ਪੰਜਾਬ

punjab

ETV Bharat / business

ਜੀਓ ਨੇ ਅਮਰੀਕਾ ਦੀ ਸਿਲਵਰ ਲੇਕ ਨਾਲ ਮਿਲਾਇਆ ਹੱਥ - ਜੀਓ ਤੇ ਸਿਲਵਰ ਲੇਕ ਵਿਚਾਲੇ ਸੌਦਾ

ਫੇਸਬੁੱਕ-ਜੀਓ ਸੌਦੇ ਤੋਂ ਬਾਅਦ ਹੁਣ ਰਿਲਾਇੰਸ ਜੀਓ ਅਤੇ ਸਿਲਵਰ ਲੇਕ ਵਿਚਾਲੇ ਵੱਡੀ ਸਾਂਝੇਦਾਰੀ ਹੋਈ ਹੈ।

ਫ਼ੋਟੋ।
ਫ਼ੋਟੋ।

By

Published : May 4, 2020, 9:36 PM IST

ਨਵੀਂ ਦਿੱਲੀ: ਰਿਲਾਇੰਸ ਇੰਡਸਟਰੀਜ਼ ਨੇ ਤਾਲਾਬੰਦੀ ਦੇ ਵਿਚਕਾਰ ਇੱਕ ਹੋਰ ਵੱਡਾ ਸੌਦਾ ਕੀਤਾ ਹੈ। ਪਹਿਲਾਂ ਜੀਓ-ਫੇਸਬੁੱਕ ਵਿਚਾਲੇ 43574 ਕਰੋੜ ਰੁਪਏ ਦਾ ਸੌਦਾ ਹੋਇਆ ਸੀ ਅਤੇ ਹੁਣ ਇਕ ਹੋਰ ਵੱਡੀ ਭਾਈਵਾਲੀ ਹੋਈ ਹੈ।

ਫੇਸਬੁੱਕ-ਜੀਓ ਸੌਦੇ ਤੋਂ ਬਾਅਦ ਹੁਣ ਰਿਲਾਇੰਸ ਜੀਓ ਅਤੇ ਸਿਲਵਰ ਲੇਕ ਵਿਚਾਲੇ ਵੱਡੀ ਸਾਂਝੇਦਾਰੀ ਹੋਈ ਹੈ। ਸੋਮਵਾਰ ਨੂੰ ਰਿਲਾਇੰਸ ਇੰਡਸਟਰੀਜ਼ ਨੇ ਇੱਕ ਵੱਡਾ ਐਲਾਨ ਕੀਤਾ ਕਿ ਇਹ ਪ੍ਰਾਈਵੇਟ ਇਕਵਿਟੀ ਫਰਮ ਸਿਲਵਰ ਲੇਕ ਵਿਚ ਭਾਈਵਾਲੀ ਹੋਣ ਜਾ ਰਹੀ ਹੈ।

ਸਿਲਵਰ ਲੇਕ ਕੇ ਜੀਓ ਵਿੱਚ 5655.75 ਕਰੋੜ ਦਾ ਨਿਵੇਸ਼ ਹੋਣ ਜਾ ਰਿਹਾ ਹੈ। ਰਿਲਾਇੰਸ ਨੇ ਇਹ ਜਾਣਕਾਰੀ ਦਿੱਤੀ ਹੈ। ਸਿਲਵਰ ਫਰਮ 5,655.75 ਕਰੋੜ ਰੁਪਏ ਦਾ ਨਿਵੇਸ਼ ਕਰਕੇ ਜੀਓ ਦੇ ਪਲੇਟਫਾਰਮ ਵਿਚ 1.15% ਹਿੱਸੇਦਾਰੀ ਖਰੀਦ ਰਹੀ ਹੈ।

ਦੱਸ ਦਈਏ ਕਿ ਇਹ ਨਿਵੇਸ਼ ਜੀਓ ਪਲੇਟਫਾਰਮ ਦੇ 4.90 ਲੱਖ ਕਰੋੜ ਦੇ ਮੁੱਲ ਉੱਤੇ ਹੋਵੇਗਾ। ਇਸ ਦੇ ਨਾਲ ਹੀ ਇਸ ਸਾਂਝੇਦਾਰੀ ਤੋਂ ਬਾਅਦ ਜੀਓ ਦੀ ਐਂਟਰਪ੍ਰਾਈਜ਼ ਵੈਲਊ ਹੁਣ 5.15 ਲੱਖ ਕਰੋੜ ਰੁਪਏ ਹੋ ਜਾਵੇਗੀ।

ਸਿਲਵਰ ਲੇਕ ਦੇ ਸਹਿ-ਸੀਈਓ ਏਜੋਨ ਡਰਬਨ ਨੇ ਸੌਦੇ 'ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਹੈ ਕਿ, ਰਿਲਾਇੰਸ ਜੀਓ ਦੁਨੀਆ ਦੀਆਂ ਸਭ ਤੋਂ ਵਧੀਆ ਕੰਪਨੀਆਂ ਵਿਚੋਂ ਇਕ ਹੈ। ਰਿਲਾਇੰਸ ਇਸ ਦੇ ਸਖ਼ਤ ਪ੍ਰਬੰਧਨ ਅਤੇ ਸਰਬੋਤਮ ਟੀਮ ਦੁਆਰਾ ਚਲਾਇਆ ਜਾ ਰਿਹਾ ਹੈ। ਇਹ ਕੰਪਨੀ ਲੋਕਾਂ ਨੂੰ ਬਹੁਤ ਘੱਟ ਰੇਟਾਂ 'ਤੇ ਡਿਜੀਟਲ ਸੇਵਾਵਾਂ ਦੀ ਪੇਸ਼ਕਸ਼ ਕਰਦੀ ਹੈ, ਜਿਸ ਕਾਰਨ ਮਾਰਕੀਟ ਵਿਚ ਇਸ ਦੀਆਂ ਸੰਭਾਵਨਾਵਾਂ ਬਹੁਤ ਜ਼ਿਆਦਾ ਹਨ।

ABOUT THE AUTHOR

...view details