣਕਾਰੀ ਮੁਤਾਬਕ ਪਹਿਲਾਂ 130 ਰੁਪਏ ਵਿੱਚ ਸਿਰਫ਼ 100 ਚੈਨਲ ਹੀ ਦੇਖਣ ਨੂੰ ਮਿਲਦੇ ਸਨ।
ਕੇਬਲ ਟੀਵੀ ਦੇ ਆਪ੍ਰੇਟਰ ਮੁਫ਼ਤ ਏਅਰ ਟੂ ਚੈੱਨਲਾਂ ਨੂੰ ਦਾ ਪ੍ਰਸਾਰਣ ਕਰਨ ਲਈ 160 ਰੁਪਏ ਪ੍ਰਤੀ ਮਹੀਨਾ ਤੋਂ ਵੱਧ ਨਹੀਂ ਲੈ ਸਕਦੇ। ਟ੍ਰਾਈ ਨੇ ਹੁਕਮ ਜਾਰੀ ਕਰਦਿਆਂ ਇਹ ਸਾਫ਼ ਕਰ ਦਿੱਤਾ ਹੈ ਕਿ ਇਨ੍ਹਾਂ ਚੈਨਲਾਂ ਵਿੱਚ ਉਹ ਚੈਨਲ ਸ਼ਾਮਲ ਨਹੀਂ ਹੋਣਗੇ ਜਿਨ੍ਹਾਂ ਨੂੰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਜ਼ਰੂਰੀ ਐਲਾਨਿਆ ਹੈ। ਦੂਰਦਰਸ਼ਨ ਨਾਲ ਜੁੜੇ ਅਜਿਹੇ ਚੈਨਲਾਂ ਦੀ ਗਿਣਤੀ 26 ਹੈ।
ਬੁੱਧਵਾਰ (1 ਜਨਵਰੀ) ਨੂੰ ਜਾਰੀ ਕੀਤੀ ਗਈ ਨਵੀਂ ਟੈਰਿਫ਼ ਨੀਤੀ ਵਿੱਚ ਟ੍ਰਾਈ ਨੇ ਸਾਫ਼ ਕਰ ਦਿੱਤਾ ਹੈ ਕਿ ਕੋਈ ਵੀ ਕੇਬਲ ਆਪ੍ਰੇਟਰ ਆਪਣੇ ਇੱਕ ਪਲੇਟਫ਼ਾਰਮ ਉੱਤੇ ਸਾਰੇ ਮੁਫ਼ਤ ਏਅਰ ਟੂ ਚੈੱਨਲਾਂ ਲਈ 160 ਰੁਪਏ ਤੋਂ ਜ਼ਿਆਦਾ ਪ੍ਰਤੀ ਮਹੀਨਾ ਨਹੀਂ ਵਸੂਲ ਸਕਦਾ। ਇਸ ਤੋਂ ਇਲਾਵਾ 12 ਰੁਪਏ ਤੋਂ ਜ਼ਿਆਦਾ ਕੀਮਤ ਵਾਲੇ ਸਾਰੇ ਟੀਵੀ ਚੈੱਨਲ ਕਿਸੇ ਵੀ ਬੁੱਕੇ ਵਿੱਚ ਨਹੀਂ ਹੋਣਗੇ। ਗਾਹਕ ਇਨ੍ਹਾਂ ਨੂੰ ਅਲੱਗ ਤੋਂ ਲੈ ਸਕਦੇ ਹਨ।
3 ਗੁਣਾ ਤੋਂ ਜ਼ਿਆਦਾ ਨਹੀਂ ਹੋ ਸਕਦੀ ਕੀਮਤ
ਟ੍ਰਾਈ ਨੇ ਇਹ ਸ਼ਰਤ ਵੀ ਰੱਖੀ ਹੈ ਕਿ ਕਿਸੇ ਵੀ ਆ-ਲਾ-ਕਾਰਟੇ ਚੈਨਲ ਦੀ ਕੀਮਤ ਉਸ ਬੱਕੇਟ ਦੇ ਕਿਸ ਵੀ ਚੈਨਲ ਦੀ ਔਸਤਨ ਕੀਮਤ ਤੋਂ 3 ਗੁਣਾ ਜ਼ਿਆਦਾ ਨਹੀਂ ਹੋ ਸਕਦੀ। ਭਾਵ ਕਿ ਜੇ ਕਿਸੇ ਚੈੱਨਲ ਦੀ ਔਸਤਨ ਕੀਮਤ 3 ਰੁਪਏ ਹੈ ਤਾਂ ਉਸ ਬੱਕੇਟ ਦੇ ਕਿਸੇ ਵੀ ਇੱਕ ਚੈਨਲ ਦੀ ਕੀਮਤ 9 ਰੁਪਏ ਤੋਂ ਜ਼ਿਆਦਾ ਨਹੀਂ ਹੋ ਸਕਦੀ।
ਚੈੱਨਲ ਪੈਕੇਜ ਦੀ ਸੀਮਾ ਵੀ ਤੈਅ
