ਨਵੀਂ ਦਿੱਲੀ : ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਅਤੇ ਭਾਰਤੀ ਇੰਟਰਪ੍ਰਾਈਜ਼ਜ਼ ਦੇ ਚੇਅਰਮੈਨ ਸੁਨੀਲ ਮਿੱਤਲ ਵਰਗੇ ਮਸ਼ਹੂਰ ਉਦਯੋਗਪਤੀ ਦੂਰਸੰਚਾਰ ਖੇਤਰ ਵਿੱਚ ਵੱਡੇ ਹੋਈ ਇੰਡੀਆ ਮੋਬਾਈਲ ਕਾਂਗਰਸ ਵਿੱਚ ਇਸ ਵਾਰ ਗੁੰਮ ਰਹੇ।
ਦੂਰਸੰਚਾਰ ਮੰਤਰੀ ਰਵੀ ਸ਼ੰਕਰ ਪ੍ਰਸਾਦ, ਆਦਿਤਿਆ ਬਿਰਲਾ ਸਮੂਹ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ, ਭਾਰਤੀ ਇੰਟਰਪ੍ਰਾਇਜ਼ਜ਼ ਦੇ ਉਪ-ਚੇਅਰਮੈਨ ਰਾਕੇਸ਼ ਭਾਰਤੀ ਮਿੱਤਲ ਅਤੇ ਰਿਲਾਇੰਸ ਜਿਓ ਇੰਟੋਕਾਮ ਨਿਦੇਸ਼ਕ ਮੰਡਲ ਦੇ ਮੈਂਬਰ ਮਹਿੰਦਰ ਨਹਾਟਾ ਉਦਘਾਟਨ ਸੈਸ਼ਨ ਵਿੱਚ ਮੌਜੂਦ ਸਨ।
ਹਾਲਾਂਕਿ, ਦੋ ਦਿੱਗਜ਼ ਉਦਯੋਗਪਤੀ ਅੰਬਾਨੀ ਅਤੇ ਮਿੱਤਲ ਇਸ ਸਾਲ ਪ੍ਰੋਗਰਾਮ ਵਿੱਚ ਨਹੀਂ ਪਹੁੰਚੇ। ਇਸ ਤੋਂ ਪਹਿਲਾਂ ਹੋਏ ਅਜਿਹੇ 2 ਪ੍ਰੋਗਰਾਮਾਂ ਵਿੱਚ ਇਹ ਦੋਵੇਂ ਪ੍ਰਮੁੱਖ ਉਦਯੋਗਪਤੀ ਸ਼ਾਮਲ ਹੋਏ ਸਨ।
ਆਕਾਸ਼ ਅਤੇ ਇਸ਼ਾ ਅੰਬਾਨੀ (ਮੁਕੇਸ਼ ਅੰਬਾਨੀ ਦੇ ਬੱਚੇ) ਨੂੰ ਲੀਡਰਜ਼ ਆਫ਼ ਨੈਕਸਟ ਜਨਰੇਸ਼ਨ (ਅਗਲੀ ਪੀੜ੍ਹੀ ਦੇ ਉਦਯੋਗਪਤੀ) ਵਿਸ਼ੇ ਉੱਤੇ ਚਰਚਾ ਵਿੱਚ ਭਾਗ ਲਿਆ ਸੀ ਪਰ ਉਹ ਵੀ ਪ੍ਰੋਗਰਾਮ ਵਿੱਚ ਨਹੀਂ ਆਏ।
ਇਸ ਤੋਂ ਇਲਾਵਾ ਕੁਮਾਰ ਮੰਗਲਮ ਬਿਰਲਾ ਦੀ ਬੇਟੀ ਅਨੰਨਿਆ ਬਿਰਲਾ, ਮਿੱਤਲ ਦੇ ਬੇਟੇ ਕਵਿਨ ਭਾਰਤੀ ਮਿੱਤਲ ਅਤੇ ਵਿਪਰੋ ਚੇਅਰਮੈਨ ਰਿਸ਼ਦ ਪ੍ਰੇਮ ਵੀ ਪ੍ਰੋਗਰਾਮ ਤੋਂ ਗ਼ੈਰ-ਹਾਜ਼ਰ ਰਹੇ। ਭਾਰਤੀ ਦੂਰ-ਸੰਚਾਰ ਉਦਯੋਗ ਦਾ ਇਹ ਪ੍ਰਮੁੱਖ ਸਲਾਨਾ ਪ੍ਰੋਗਰਾਮ ਹੁੰਦਾ ਹੈ। ਤਿੰਨ ਦਿਨ ਚੱਲਣ ਵਾਲਾ ਇਹ ਪ੍ਰੋਗਰਾਮ 16 ਅਕਤੂਬਰ ਤੱਕ ਚੱਲੇਗਾ।
ਦੂਰਸੰਚਾਰ ਸਕੱਤਰ ਅੰਸ਼ੂ ਪ੍ਰਕਾਸ਼ ਨੇ ਕਿਹਾ ਕਿ ਪ੍ਰੋਗਰਾਮ ਲਈ 25,000 ਪੰਜੀਕਰਨ ਹੋਏ ਹਨ ਅਤੇ ਇਸ ਵਿੱਚ ਇੱਕ ਲੱਖ ਲੋਕਾਂ ਦੇ ਆਉਣ ਦੀ ਸੰਭਾਵਨਾ ਹੈ। ਸਕੱਤਰ ਮੁਤਾਬਕ 500 ਕੰਪਨੀਆਂ, 250 ਸਟਾਰਟ ਅੱਪ ਅਤੇ 110 ਵਿਦੇਸ਼ੀ ਖ਼ਰੀਦਦਾਰਾਂ ਦੇ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਅਨਿਲ ਅੰਬਾਨੀ ਦੀ ਮਦਦ ਲਈ ਅੱਗੇ ਆਏ ਵੀਰ-ਭਾਬੀ