ਮੁੰਬਈ : ਬਜਟ ਦੇ ਤਿੰਨ ਦਿਨਾਂ ਬਾਅਦ ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ ਮੰਗਲਵਾਰ ਨੂੰ 917 ਅੰਕਾਂ ਪਾਰ ਪਹੁੰਚ ਗਿਆ। ਵਿਸ਼ਵੀ ਬਾਜ਼ਾਰਾਂ ਵਿੱਚ ਸਥਿਰਤਾ ਨਾਲ ਨਿਵੇਸ਼ਕਾਂ ਨੇ ਰਾਹਤ ਦਾ ਸਾਂਹ ਲਿਆ। ਨਿਵੇਸ਼ਕਾਂ ਦੀ ਚੌ-ਪਾਸਿਓ ਲਿਵਾਲੀ ਨਾਲ ਬਾਜ਼ਾਰ ਵਿੱਚ ਜ਼ੋਰਦਾਰ ਉਛਾਲ ਆਇਆ ਹੈ।
ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 917.07 ਅੰਕ ਜਾਂ 2.30 ਫ਼ੀਸਦੀ ਦੀ ਛਾਲ ਦੇ ਨਾਲ 40,789.38 ਅੰਕਾਂ ਉੱਤੇ ਪਹੁੰਚ ਗਿਆ। ਕਾਰੋਬਾਰ ਦੌਰਾਨ ਇਸ ਨੇ 40,818.94 ਅੰਕਾਂ ਦੇ ਉੱਚ ਪੱਧਰ ਨੂੰ ਵੀ ਛੂਹਿਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ 271.75 ਅੰਕ ਜਾਂ 2.32 ਫ਼ੀਸਦੀ ਦੇ ਵਾਧੇ ਦੇ ਨਾਲ, 11,979.65 ਅੰਕਾਂ ਉੱਤੇ ਪਹੁੰਚ ਗਿਆ।
ਬਾਜ਼ਾਰ ਵਿੱਚ ਤੇਜ਼ੀ ਦੇ ਕਾਰਨ
ਅਰਥ-ਵਿਵਸਥਾ ਵਿੱਚ ਸੁਧਾਰ ਦੇ ਸੰਕੇਤ: ਉਤਪਾਦਨ ਖੇਤਰ ਦੀਆਂ ਗਤੀਵਿਧਿਆਂ ਪਿਛਲੇ 8 ਸਾਲਾਂ ਵਿੱਚ ਸਭ ਤੋਂ ਤੇਜ਼ ਰਫ਼ਤਾਰ ਨਾਲ ਵੱਧਣ ਨਾਲ ਅਰਥ-ਵਿਵਸਥਾ ਨੂੰ ਲੈ ਕੇ ਨਿਵੇਸ਼ਕਾਂ ਦੀਆਂ ਚਿੰਤਾਵਾਂ ਘੱਟ ਹੋਈਆਂ ਹਨ।