ਨਵੀਂ ਦਿੱਲੀ: ਈ-ਕਾਮਰਸ ਖੇਤਰ ਦੀ ਕੰਪਨੀ ਸਨੈਪਡੀਲ (e-commerce company snapdeal) ਅਗਲੇ ਸਾਲ ਦੀ ਪਹਿਲੀ ਛਿਮਾਹੀ (Snapdeal may launch IPO) ਵਿੱਚ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈਪੀਓ) ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਕੰਪਨੀ ਅਗਲੇ ਕੁਝ ਹਫ਼ਤਿਆਂ ਵਿੱਚ ਆਈਪੀਓ (IPO) ਲਈ ਦਸਤਾਵੇਜ਼ (DRHP) ਫਾਈਲ ਕਰਨ 'ਤੇ ਵਿਚਾਰ ਕਰ ਰਹੀ ਹੈ।
ਘਟਨਾਕ੍ਰਮ ਦੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਨੇ ਕਿਹਾ ਕਿ ਕੰਪਨੀ 250 ਕਰੋੜ ਡਾਲਰ (ਲਗਭਗ 1,870 ਕਰੋੜ ਰੁਪਏ) ਦਾ ਆਈਪੀਓ ਲਾਉਣ ’ਤੇ ਵਿਚਾਰ ਕਰ ਰਹੀ ਹੈ। ਇਸ ਆਧਾਰ 'ਤੇ ਸਨੈਪਡੀਲ ਦਾ ਮੁਲਾਂਕਣ ਲਗਭਗ 1.5-1.7 ਅਰਬ ਡਾਲਰ ਹੋਵੇਗਾ।
ਸੂਤਰਾਂ ਨੇ ਕਿਹਾ ਕਿ ਸਨੈਪਡੀਲ ਦੀ ਦਸੰਬਰ-ਜਨਵਰੀ ਦੌਰਾਨ ਆਈਪੀਓ ਲਈ ਦਸਤਾਵੇਜ਼ ਜਮਾ ਕਰਨ ਦੀ ਯੋਜਨਾ ਹੈ। ਲੋੜੀਂਦੀਆਂ ਪ੍ਰਵਾਨਗੀਆਂ ਤੋਂ ਬਾਅਦ, ਕੰਪਨੀ 2022 ਦੀ ਪਹਿਲੀ ਛਿਮਾਹੀ ਵਿੱਚ ਇੱਕ ਆਈਪੀਓ (IPO) ਲਿਆ ਸਕਦੀ ਹੈ।