ਪੰਜਾਬ

punjab

ETV Bharat / business

ਸ਼ੁਰੂਆਤੀ ਕਾਰੋਬਾਰ ਵਿੱਚ ਸੈਂਸੈਕਸ 571 ਅੰਕ ਟੁੱਟਿਆ, ਨਿਫ਼ਟੀ ਵੀ ਡਿੱਗਿਆ

ਕਾਰੋਬਾਰ ਦੇ ਸ਼ੁਰੂਆਤੀ ਦੌਰ ਵਿਚ ਸੈਂਸੈਕਸ 571 ਅੰਕ ਡਿੱਗ ਗਿਆ ਹੈ। ਇਸ ਦੇ ਨਾਲ ਹੀ ਨਿਫ਼ਟੀ 11,000 ਤੋਂ ਹੇਠਾਂ ਆ ਗਿਆ ਹੈ। ਸ਼ੁਰੂਆਤੀ ਕਾਰੋਬਾਰ ਵਿੱਚ ਰੁਪਿਆ ਵੀ 26 ਪੈਸੇ ਦੀ ਗਿਰਾਵਟ ਨਾਲ 73.83 ਪ੍ਰਤੀ ਡਾਲਰ 'ਤੇ ਬੰਦ ਹੋ ਗਿਆ ਹੈ।

ਤਸਵੀਰ
ਤਸਵੀਰ

By

Published : Sep 24, 2020, 7:13 PM IST

ਮੁੰਬਈ: ਗਲੋਬਲ ਬਾਜ਼ਾਰਾਂ 'ਚ ਭਾਰੀ ਵਿਕਰੀ ਤੇ ਵਿਦੇਸ਼ੀ ਫੰਡ ਵਾਪਿਸ ਲੈਣ ਕਾਰਨ ਸੈਂਸੈਕਸ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ 600 ਅੰਕਾਂ ਤੋਂ ਵੀ ਜ਼ਿਆਦਾ ਹੇਠਾਂ ਡਿੱਗ ਗਿਆ।

ਬੀਐਸਈ ਦੇ 30 ਸ਼ੇਅਰਾਂ ਵਾਲਾ ਸੈਂਸੈਕਸ 609.63 ਅੰਕ ਹੇਠਾਂ ਖੁੱਲ੍ਹਿਆ। ਬਾਅਦ ਵਿੱਚ ਇਹ 571.26 ਅੰਕ ਜਾਂ 1.52 ਫ਼ੀਸਦੀ ਦੇ ਨੁਕਸਾਨ ਨਾਲ 37,097.16 ਅੰਕ 'ਤੇ ਆ ਕੇ ਡਿੱਗ ਗਿਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ ਸ਼ੁਰੂਆਤੀ ਕਾਰੋਬਾਰ ਵਿੱਚ 169.40 ਅੰਕ ਜਾਂ 1.52 ਫ਼ੀਸਦੀਦੇ ਘਾਟੇ 'ਤੇ 10,962.45 ਅੰਕ 'ਤੇ ਕਾਰੋਬਾਰ ਕਰ ਰਿਹਾ ਸੀ।

ਸੈਂਸੈਕਸ ਦੀਆਂ ਸਾਰੀਆਂ ਕੰਪਨੀਆਂ ਦੇ ਸ਼ੇਅਰ ਘਾਟੇ ਵਿੱਚ ਸਨ। ਮਹਿੰਦਰਾ ਐਂਡ ਮਹਿੰਦਰਾ, ਬਜਾਜ ਫ਼ਾਈਨੈਂਸ, ਇੰਡਸਇੰਡ ਬੈਂਕ, ਮਾਰੂਤੀ, ਐਕਸਿਸ ਬੈਂਕ, ਬਜਾਜ ਫਿਨਸਰ ਅਤੇ ਆਈਸੀਆਈਸੀਆਈ ਬੈਂਕ ਤਕਰੀਬਨ ਤਿੰਨ ਫ਼ੀਸਦੀ ਦੀ ਗਿਰਾਵਟ ਨਾਲ ਬੰਦ ਹੋਏ।

ਪਿਛਲੇ ਸੈਂਸੈਕਸ ਕਾਰੋਬਾਰੀ ਸੈਸ਼ਨ ਵਿੱਚ 65.66 ਅੰਕ ਜਾਂ 0.17 ਫ਼ੀਸਦ ਦੀ ਗਿਰਾਵਟ ਦੇ ਨਾਲ 37,668.42 ਦੇ ਪੱਧਰ 'ਤੇ ਬੰਦ ਹੋਇਆ ਸੀ। ਇਸੇ ਤਰ੍ਹਾਂ ਨਿਫ਼ਟੀ 21.80 ਅੰਕ ਜਾਂ 0.20 ਫ਼ੀਸਦੀ ਦੇ ਨੁਕਸਾਨ ਨਾਲ 11,131.85 ਅੰਕ 'ਤੇ ਬੰਦ ਹੋਇਆ ਸੀ।

ਘਰੇਲੂ ਸਟਾਕ ਬਾਜ਼ਾਰਾਂ 'ਚ ਵਿਕਰੀ ਤੇ ਵਿਦੇਸ਼ੀ ਫੰਡਾਂ ਦੀ ਵਾਪਸੀ ਦੇ ਵਿਚਕਾਰ ਰੁਪਿਆ 26 ਦੇ ਨੁਕਸਾਨ ਨਾਲ 73.83 ਪ੍ਰਤੀ ਡਾਲਰ 'ਤੇ ਖੁੱਲ੍ਹਿਆ।

ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਰੁਪਿਆ 73.82 ਪ੍ਰਤੀ ਡਾਲਰ 'ਤੇ ਖੁੱਲ੍ਹਣ ਤੋਂ ਬਾਅਦ ਰੁਪਿਆ 26 ਪੈਸੇ ਦੇ ਘਾਟੇ ਨਾਲ 73.83 ਪ੍ਰਤੀ ਡਾਲਰ 'ਤੇ ਕਾਰੋਬਾਰ ਕਰ ਰਿਹਾ ਸੀ।

ਰੁਪਿਆ ਬੁੱਧਵਾਰ ਨੂੰ 73.57 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ।

ਇਸ ਦੌਰਾਨ, ਡਾਲਰ ਦੇ ਇੰਡੈਕਸ, ਛੇ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੇ ਰੁਝਾਨ ਨੂੰ ਦਰਸਾਉਂਦੇ ਹੋਏ, 0.03 ਫ਼ੀਸਦੀ ਦੇ ਵਾਧੇ ਨਾਲ 94.41 ਦੇ ਪੱਧਰ 'ਤੇ ਬੰਦ ਹੋਏ।

ABOUT THE AUTHOR

...view details