ਗੁਹਾਟੀ : ਕੇਂਦਰੀ ਵਿੱਤ ਮੰਤਰੀ ਨੇ ਅਸਾਮ ਦੀ ਸਿਹਤ ਦੇ ਵਿੱਤ ਮੰਤਰੀ ਹਿਮਾਂਤਾ ਬਿਸਵਾ ਨਾਲ ਗੱਲਾਬਤ ਦੌਰਾਨ ਕਿਹਾ ਕਿ ਉਹ ਸੂਬਿਆਂ ਦੇ ਵਿੱਤ ਮੰਤਰੀਆਂ ਨਾਲ ਵਿੱਤ ਵੀ ਪ੍ਰਬੰਧਾਂ ਬਾਰੇ ਜਲਦ ਹੀ ਵਿਚਾਰ-ਚਰਚਾ ਕਰੇਗੀ।
ਅਸਾਮ ਦੀ ਮੰਤਰੀ ਨੇ ਦੱਸਿਆ ਕਿ ਸੀਤਾਰਮਨ ਨੇ ਉਸ ਨਾਲ ਗੱਲਬਾਤ ਕਰਦਿਆਂ ਭਰੋਸਾ ਦਵਾਇਆ ਹੈ ਕਿ ਉਹ ਸੂਬਿਆਂ ਨੂੰ ਹਰ ਤਰ੍ਹਾਂ ਦੀ ਸੰਭਵ ਵਿੱਤੀ ਸਹਾਇਤਾ ਦੇਣਗੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਵਿੱਤੀ ਪ੍ਰਬੰਧਾਂ ਬਾਰੇ ਸੂਬਿਆਂ ਦੇ ਮੰਤਰੀ ਨਾਲ ਜਲਦ ਹੀ ਵਿਚਾਰ-ਚਰਚਾ ਕਰਨਗੇ।
ਦੂਸਰੇ ਸੂਬਿਆਂ ਵਿੱਚ ਫ਼ਸੇ ਅਸਾਮੀ ਲੋਕਾਂ ਨੂੰ ਵਿੱਤੀ ਮਦਦ ਦੇਣ ਦੇ ਲਈ ਇੱਕ ਮੋਬਾਈਲ ਐਪ 'ਅਸਾਮ ਕੇਅਰਜ਼' ਨੂੰ ਜਾਰੀ ਕਰਨ ਮੌਕੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ।