ਨਵੀਂ ਦਿੱਲੀ : ਵਿੱਤ ਮੰਤਰਾਲਾ ਸਰਕਾਰੀ ਦੂਰਸੰਚਾਰ ਕੰਪਨੀ ਬੀਐੱਸਐੱਨਐੱਲ ਨੂੰ ਬੰਦ ਕਰਨ ਦੇ ਪੱਖ ਵਿੱਚ ਨਹੀਂ ਹੈ। ਦੂਰਸੰਚਾਰ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਸੰਕੇਤ ਦਿੱਤੇ ਹਨ। ਬੀਐੱਸਐੱਨਐੱਲ ਨੂੰ ਬੰਦ ਕਰਨ ਵਾਲੇ ਸਵਾਲ ਦਾ ਜਵਾਬ ਦਿੰਦੇ ਹੋਏ ਦੂਰਸੰਚਾਰ ਵਿਭਾਗ ਦੇ ਸਕੱਤਰ ਅੰਸ਼ੂ ਪ੍ਰਕਾਸ਼ ਨੇ ਕਿਹਾ ਇਹ ਜਾਣਕਾਰੀ ਗ਼ਲਤ ਹੈ।
ਦੂਰਸੰਚਾਰ ਸਕੱਤਰ ਨੇ ਮੋਬਾਈਲ ਟਾਵਰ ਨਾਲ ਜੁੜੇ ਉਦਯੋਗ ਸੰਗਠਨ ਤਾਇਪਾ ਦੀ ਸਲਾਨਾ ਆਮ ਮੀਟਿੰਗ ਮੌਕੇ ਉਤੇ ਅਲੱਗ ਤੋਂ ਇਹ ਜਾਣਕਾਰੀ ਦਿੱਤੀ। ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਵਾਲੇ ਮੰਤਰੀਆਂ ਦੇ ਸਮੂਹ ਦੀ ਦੂਰਸੰਚਾਰ ਵਿਭਾਗ ਦੀ ਪੁਨਰ ਸੁਰਜਿਤ ਯੋਜਨਾ ਨੂੰ ਮੰਨਜ਼ੂਰੀ ਦਿੱਤੀ ਹੈ।
ਮੰਤਰੀਆਂ ਦੇ ਸਮੂਹ ਨੇ ਜੁਲਾਈ ਵਿੱਚ ਘਾਟੇ ਵਿੱਚ ਚੱਲ ਰਹੀ ਦੂਰਸੰਚਾਰ ਕੰਪਨੀਆਂ ਨੂੰ ਪੁਨਰ ਸੁਰਜੀਤ ਵਾਲੇ ਪੈਕੇਜ ਨੂੰ ਮਨਜੂਰੀ ਦੇ ਦਿੱਤੀ ਸੀ। ਇਸ ਸਮੂਹ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਅਤੇ ਦੂਰਸੰਚਾਰ ਮੰਤਰੀ ਰਵੀਸ਼ੰਕਰ ਪ੍ਰਸਾਦ ਵੀ ਸਨ। ਹਾਲਾਂਕਿ ਬਾਅਦ ਵਿੱਚ ਵਿੱਤ ਮੰਤਰਾਲੇ ਦੇ ਅਧਿਕਾਰੀਆਂ ਨੇ ਇਸ ਪ੍ਰਸਤਾਵ ਉੱਤੇ 80 ਤੋਂ ਜ਼ਿਆਦਾ ਸਵਾਲ ਚੁੱਕੇ ਸਨ।