ਮੁੰਬਈ: ਹਫ਼ਤੇ ਦੇ ਦੂਸਰੇ ਕਾਰੋਬਾਰੀ ਦਿਨ ਮੰਗਲਵਾਰ ਨੂੰ ਦੇਸ਼ ਦੇ ਸ਼ੇਅਰ ਬਾਜ਼ਾਰ ਗਿਰਾਵਟ ਦੇ ਨਾਲ ਖੁੱਲ੍ਹੇ। ਮੁੱਖ ਸੈਂਸੈਕਸ 64.98 ਅੰਕਾਂ ਦੀ ਗਿਰਾਵਟ ਦੇ ਨਾਲ 39,233.40 ਉੱਤੇ, ਜਦਕਿ ਨਿਫ਼ਟੀ 4.7 ਅੰਕਾਂ ਦੀ ਕਮਜ਼ੋਰੀ ਦੇ ਨਾਲ 11,657.15 ਉੱਤੇ ਖੁੱਲ੍ਹਿਆ।
ਬੰਬਈ ਸਟਾਕ ਐਕਸਚੇਂਜ (ਬੀਐੱਸਈ) ਦਾ 30 ਸ਼ੇਅਰਾਂ ਉੱਤੇ ਆਧਾਰਿਤ ਸੰਵੇਦੀ ਸੂਚਕ ਅੰਕ ਸੈਂਸੈਕਸ 11.40 ਵਜੇ 116.33 ਅੰਕਾਂ ਦੀ ਗਿਰਾਵਟ ਦੇ ਨਾਲ 39,182.05 ਉੱਤੇ ਜਦਕਿ ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦਾ 50 ਸ਼ੇਅਰਾਂ ਉੱਤੇ ਆਧਾਰਿਤ ਸੰਵੇਦੀ ਸੂਚਕ ਅੰਕ ਨਿਫ਼ਟੀ ਵੀ ਲਗਭਗ ਇਸੇ ਸਮੇਂ 19.30 ਅੰਕਾਂ ਦੇ ਮਾਮੂਲੇ ਵਾਧੇ ਦੇ ਨਾਲ 11,642.55 ਉੱਤੇ ਕਾਰੋਬਾਰ ਕਰਦੇ ਦੇਖੇ ਗਏ।
ਇੰਫੋਸਿਸ ਦੇ ਸ਼ੇਅਰ ਵਿੱਚ 14 ਫ਼ੀਸਦੀ ਦੀ ਭਾਰੀ ਗਿਰਾਵਟ ਅਤੇ ਬੈਕਿੰਗ ਤੇ ਊਰਜਾ ਖੇਤਰ ਦੀ ਕੰਪਨੀਆਂ ਦੇ ਸ਼ੇਅਰ ਵਿੱਚ ਵਾਧੇ ਦੇ ਨਾਲ ਮੰਗਲਵਾਰ ਨੂੰ ਬੀਐੱਸਈ ਸੈਂਸੈਕਸ ਅਤੇ ਐੱਨਐੱਸਈ ਨਿਫ਼ਟੀ ਦੋਵਾਂ ਦੀ ਸ਼ੁਰੂਆਤ ਉਤਾਰ-ਚੜਾਅ ਵਾਲੀ ਰਹੀ।
ਇੰਫੋਸਿਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਸਲਿਲ ਪਾਰੇਖ ਅਤੇ ਮੁੱਖ ਵਿੱਤ ਅਧਿਕਾਰੀ ਨਿਲਾਂਜਨ ਰਾਏ ਵਿਰੁੱਧ ਅਨੈਤਿਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੀ ਇੱਕ ਵਹੀਸਲਬਲੋਅਰ ਦੀ ਸ਼ਿਕਾਇਤ ਤੋਂ ਬਾਅਦ ਕੰਪਨੀ ਦੇ ਸ਼ੇਅਰ ਵਿੱਚ 14 ਫ਼ੀਸਦੀ ਦੀ ਗਿਰਾਵਟ ਦੇਖੀ ਗਈ।