ਇਸ ਤੋਂ ਪਹਿਲਾਂ ਪ੍ਰਸਾਰਣ ਕਰਨ ਵਾਲੇ ਗਾਹਕਾਂ ਨੂੰ ਚੈੱਨਲ ਦੇ ਬੁੱਕੇ ਵਿੱਚ ਸਾਰੇ ਚੈੱਨਲ ਕੁੱਲ ਅ-ਲਾ-ਕਾਰਟ ਕੀਮਤ ਦੇ ਮੁਕਾਬਲੇ 35-55 ਫ਼ੀਸਦੀ ਦੇ ਔਸਤਨ ਡਿਸਕਾਉਂਟ ਦੇ ਰਹੇ ਸਨ। ਟ੍ਰਾਈ ਨੇ ਕਿਹਾ ਕਿ ਪ੍ਰਸਾਰਣ ਕਰਨ ਵਾਲੇ ਬੁੱਕੇ ਡਿਸਕਾਉਂਟ ਵਿੱਚ ਲਚਕੀਲੇਪਨ ਦੀ ਦੁਰਵਰਤੋਂ ਕੀਤੀ ਹੈ। ਇਸੇ ਤਰ੍ਹਾਂ ਜੇ ਕਿਸੇ ਪ੍ਰਸਾਰਣ ਕਰਨ ਵਾਲੇ ਕੋਲ 12 ਚੈੱਨਲ ਹਨ ਤਾਂ ਉਹ 12 ਤੋਂ ਜ਼ਿਆਦਾ ਬੁੱਕੇ ਆਫ਼ਰ ਨਹੀਂ ਕਰ ਸਕਦਾ।
ਐੱਨਸੀਫ਼ੀ ਲਈ 2 ਸਲੈਬਾਂ
ਟ੍ਰਾਈ ਨੇ ਨੈੱਟਵਰਕ ਕਪੈਸਿਟੀ ਫ਼ੀਸ (ਐੱਨਸੀਫ਼ੀ) ਲਈ 2 ਸਲੈਬਾਂ ਵੀ ਬਣਾ ਦਿੱਤੀਆਂ ਹਨ। 200 ਚੈਨਲਾਂ ਤੱਕ ਲਈ 130 ਰੁਪਏ ਮਹੀਨੇ ਅਤੇ 200 ਤੋਂ ਜ਼ਿਆਦਾ ਚੈਨਲਾਂ ਲਈ 160 ਰੁਪਏ। ਗਾਹਕ ਹੁਣ 100 ਚੈਨਲਾਂ ਤੱਕ 130 ਰੁਪਏ ਦਾ ਐੱਨਸੀਐਫ ਅਦਾ ਕਰਦੇ ਹਨ ਅਤੇ ਇਸ ਨਾਲ ਅੱਗੇ ਹਰ 25 ਚੈਨਲਾਂ ਲਈ 20 ਰੁਪਏ ਜ਼ਿਆਦਾ ਦਿੰਦੇ ਹਨ।
ਜ਼ਰੂਰੀ ਚੈਨਲ ਐੱਨਸੀਐਫ਼ ਦਾ ਹਿੱਸਾ ਨਹੀਂ ਹੋਣਗੇ
ਇਸ ਤੋਂ ਇਲਾਵਾ ਅਥਾਰਟੀ ਨੇ ਫ਼ੈਸਲਾ ਕੀਤਾ ਹੈ ਕਿ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਜਿੰਨ੍ਹਾਂ ਚੈਨਲਾਂ ਨੂੰ ਜ਼ਰੂਰੀ ਐਲਾਨਿਆ ਹੈ, ਉਨ੍ਹਾਂ ਨੇ ਐੱਨਸੀਐਫ਼ ਚੈਨਲਾਂ ਦੀ ਗਿਣਤੀ ਵਿੱਚ ਨਹੀਂ ਗਿਣਿਆ ਜਾਵੇਗਾ। ਇਸ ਤੋਂ ਇਲਾਵਾ ਟ੍ਰਾਈ ਨੇ ਵਿਤਰਣ ਪਲੇਟਫ਼ਾਰਮ ਪਰਿਚਾਲਕਾਂ ਨੂੰ ਲੰਬੀ ਮਿਆਦ ਭਾਵ ਕਿ 6 ਮਹੀਨੇ ਜਾਂ ਜ਼ਿਆਦਾ ਦੇ ਸਬਸਕ੍ਰਿਪਸ਼ਨ ਉੱਤੇ ਰਿਆਇਤ ਦੇਣ ਦੀ ਆਗਿਆ ਦੇ ਦਿੱਤੀ ਹੈ। ਨਾਲ ਹੀ, ਇੱਕ ਤੋਂ ਜ਼ਿਆਦਾ ਟੀਵੀ ਵਾਲੇ ਘਰਾਂ ਵਿੱਚ ਦੂਸਰੇ ਕੁਨੈਕਸ਼ਨ ਉੱਤੇ ਐੱਨਸੀਐਫ਼ ਪਹਿਲੇ ਕੁਨੈਕਸ਼ਨ ਦੇ 40% ਤੋਂ ਜ਼ਿਆਦ ਨਹੀਂ ਹੋ ਸਕਦਾ।