ਪੰਜਾਬ

punjab

ਟਾਟਾ ਗਰੁੱਪ ਵੱਲੋਂ ਚੀਨ ਨੂੰ ਵੱਡਾ ਝਟਕਾ, ਹੁਣ ਭਾਰਤ 'ਚ ਤਿਆਰ ਹੋਣਗੇ ਮੋਬਾਈਲ ਪਾਰਟਸ

By

Published : Dec 5, 2020, 12:22 PM IST

ਟਾਟਾ ਗਰੁੱਪ ਨੇ ਪਹਿਲਾਂ ਪਹਿਲਾਂ ਸੁਪਰ ਐਪ ਰਾਹੀਂ ਆਨਲਾਈਨ ਕਰਿਆਨੇ ਦੇ ਕਾਰੋਬਾਰ 'ਚ ਦਾਖਲ ਹੋਣ ਦੀ ਯੋਜਨਾ ਬਣਾਈ। ਹੁਣ ਟਾਟਾ ਗਰੁੱਪ ਕੰਪਨੀ ਨੇ ਚੀਨ ਨੂੰ ਵੱਡਾ ਝਟਕਾ ਦਿੰਦੇ ਹੋਏ ਮੋਬਾਈਲ ਪਾਰਟਸ ਬਣਾਉਣ ਦੀ ਤਿਆਰੀ ਕਰ ਲਈ ਹੈ।

ਭਾਰਤ 'ਚ ਤਿਆਰ ਹੋਣਗੇ ਮੋਬਾਈਲ ਪਾਰਟਸ
ਭਾਰਤ 'ਚ ਤਿਆਰ ਹੋਣਗੇ ਮੋਬਾਈਲ ਪਾਰਟਸ

ਹੈਦਰਾਬਾਦ: ਟਾਟਾ ਗਰੁੱਪ ਕੰਪਨੀ ਤੇ ਟਾਟਾ ਸੰਨਜ਼ ਆਪਣੀ ਵਿਸਥਾਰ ਯੋਜਨਾ ਦੇ ਹਿੱਸੇ ਵਜੋਂ ਹਰ ਖੇਤਰ 'ਚ ਆਪਣੇ ਕਾਰੋਬਾਰ ਦਾ ਵਿਸਥਾਰ ਕਰ ਰਹੀ ਹੈ। ਪਹਿਲਾਂ ਸੁਪਰ ਐਪ ਰਾਹੀਂ ਆਨਲਾਈਨ ਕਰਿਆਨੇ ਦੇ ਕਾਰੋਬਾਰ ਵਿੱਚ ਦਾਖਲ ਹੋਣ ਦੀ ਯੋਜਨਾ ਅਤੇ ਹੁਣ ਟਾਟਾ ਨੇ ਮੋਬਾਈਲ ਪਾਰਟਸ ਬਣਾਉਣ ਦੀ ਵੀ ਤਿਆਰੀ ਕਰ ਲਈ ਹੈ।

ਕੰਪਨੀ ਨੇ ਇਸ ਦੇ ਲਈ ਤਾਮਿਲਨਾਡੂ ਵਿੱਚ ਇੱਕ ਨਵਾਂ ਪਲਾਂਟ ਸਥਾਪਤ ਕਰਨ ਜਾ ਰਹੀ ਹੈ।ਟਾਟਾ ਦੇ ਇਸ ਕੱਦਮ ਨਾਲ ਚੀਨ ਨੂੰ ਵੱਡਾ ਝੱਟਕਾ ਲੱਗੇਗਾ।

ਦਰਅਸਲ, ਮੋਦੀ ਸਰਕਾਰ ਨੇ ਆਤਮ ਨਿਰਭਰ ਸਕੀਮ ਤਹਿਤ ਮੋਬਾਈਲ ਹੈਂਡਸੈੱਟ ਨਿਰਮਾਤਾਵਾਂ ਨੂੰ ਭਾਰਤ 'ਚ ਨਿਰਮਾਣ ਕਰਨ ਲਈ ਪੀਐਲਆਈ ਦਾ ਐਲਾਨ ਕੀਤਾ ਹੈ। ਜਿਸ ਤੋਂ ਬਾਅਦ ਕਈ ਕੰਪਨੀਆਂ ਨੇ ਭਾਰਤ ਵਿੱਚ ਹੀ ਮੋਬਾਈਲ ਨਿਰਮਾਣ ਦੀ ਪੇਸ਼ਕਸ਼ ਕੀਤੀ ਹੈ , ਪਰ ਅਜੇ ਤੱਕ ਕੋਈ ਵੀ ਮੋਬਾਈਲ ਪਾਰਟਸ ਤਿਆਰ ਕਰਨ ਲਈ ਅੱਗੇ ਨਹੀਂ ਆਇਆ। ਮੋਬਾਈਲ ਪਾਰਟਸ ਅਜੇ ਵੀ ਬਾਹਰੋਂ ਮੰਗਵਾਏ ਜਾਂਦੇ ਹਨ।

ਟਾਟਾ ਦੀ ਇਸ ਯੋਜਨਾ ਤੋਂ ਬਾਅਦ ਇਹ ਕਾਰੋਬਾਰ ਭਾਰਤ 'ਚ ਵਧੇਗਾ ਅਤੇ ਨਾਲ ਹੀ ਚੀਨ ਨੂੰ ਵੀ ਸਖ਼ਤ ਝਟਕਾ ਲੱਗੇਗਾ। ਇਸ ਤੋਂ ਬਾਅਦ ਭਾਰਤ 'ਚ ਮੋਬਾਈਲ ਪਾਰਟਸ ਤਿਆਰ ਹੋਣਗੇ। ਮੌਜੂਦਾ ਸਮੇਂ 'ਚ ਵੱਡੀ ਗਿਣਤੀ 'ਚ ਮੋਬਾਈਲ ਪਾਰਟਸ ਚੀਨ ਤੋਂ ਭਾਰਤ ਆਉਂਦੇ ਹਨ।

ਟਾਟਾ ਸੰਨਜ਼ ਦਾ ਇਹ ਪ੍ਰਾਜੈਕਟ ਲਗਭਗ ਡੇਢ ਅਰਬ ਡਾਲਰ ਦਾ ਹੋ ਸਕਦਾ ਹੈ। ਇੱਕ ਰਿਪੋਰਟ ਦੇ ਮੁਤਾਬਕ, ਕੰਪਨੀ ਇਸ ਪ੍ਰੋਜੈਕਟ ਦੇ ਲਈ 1.5 ਬਿਲੀਅਨ ਡਾਲਰ ਦਾ ਕਰਜ਼ਾ ਲੈਣ ਦੀ ਤਿਆਰੀ ਕਰ ਰਹੀ ਹੈ। ਇਸ ਵਿਚੋਂ 75 ਤੋਂ ਇੱਕ ਅਰਬ ਡਾਲਰ ਦੀ ਰਕਮ ਅੰਦਰੂਨੀ ਵਪਾਰਕ ਕਾਰੋਬਾਰ ਰਾਹੀਂ ਇਕੱਠੀ ਕੀਤੀ ਜਾਏਗੀ। ਨਵੇਂ ਪਲਾਂਟ ਅਤੇ ਕੰਪਨੀ ਦੇ ਲਈ CEO ਦੀ ਵੀ ਤਲਾਸ਼ ਕੀਤੀ ਜਾ ਰਹੀ ਹੈ।

ABOUT THE AUTHOR

...view details