ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਣ ਸੋਮਵਾਰ ਨੂੰ ਆਮਦਨ ਵਿਭਾਗ ਦੇ ਰਾਸ਼ਟਰੀ ਈ-ਮੁਲਾਂਕਣ ਕੇਂਦਰ (ਐੱਨਈਏਸੀ) ਦਾ ਉਦਘਾਟਨ ਕਰੇਗੀ। ਇਸ ਨਾਲ ਕਰਦਾਤਾਵਾਂ ਅਤੇ ਕਰ ਅਧਿਕਾਰੀਆਂ ਵਿਚਕਾਰ ਆਹਮੋ-ਸਾਹਮਣੇ ਦੀ ਜ਼ਰੂਰਤ ਹੋਵੇਗੀ।
ਵਿੱਤ ਮੰਤਰਾਲਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਐੱਨਈਏਸੀ ਵਧੀਆ ਕਰਦਾਤਾ ਸੇਵਾ, ਪ੍ਰਧਾਨ ਮੰਤਰੀ ਦੇ 'ਡਿਜ਼ੀਟਲ ਇੰਡੀਆ' ਦੇ ਦ੍ਰਿਸ਼ਟੀਕੋਣ ਪੱਖੋਂ ਕਰਦਾਤਾਵਾਂ ਦੀਆਂ ਸ਼ਿਕਾਇਤਾਂ ਵਿੱਚ ਕਮੀ ਲਿਆਉਣ ਅਤੇ ਕਾਰੋਬਾਰ ਨੂੰ ਸੌਖਾ ਕਰਨ ਦੀ ਦਿਸ਼ਾ ਵਿੱਚ ਕਦਮ ਹੈ।
ਬਿਆਨ ਮੁਤਾਬਕ "ਨਵੀਂ ਪਹਿਲ ਤੋਂ ਮੁਲਾਂਕਣ ਪ੍ਰਕਿਰਿਆ ਵਿੱਚ ਸਮਰੱਥਾ, ਪਾਦਰਸ਼ਿਤਾ ਅਤੇ ਜਵਾਬਦੇਹੀ ਆਵੇਗੀ। ਕਰਦਾਤਾਵਾਂ ਅਤੇ ਕਰ ਅਧਿਕਾਰੀਆਂ ਵਿਚਕਾਰ ਆਹਮਣੇ-ਸਾਹਮਣਏ ਦੀ ਜ਼ਰੂਰਤ ਨਹੀਂ ਹੋਵੇਗੀ।"