ਪੰਜਾਬ

punjab

ETV Bharat / business

ਨਕਾਰਾਤਮਕ ਗਲੋਬਲ ਸੰਕੇਤਾਂ ਵਿਚਕਾਰ ਸਨਸੈਕਸ ਅਤੇ ਨਿਫਟੀ 'ਚ ਗਿਰਾਵਟ

ਸੈਂਸੈਕਸ 580.09 ਅੰਕ ਦੀ ਗਿਰਾਵਟ ਨਾਲ 43,599.96 ਅੰਕ 'ਤੇ ਬੰਦ ਹੋਇਆ ਹੈ, ਜਦੋਂ ਕਿ ਨਿਫਟੀ 166.55 ਅੰਕਾਂ ਦੇ ਨੁਕਸਾਨ ਨਾਲ 12,771.70 ਦੇ ਪੱਧਰ' ਤੇ ਬੰਦ ਹੋਇਆ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ, ਸਟਾਕ ਇੰਡੈਕਸ ਸਨਸੈਕਸ ਮਾਰਕੀਟ ਖੁੱਲ੍ਹਣ ਦੇ ਸਮੇਂ 200 ਤੋਂ ਵੱਧ ਅੰਕ ਦੀ ਗਿਰਾਵਟ ਦਰਜ ਕੀਤੀ ਗਈ ਸੀ।

ਨਕਾਰਾਤਮਕ ਗਲੋਬਰ ਸੰਕੇਤਾਂ ਵਿਚਕਾਰ ਸਨਸੈਕਸ ਅਤੇ ਨਿਫਟੀ 'ਚ ਗਿਰਾਵਟ
ਨਕਾਰਾਤਮਕ ਗਲੋਬਰ ਸੰਕੇਤਾਂ ਵਿਚਕਾਰ ਸਨਸੈਕਸ ਅਤੇ ਨਿਫਟੀ 'ਚ ਗਿਰਾਵਟ

By

Published : Nov 19, 2020, 10:43 PM IST

ਮੁੰਬਈ: ਬੰਬੇ ਸਟਾਕ ਐਕਸਚੇਂਜ ਦਾ ਸਨਸੈਕਸ 580.09 ਅੰਕ ਦੀ ਗਿਰਾਵਟ ਨਾਲ 43,599.96 ਅੰਕ 'ਤੇ ਬੰਦ ਹੋਇਆ ਹੈ, ਜਦੋਂ ਕਿ ਨਿਫਟੀ 166.55 ਅੰਕਾਂ ਦੀ ਗਿਰਾਵਟ ਨਾਲ 12,771.70 ਅੰਕ' ਤੇ ਬੰਦ ਹੋਈ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਨਕਾਰਾਤਮਕ ਗਲੋਬਲ ਸੰਕੇਤਾਂ ਨੂੰ ਵੇਖਿਆ ਗਿਆ ਸੀ। ਜਿਸ ਕਾਰਨ, ਐਚ.ਡੀ.ਐੱਫ.ਸੀ., ਆਈ.ਸੀ.ਆਈ.ਸੀ.ਆਈ. ਬੈਂਕ ਅਤੇ ਇਨਫੋਸਿਸ ਜਿਹੇ ਵੱਡੇ ਸ਼ੇਅਰਾਂ ਦੀ ਗਿਰਾਵਟ ਵੇਖੀ ਗਈ।

ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ 30 ਸ਼ੇਅਰਾਂ ਵਾਲਾ ਬੀਐਸਈ ਦਾ ਸਨਸੈਕਸ 240.96 ਅੰਕ ਜਾਂ 0.55 ਫੀਸਦੀ ਦੀ ਗਿਰਾਵਟ ਨਾਲ ਉਸ ਦਾ 43,939.09 'ਤੇ ਕਾਰੋਬਾਰ ਰਿਹਾ। ਇਸੇ ਤਰ੍ਹਾਂ ਐਨਐਸਈ ਨਿਫਟੀ 62.80 ਅੰਕ ਜਾਂ 0.49 ਫੀਸਦੀ ਦੀ ਗਿਰਾਵਟ ਨਾਲ 12,875.45 'ਤੇ ਪਹੁੰਚੀ।

ਸਨਸੈਕਸ ਵਿੱਚ ਪਾਵਰਗ੍ਰੀਡ ਸਭ ਤੋਂ ਵੱਧ 2 ਫੀਸਦੀ ਹੇਠਾਂ ਆਇਆ। ਇਸ ਤੋਂ ਇਲਾਵਾ ਐਕਸਿਸ ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ, ਐਚ.ਡੀ.ਐੱਫ.ਸੀ., ਐਚ.ਡੀ.ਐੱਫ.ਸੀ. ਬੈਂਕ, ਏਸ਼ੀਅਨ ਪੇਂਟਸ ਅਤੇ ਭਾਰਤੀ ਏਅਰਟੈਲ ਵੀ ਲਾਲ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਸਨ।

ਦੂਜੇ ਪਾਸੇ ਬਜਾਜ ਫਿਨਸਰਵ, ਐਲ ਐਂਡ ਟੀ, ਟਾਟਾ ਸਟੀਲ ਅਤੇ ਬਜਾਜ ਫਾਈਨੈਂਸ 'ਚ ਤੇਜ਼ੀ ਨਾਲ ਵਾਧਾ ਹੋਇਆ।

ਵਿਦੇਸ਼ੀ ਸੰਸਥਾਗਤ ਨਿਵੇਸ਼ਕ ਪੂੰਜੀ ਬਾਜ਼ਾਰ ਵਿੱਚ ਸ਼ੁੱਧ ਖਰੀਦਦਾਰ ਰਹੇ ਅਤੇ ਸਟਾਕ ਮਾਰਕੀਟ ਦੇ ਆਰਜ਼ੀ ਅੰਕੜਿਆਂ ਦੇ ਅਨੁਸਾਰ ਬੁੱਧਵਾਰ ਨੂੰ ਉਨ੍ਹਾਂ ਨੇ 3,071.93 ਕਰੋੜ ਰੁਪਏ ਦੇ ਸ਼ੇਅਰ ਖਰੀਦੇ।

ABOUT THE AUTHOR

...view details