ਨਵੀਂ ਦਿੱਲੀ: ਸੂਜ਼ੂਕੀ ਮੋਟਰਸਾਇਕਲ ਭਾਰਤ ਪ੍ਰਾ.ਲਿਮ ਨੇ ਆਪਣਾ ਭਾਰਤ ਵਿੱਚ ਪਹਿਲਾ ਬੀਐੱਸ-6 ਮਾਨਕ ਇੰਜਣ ਵਾਲੇ ਸਕੂਟਰ ਅਕਸੈਸ 125 ਦੀ ਘੁੰਡ-ਚੁਕਾਈ ਕੀਤੀ ਹੈ।
ਜਾਣਕਾਰੀ ਮੁਤਾਬਕ ਨੇ ਕੰਪਨੀ ਨੇ ਇਸ ਦੀ ਐਕਸ-ਸ਼ੋਅ ਰੂਮ ਵਿੱਚ ਡਰੱਮ ਬ੍ਰੇਕ ਅਤੇ ਸਟੀਲ ਵਾਲੇ ਮਾਡਲ ਦੀ ਕੀਮਤ 64,800 ਰੁਪਏ ਰੱਖੀ ਹੈ ਅਤੇ ਟਾਪ ਡਿਸਕ ਪ੍ਰੇਕ ਦੇ ਨਾਲ ਅਲਾਏ ਵਾਲੇ ਮਾਡਲ ਦੀ ਕੀਮਤ 69,500 ਰੁਪਏ ਹੈ।
ਸੂਜ਼ੂਕੀ ਅਕਸੈਸ ਦੇ ਇਸ ਨਵੇਂ ਇੰਜਣ ਬਣਾਉਣ ਤੋਂ ਇਲਾਵਾ ਕੰਪਨੀ ਨੇ ਇਸ ਵਿੱਚ ਕੁੱਝ ਫ਼ੀਚਰ ਵੀ ਜੋੜੇ ਹਨ। ਬੀਐੱਸ-6 ਮਾਨਕ ਇੰਜਣ ਵਾਲੇ ਇਸ ਸਕੂਟਰ ਦੀ ਇਕੋ-ਪ੍ਰਫਾਰਮੈਂਸ ਤਕਨਾਲੋਜੀ ਦੀ ਮਦਦ ਨਾਲ 6,750 ਆਰਪੀਐੱਮ ਨਾਲ 8.7 ਪੀਐਸ ਦੀ ਪਾਵਰ ਅਤੇ 5,500 ਆਰਪੀਐੱਮ ਉੱਤੇ 10 ਐਨਐਮ ਦਾ ਟਾਰਕ ਪੈਦਾ ਕਰਦਾ ਹੈ।
ਜਾਣਕਾਰੀ ਮੁਤਾਬਕ ਬੀਐੱਸ-VI ਮਾਨਕ ਇੰਜਣ ਵਾਲੇ ਨਿਯਮ ਇਸੇ ਸਾਲ ਦੀ 1 ਅਪ੍ਰੈਲ ਤੋਂ ਲਾਗੂ ਹੋ ਜਾਣਗੇ।
ਸਕੂਟਰ ਦੇ ਨਵੇਂ ਫ਼ੀਚਰ
- ਅਕਸੈਸ 125 ਸਕੂਟਰ ਦੀ ਮੂਹਰਲੀ ਲਾਇਟ ਵਿੱਚ ਐੱਲਈਟੀ ਵਾਲੀਆਂ ਲਾਈਟਾਂ ਅਤੇ ਇਸਟਰੂਮੈਂਟ ਕੰਸੋਲ ਨੂੰ ਨਵਾਂ ਬਣਾਇਆ ਹੈ।
- 125 ਸੀਸੀ ਵਾਲੇ ਬੀਐੱਸ-VI ਮਾਨਕ ਵਾਲੇ ਇਸ ਨਵੇਂ ਸਕੂਟਰ ਵਿੱਚ ਅਲਾਏ ਡ੍ਰੱਮ ਬ੍ਰੇਕ, ਅਲਾਏ ਡਿਸਕ ਬ੍ਰੇਕ ਅਤੇ ਸਟੀਲ ਡ੍ਰੱਮ ਬ੍ਰੇਕਾਂ ਦਿੱਤੀਆਂ ਗਈਆਂ ਹਨ।
- ਸਕੂਟਰ ਨੂੰ 5 ਵੱਖ-ਵੱਖ ਰੰਗਾਂ- ਜਾਮਨੀ ਡੀਪ ਬਲੂ, ਮੈਟਾਲਿਕ ਮੈਟੇ ਪਲੈਟਿਮਨ ਸਿਲਵਰ, ਜਾਮਨੀ ਮਿਰਾਜ ਸਫ਼ੈਦ, ਗਲਾਸ ਸਪਾਰਕਲ ਕਾਲਾ ਅਤੇ ਮੈਟਾਲਿਕ ਮੈਟ ਫਾਇਬ੍ਰਾਇਨ ਗ੍ਰੇਅ ਦਿੱਤਾ ਗਿਆ ਹੈ।