ਨਵੀਂ ਦਿੱਲੀ : ਟਾਟਾ ਮੋਟਰਜ਼ ਦੀ ਪਹਿਲੀ ਬਿਜਲੀ ਨਾਲ ਚੱਲਣ ਵਾਲੀ ਕਾਰ ਟਿਗੋਰ ਦੀ ਅੱਜ ਘੁੰਡ ਚੁਕਾਈ ਹੋ ਗਈ ਹੈ। ਇਹ ਦੋ ਮਾਡਲਾਂ XM ਅਤੇ XT ਵਿੱਚ ਉਪਲੱਬਧ ਹੋਵੇਗੀ। ਇਸ ਦੇ XM ਮਾਡਲ ਦੀ ਕੀਮਤ 9.9 ਲੱਖ ਰੁਪਏ ਹੈ, ਜਦਕਿ XT ਮਾਡਲ ਦੀ ਕੀਮਤ 10.9 ਲੱਖ ਰੁਪਏ ਹੈ। ਇਸ ਕਾਰ ਦੀ ਖ਼ਰੀਦ 'ਤੇ ਟਾਟਾ ਵੱਲੋਂ ਫ਼ੇਮ-2 ਸਕੀਮ ਅਧੀਨ 1.62 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ। ਬਿਨ੍ਹਾਂ ਸਬਸਿਡੀ ਦੇ ਇਸ ਦੀ ਕੀਮਤ 11.61 ਲੱਖ ਅਤੇ 11.71 ਲੱਖ ਰੁਪਏ ਹੋਵੇਗੀ। ਇਹ ਕਾਰ ਚਿੱਟੇ, ਨੀਲੇ ਅਤੇ ਸਿਲਵਰ ਵਿੱਚ ਉਪਲੱਬਧ ਹੋਵੇਗੀ।
ਟਾਟਾ ਟਿਗੋਰ ਕੰਪਨੀ ਦੀ ਐਂਟਰੀ ਲੈਵਲ ਹੈੱਚਬੈਕ ਕਾਰ ਹੋਵੇਗੀ। ਇਸ ਵਿੱਚ 16.2 ਕਿਲੋ ਵਾਟ ਪ੍ਰਤੀ ਘੰਟਾ ਇੰਨਬਿਲਟ ਹੋਵੇਗੀ, ਜੋ ਪੂਰੀ ਚਾਰਜਿੰਗ 'ਤੇ 142 ਕਿਮੀ ਦਾ ਮਾਇਲੇਜ਼ ਦੇਵੇਗੀ। ਇਹ 6 ਘੰਟਿਆਂ ਵਿੱਚ 80 ਫ਼ੀਸਦੀ ਤੱਕ ਚਾਰਜ ਹੋ ਜਾਂਦੀ ਹੈ। ਉਥੇ ਹੀ 15 ਕਿਲੋ ਵਾਟ ਦੇ ਫਾਸਟ ਚਾਰਜਰ ਨਾਲ ਇਹ 90 ਮਿੰਟ ਵਿੱਚ 80 ਫ਼ੀਸਦੀ ਤੱਕ ਚਾਰਜ ਹੋ ਜਾਵੇਗੀ। ਕੰਪਨੀ ਵੱਲੋਂ ਇਸ ਕਾਰ ਦੀ ਖ਼ਰੀਦ 'ਤੇ ਬੈਟਰੀ ਦੇ ਨਾਲ ਕਾਰ ਤੇ 3 ਸਾਲ ਜਾਂ 1.25 ਲੱਖ ਕਿਮੀ ਦੀ ਵਾਰੰਟੀ ਦੇ ਰਹੀ ਹੈ।