ਚੰਡੀਗੜ੍ਹ: ਤਿਉਹਾਰਾਂ (Festivals) ਦਾ ਸੀਜਨ ਆਉਂਦੇ ਸਾਰ ਹੀ ਸੋਨੇ (Gold) ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੁੰਦਾ ਹੈ। 13 ਅਕਤੂਬਰ 2021 ਭਾਵ ਅੱਜ ਬੁੱਧਵਾਰ ਸੋਨੇ ਦਾ ਰੇਟ 47,030 ਰੁਪਏ ਪ੍ਰਤੀ 10 ਗ੍ਰਾਮ ਹੈ। ਪਿਛਲੇ ਹਫਤੇ ਵਿੱਚ 46,910 ਰੁਪਏ ਸੀ, ਪਰ ਇਸ ਹਫਤੇ ਵਿੱਚ ਪਹਿਲਾਂ ਨਾਲੋ 0.26 ਫੀਸਦੀ ਵਾਧਾ ਹੋਇਆ ਹੈ। ਤਿਉਹਾਰਾਂ ਦੇ ਸੀਜਨ ਵਿੱਚ ਸੋਨੇ ਦਾ ਰੇਟ ਵਧਣਾ ਸ਼ੁਰੂ ਹੋ ਗਿਆ ਹੈ।
ਜਾਣੋ ਸੋਨੇ ਦੇ ਭਾਅ
ਹਾਲਾਂਕਿ ਗਲੋਬਲ ਵਿੱਚ 1816.7 ਡਾਲਰ ਅਤੇ ਭਾਰਤੀ ਬਾਜ਼ਾਰ ਵਿੱਚ ਸੋਨੇ ਦੀ ਕੀਮਤ 47,030 ਰੁਪਏ ਹੈ, ਜੇਕਰ ਵਾਧੇ ਦੀ ਗੱਲ ਕੀਤੀ ਜਾਵੇ ਤਾਂ ਭਾਰਤੀ ਬਾਜ਼ਾਰ ਵਿੱਚ ਸੋਨੇ ਦੀ ਕੀਮਤ 0.18 ਫੀਸਦ ਵਧੀ ਹੈ ਜੋ ਕਿ ਗਲੋਬਲ ਗੋਲਡ ਕੀਮਤ ਦੇ ਮੁਕਾਬਲੇ 0.19 ਫੀਸਦ ਦੀ ਉੱਚ ਦਰ ਨਾਲ ਵਧੀ ਹੈ। ਦੱਸ ਦਈਏ ਕਿ ਸੋਨੇ ਦੀਆਂ ਕੀਮਤਾਂ ਵਿੱਚ ਪਿਛਲੇ 30 ਦਿਨਾਂ ਵਿੱਚ 4.24 ਫੀਸਦੀ ਵਾਧਾ ਹੋਇਆ ਹੈ।
ਭਾਰਤੀ ਸਪਾਟ ਬਾਜ਼ਾਰ ਵਿੱਚ 24k ਸੋਨੇ ਦੀ ਕੀਮਤ 47,030 ਦੱਸੀ ਗਈ ਹੈ।