ਮੁੰਬਈ: ਗਲੋਬਲ ਬਜ਼ਾਰਾਂ 'ਚ ਤੇਜ਼ੀ ਦੇ ਚੱਲਦਿਆਂ ਆਈਸੀਆਈਸੀਆਈ ਬੈਂਕ, ਇੰਫੋਸਿਸ, ਐਚਡੀਐਫਸੀ ਜੁੜਵਾਂ ਅਤੇ ਰਿਲਾਇੰਸ ਇੰਡਸਟਰੀਜ਼ ਦੇ ਕਾਉਂਟਰਾਂ 'ਤੇ ਵੀਰਵਾਰ ਨੂੰ ਇਕੁਇਟੀ ਬੈਂਚਮਾਰਕ ਸੈਂਸੈਕਸ 900 ਅੰਕ ਤੋਂ ਜ਼ਿਆਦਾ ਚੜ੍ਹ ਗਿਆ ਹੈ।
33,640.73 ਦੇ ਉੱਚ ਪੱਧਰ 'ਤੇ ਪਹੁੰਚਣ ਤੋਂ ਬਾਅਦ, 30 ਸ਼ੇਅਰਾਂ ਵਾਲਾ ਇੰਡੈਕਸ 895.69 ਅੰਕ ਜਾਂ 2.74% ਦੀ ਤੇਜ਼ੀ ਨਾਲ 33,615.85 ਦੇ ਪੱਧਰ' ਤੇ ਕਾਰੋਬਾਰ ਕਰ ਰਿਹਾ ਸੀ। ਇਸੇ ਤਰਹਿਤ ਐਨਐਸਈ ਨਿਫਟੀ 247.20 ਅੰਕ ਯਾਨੀ 2.59% ਦੀ ਤੇਜ਼ੀ ਨਾਲ 9,800.55 ਦੇ ਪੱਧਰ 'ਤੇ ਬੰਦ ਹੋਇਆ ਹੈ।
ਸੈਂਸੈਕਸ ਪੈਕ 'ਚ ਮਾਰੂਤੀ ਸਭ ਤੋਂ ਉੱਪਰ ਰਹੀ, ਉਹ ਲਗਭਗ 7 ਫੀਸਦ ਸੀ, ਉਸ ਤੋਂ ਬਾਅਦ ਐਮ ਐਂਡ ਐਮ, ਆਈ ਸੀ ਆਈ ਸੀ ਆਈ ਬੈਂਕ, ਇਨਫੋਸਿਸ, ਟਾਟਾ ਸਟੀਲ, ਬਜਾਜ ਆਟੋ, ਐਕਸਿਸ ਬੈਂਕ ਅਤੇ ਬਜਾਜ ਫਾਈਨੈਂਸ ਹਨ।
ਰਿਲਾਇੰਸ ਇੰਡਸਟਰੀਜ਼, ਐਚਯੂਐਲ ਅਤੇ ਟੇਕ ਮਹਿੰਦਰਾ ਦੇ ਸ਼ੇਅਰ ਆਪਣੀ ਕਮਾਈ ਦੇ ਐਲਾਨ ਤੋਂ ਪਹਿਲਾਂ ਸਕਾਰਾਤਮਕ ਨੋਟ 'ਤੇ ਕਾਰੋਬਾਰ ਕਰ ਰਹੇ ਸਨ। ਪਿਛਲੇ ਸੈਸ਼ਨ ਵਿਚ ਬੀਐਸਸੀ ਦਾ ਬੈਰੋਮੀਟਰ 605.64 ਅੰਕ ਜਾਂ 1.89% ਦੀ ਤੇਜ਼ੀ ਨਾਲ 32,720.16 ਦੇ ਪੱਧਰ 'ਤੇ ਬੰਦ ਹੋਇਆ ਸੀ, ਜਦ ਕਿ ਨਿਫਟੀ 172.45 ਅੰਕ ਜਾਂ 1.84% ਦੀ ਤੇਜ਼ੀ ਨਾਲ 9,553.35 ਦੇ ਪੱਧਰ' ਤੇ ਬੰਦ ਹੋਇਆ ਹੈ।