ਨਵੀਂ ਦਿੱਲੀ: ਆਨਲਾਈਨ ਫੂਡ ਮੰਗਾਉਣ ਦੀ ਸੁਵਿਧਾ ਦੇਣ ਵਾਲੀ ਕੰਪਨੀ ਸਵਿੱਗੀ (Swiggy) ਨੇ ਵੀਰਵਾਰ ਨੂੰ ਕਿਹਾ ਕਿ ਉਹ ਆਪਣੀ ਕਰਿਆਨੇ ਦੀ ਸਪਲਾਈ ਕਰਨ ਵਾਲੀ ਕੰਪਨੀ ਇੰਸਟਾਮਾਰਟ (Instamart) 'ਚ 70 ਕਰੋੜ ਡਾਲਰ (ਕਰੀਬ 5,250 ਕਰੋੜ ਰੁਪਏ) ਦਾ ਨਿਵੇਸ਼ ਕਰੇਗੀ।
ਸਾਲ 2020 ਵਿੱਚ ਗੁਰੂਗ੍ਰਾਮ ਅਤੇ ਬੈਂਗਲੁਰੂ ਵਿੱਚ ਸੰਚਾਲਨ ਸ਼ੁਰੂ ਕਰਨ ਤੋਂ ਬਾਅਦ, ਸਵਿੱਗਗੀ ਇੰਸਟਾਮਾਰਟ (Swiggy Instamart) ਹੁਣ 18 ਸ਼ਹਿਰਾਂ ਵਿੱਚ ਗਾਹਕਾਂ ਦੀ ਸੇਵਾ ਕਰ ਰਿਹਾ ਹੈ ਅਤੇ ਹਰ ਹਫ਼ਤੇ 1 ਮਿਲੀਅਨ ਤੋਂ ਵੱਧ ਆਰਡਰ ਪੂਰੇ ਕਰ ਰਿਹਾ ਹੈ। ਪਿਛਲੇ ਕੁਝ ਮਹੀਨਿਆਂ ਵਿੱਚ, Swiggy Instamart ਨੇ ਹਰ ਦਿਨ ਇੱਕ ਤੋਂ ਵੱਧ 'ਡਾਰਕ ਸਟੋਰ'(ਕੇਵਲ ਆਨਲਾਈਨ ਸਮਾਨ ਦੇ ਆਰਡਰ ਨੂੰ ਪੂਰਾ ਕਰਨ ਵਾਲੀ ਦੁਕਾਨ) ਜੋੜਿਆ ਹੈ।
ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੰਪਨੀ ਚੰਗੀ ਸੰਖਿਆ ਵਿੱਚ 'ਡਾਰਕ ਸਟੋਰ' ਨੂੰ ਜੋੜਨ ਦੇ ਨਾਲ ਜਨਵਰੀ 2022 ਤੱਕ ਆਪਣੇ ਗਾਹਕਾਂ ਨੂੰ 15 ਮਿੰਟ ਦੇ ਵਿੱਚ ਸਮਾਨ ਡਿਲਵਰ ਕਰੇਗੀ।
Swiggy ਦੇ ਸੀਈਓ (CEO) ਸ਼੍ਰੀਹਰਸ਼ਾ ਮਜੇਟੀ ਨੇ ਕਿਹਾ, “ਸਾਡੀ ਮੌਜੂਦਾ ਵਿਕਾਸ ਗਤੀ ਨੂੰ ਦੇਖਦੇ ਹੋਏ, ਇੰਸਟਾਮਾਰਟ (Instamart) ਅਗਲੀ ਤਿੰਨ ਤਿਮਾਹੀਆਂ ਵਿੱਚ ਸਾਲਾਨਾ ਇੱਕ ਅਰਬ ਡਾਲਰ ਦੀ GMV (ਗਰੋਸ ਗੁਡਸ ਵੈਲਿਊ) ਦੀ ਔਸਤ ਦਰ ਤੱਕ ਪਹੁੰਚਣ ਲਈ ਤਿਆਰ ਹੈ। 3 ਅਰਬ ਡਾਲਰ ਦੀ ਸਾਲਾਨਾ GMV ਔਸਤ ਦਰ ਦੇ ਨਾਲ ਸਾਡੇ ਭੋਜਨ ਡਿਲੀਵਰੀ ਕਾਰੋਬਾਰ ਅਤੇ Instamart ਚੰਗੀ ਤਰ੍ਹਾਂ ਵਧ ਰਹੇ ਹਨ, ਅਸੀਂ ਆਪਣੇ ਕਾਰੋਬਾਰ ਨੂੰ ਵੱਡੇ ਪੱਧਰ 'ਤੇ ਵਧਾਉਣ ਲਈ ਬਹੁਤ ਉਤਸ਼ਾਹਿਤ ਹਾਂ। ਪਲੇਟਫਾਰਮ ਤਾਜ਼ੇ ਫਲ ਅਤੇ ਸਬਜ਼ੀਆਂ, ਬਰੈੱਡ ਅਤੇ ਅੰਡੇ, ਖਾਣਾ ਪਕਾਉਣ ਦੀਆਂ ਜ਼ਰੂਰੀ ਚੀਜ਼ਾਂ, ਪੀਣ ਵਾਲੇ ਪਦਾਰਥ, ਤੁਰੰਤ ਖਾਣਯੋਗ ਅਤੇ ਨਿੱਜੀ ਅਤੇ ਬੇਬੀ ਕੇਅਰ, ਘਰ ਅਤੇ ਸਫਾਈ ਵਰਗੀਆਂ ਸ਼੍ਰੇਣੀਆਂ ਵਿੱਚ ਉਤਪਾਦ ਪ੍ਰਦਾਨ ਕਰਦਾ ਹੈ।
ਇਹ ਵੀ ਪੜ੍ਹੋ:JIO ਨੇ VI ਦੇ ਨਵੇਂ ਟੈਰਿਫ ਪਲਾਨ ਬਾਰੇ ਟਰਾਈ ਨੂੰ ਕੀਤੀ ਸ਼ਿਕਾਇਤ
ਸਵਿਗੀ ਦੀ ਇਹ ਯੂਨਿਟ ਅਹਿਮਦਾਬਾਦ, ਬੈਂਗਲੁਰੂ, ਚੇਨੱਈ, ਕੋਇੰਬਟੂਰ, ਚੰਡੀਗੜ੍ਹ, ਦਿੱਲੀ, ਗੁਰੂਗ੍ਰਾਮ, ਹੈਦਰਾਬਾਦ, ਇੰਦੌਰ, ਜੈਪੁਰ, ਕੋਲਕਾਤਾ, ਕੋਚੀ, ਲਖਨਊ, ਲੁਧਿਆਣਾ, ਮੁੰਬਈ, ਨੋਇਡਾ, ਪੁਣੇ ਅਤੇ ਵਿਸ਼ਾਖਾਪਟਨਮ ਵਿੱਚ ਕੰਮ ਕਰ ਰਹੀ ਹੈ।
(ਪੀਟੀਆਈ ਭਾਸ਼ਾ)