ਨਵੀਂ ਦਿੱਲੀ: ਈਰਾਨ ਅਤੇ ਅਮਰੀਕਾ ਵਿਚਕਾਰ ਤਨਾਅ ਦੇ ਵੱਧਣ ਕਾਰਨ ਭਾਰਤ ਦੇ ਬਾਸਮਤੀ ਚੌਲ ਨਿਰਯਾਤ ਉੱਤੇ ਪ੍ਰਤੀਕੂਲ ਅਸਰ ਪੈ ਸਕਦਾ ਹੈ। ਭਾਰਤੀ ਚੌਲ ਨਿਰਯਾਤਕਾਂ ਦੇ ਸੰਗਠਨ ਨੇ ਸਥਿਤੀ ਵਿੱਚ ਸੁਧਾਰ ਹੋਣ ਤੱਕ ਆਪਣੇ ਮੈਂਬਰਾਂ ਨੂੰ ਬਾਸਮਤੀ ਚੌਲਾਂ ਦੀ ਖੇਪ ਨਾ ਭੇਜਣ ਨੂੰ ਕਿਹਾ ਹੈ। ਉੱਥੇ ਹੀ ਚਾਹ ਬੋਰਡ ਨੇ ਵੀ ਇਸ ਸਥਿਤੀ ਵਿੱਚ ਚਾਹ ਨਿਰਯਾਤ ਪ੍ਰਭਾਵਿਤ ਹੋਣ ਦਾ ਸ਼ੱਕ ਪ੍ਰਗਟਾਇਆ ਹੈ।
ਆਲ ਇੰਡੀਆ ਰਾਇਸ ਐਕਸਪੋਟਰਜ਼ ਐਸੋਸੀਏਸ਼ਨ (ਏਆਈਆਰਈਏ) ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਈਰਾਨ ਭਾਰਤੀ ਬਾਸਮਤੀ ਦੇ ਨਿਰਯਾਤ ਦੀ ਇੱਕ ਮਹੱਤਵਪੂਰਨ ਮੰਜ਼ਿਲ ਹੈ। ਜੇ ਨਿਰਯਾਤ ਪ੍ਰਭਾਵਿਤ ਹੁੰਦਾ ਹੈ ਤਾਂ ਇਸ ਨਾਲ ਘਰੇਲੂ ਮੰਜ਼ਿਲਾਂ ਉੱਤੇ ਅਸਰ ਪਵੇਗਾ ਅਤੇ ਅੰਤ ਕਿਸਾਨਾਂ ਨੂੰ ਨੁਕਸਾਨ ਹੋਵੇਗਾ। ਸੰਗਠਨ ਨੇ ਸਥਿਤੀ ਵਿੱਚ ਸੁਧਾਰ ਹੋਣ ਤੱਕ ਨਿਰਯਾਤਕਾਂ ਨੂੰ ਖੇਪ ਨਾ ਭੇਜਣ ਨੂੰ ਕਿਹਾ ਹੈ।
ਸੰਗਠਨ ਨੇ ਪ੍ਰਧਾਨ ਨਾਥੀ ਰਾਮ ਗੁਪਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੁਣ ਦੀ ਸਥਿਤੀ ਵਿੱਚ ਈਰਾਨ ਨੂੰ ਬਾਸਮਤੀ ਚੌਲਾਂ ਦਾ ਨਿਰਯਾਤ ਸੰਭਵ ਨਹੀਂ ਹੈ। ਅਸੀਂ ਆਪਣੇ ਮੈਂਬਰਾਂ ਨੂੰ ਮਸ਼ਵਰਾ ਜਾਰੀ ਕਰ ਕੇ ਸਾਵਧਾਨ ਰਹਿਣ ਅਤੇ ਸਥਿਤੀ ਵਿੱਚ ਸੁਧਾਰ ਹੋਣ ਤੱਕ ਖੇਪ ਨਾ ਭੇਜਣ ਨੂੰ ਕਿਹਾ ਹੈ।