ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੇ ਦੱਸਿਆ ਕਿ ਵਿਦੇਸ਼ ਮੰਤਰੀ ਨਾਲ ਵੱਡਾ ਵਫ਼ਦ ਵੀ ਬੁਲਗਾਰੀਆ ਗਿਆ ਹੈ। ਇਸ 'ਚ ਸ਼ਾਮਲ ਲੋਕ ਦੁਵੱਲੇ ਰਿਸ਼ਤਿਆਂ ਨੂੰ ਵਧਾਉਣ ਲਈ ਸੰਵਾਦ ਕਰਨਗੇ। ਸੁਸ਼ਮਾ ਦੀ ਆਪਣੀ ਬੁਲਗਾਰੀਆਈ ਹਮਰੁਤਬਾ ਕੈਟਰੀਨਾ ਨਾਲ ਕਈ ਨਵੇਂ ਖੇਤਰਾਂ 'ਤੇ ਵੀ ਗੱਲ ਹੋਈ। ਇਨ੍ਹਾਂ 'ਚ ਫਾਰਮਾ, ਸੂਚਨਾ ਤਕਨੀਕੀ, ਸੈਰ ਸਪਾਟਾ ਤੇ ਸੱਭਿਆਚਾਰਕ ਅਦਾਨ ਪ੍ਰਦਾਨ ਸ਼ਾਮਲ ਹੈ। ਸੁਸ਼ਮਾ ਦੇ ਦੌਰੇ ਦਾ ਇਕ ਉਦੇਸ਼ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਸਤੰਬਰ 2018 'ਚ ਹੋਏ ਬੁਲਗਾਰੀਆ ਦੌਰੇ ਸਮੇਂ ਸਮਝੌਤਿਆਂ ਦੀ ਤਰੱਕੀ 'ਤੇ ਚਰਚਾ ਕਰਨਾ ਵੀ ਹੈ। ਵਿਦੇਸ਼ ਮੰਤਰੀ ਇੱਥੋਂ ਦੀ ਯਾਤਰਾ ਤੋਂ ਬਾਅਦ ਦੋ ਦਿਨਾ ਦੌਰੇ 'ਤੇ ਮੋਰੱਕੋ ਜਾਣਗੇ, ਉੱਥੋਂ ਉਹ ਸਪੇਨ ਜਾਣਗੇ।
ਬੁਲਗਾਰੀਆ 'ਚ ਸੁਸ਼ਮਾ ਸਵਰਾਜ ਵਲੋਂ ਹਮਰੁਤਬਾ ਜਹਾਰਿਏਵਾ ਨਾਲ ਮੁਲਾਕਾਤ - bulgaria
ਸੋਫੀਆ: ਬੁਲਗਾਰੀਆ ਪਹੁੰਚੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਉੱਥੋਂ ਦੀ ਆਪਣੀ ਹਮਰੁਤਬਾ ਕੈਟਰੀਨਾ ਜਹਾਰਿਏਵਾ ਨਾਲ ਦੁਵੱਲੇ ਰਿਸ਼ਤਿਆਂ 'ਤੇ ਗੱਲਬਾਤ ਕੀਤੀ। ਦੋਵਾਂ ਆਗੂਆਂ ਨੇ ਵਪਾਰ, ਖੇਤੀਬਾੜੀ ਤੇ ਸਿਹਤ ਦੇ ਖੇਤਰ 'ਚ ਸਹਿਯੋਗ 'ਤੇ ਚਰਚਾ ਕੀਤੀ। ਸੁਸ਼ਮਾ ਦੋ ਦਿਨ ਦੀ ਯਾਤਰਾ 'ਤੇ ਬੁਲਗਾਰੀਆ ਪਹੁੰਚੇ ਹਨ। ਕਿਸੇ ਵੀ ਭਾਰਤੀ ਵਿਦੇਸ਼ ਮੰਤਰੀ ਦੀ ਇਹ ਪਹਿਲੀ ਬਾਲਕਨ ਯਾਤਰਾ ਹੈ।
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ
Last Updated : Feb 18, 2019, 2:05 PM IST