ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਸਾਇਰਸ ਮਿਸਤਰੀ ਨੂੰ ਟਾਟਾ ਸੰਨਜ਼ ਦੇ ਮੈਂਬਰ ਦੇ ਰੂਪ ਵਜੋਂ ਬਹਾਲ ਕਰਨ ਦੇ ਨੈਸ਼ਨਲ ਕੰਪਨੀ ਲਾਅ ਟ੍ਰਬਿਊਨਲ ਦੇ ਹੁਕਮਾਂ ਉੱਤੇ ਰੋਕ ਲਾ ਦਿੱਤੀ ਹੈ। ਮੁੱਖ ਜੱਜ ਐੱਸ.ਏ ਬੋਬੜੇ ਨੇ ਕਿਹਾ ਕਿ ਐੱਨਸੀਐੱਲਏਟੀ ਨੇ ਉਸ ਬੇਨਤੀ ਨੂੰ ਆਗਿਆ ਦਿੱਤੀ, ਜਿਸ ਦਾ ਵਿਰੋਧ ਨਹੀਂ ਕੀਤਾ ਗਿਆ ਸੀ।
ਉੱਚ ਅਦਾਲਤ ਵਿੱਚ ਪਟੀਸ਼ਨ ਦੇ ਲੰਬਿਤ ਰਹਿਣ ਦੌਰਾਨ ਮਿਸਤਰੀ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਉਹ ਟਾਟਾ ਸੰਨਜ਼ ਦੀ ਪ੍ਰਧਾਨਗੀ ਵਿੱਚ ਦਿਲਚਸਪੀ ਨਹੀਂ ਰੱਖਦੇ।
ਟਾਟਾ ਸਮੂਹ ਅਤੇ ਮਿਸਤਰੀ ਵਿਚਾਕਰ ਲੜਾਈ ਵਿੱਚ ਨਵਾਂ ਮੋਰ ਉਦੋਂ ਆਇਆ ਸੀ, ਜਦੋਂ ਸਾਇਰਸ ਮਿਸਤਰੀ ਨੇ ਕਿਹਾ ਕਿ ਉਹ ਨਾ ਤਾਂ ਟਾਟਾ ਸੰਨਜ਼ ਦੇ ਚੇਅਰਮੈਨ ਬਣਨਗੇ ਅਤੇ ਨਾ ਟਾਟਾ ਸਮੂਹ ਦੀ ਕਿਸੇ ਕੰਪਨੀ ਦੇ ਨਿਰਦੇਸ਼ਕ ਬਣਨਗੇ।
ਉਨ੍ਹਾਂ ਕਿਹਾ ਸੀ ਕਿ ਪਰ ਉਹ ਇੱਕ ਮਾਇਨਾਰਿਟੀ ਸ਼ੇਅਰਹੋਲਡਲ ਦੇ ਰੂਪ ਵਿੱਚ ਅਤੇ ਟਾਟਾ ਸੰਨਜ਼ ਦੇ ਬੋਰਡ ਵਿੱਚ ਇੱਕ ਸੀਟ ਦੇ ਸ਼ਾਪੂਰਜੀ ਪਾਲੋਨਜੀ ਸਮੂਹ ਦੇ ਅਧਿਕਾਰਾਂ ਦੀ ਰੱਖਿਆ ਲਈ ਸਾਰੇ ਵਿਕਲਪ ਅਜ਼ਮਾਉਣਗੇ।
ਉੱਚ ਅਦਾਲਤ ਟਾਟਾ ਸੰਨਜ਼ ਪ੍ਰਾਇਵੇਟ ਲਿਮਟਿਡ (ਟੀਐੱਸਪੀਐੱਲ) ਦੀ ਪਟੀਸ਼ਨ ਉੱਤੇ ਸੁਣਵਾਈ ਕਰ ਰਿਹਾ ਸੀ। ਇਸ ਪਟੀਸ਼ਨ ਵਿੱਚ ਸਾਇਰਸ ਮਿਸਤਰੀ ਨੂੰ ਟਾਟਾ ਸਮੂਹ ਦੇ ਕਾਰਜ਼ਕਾਰੀ ਮੈਂਬਰ ਦੇ ਰੂਪ ਵੱਜੋਂ ਬਹਾਲ ਕਰਨ ਦੇ ਨੈਸ਼ਨਲ ਕੰਪਨੀ ਲਾਅ ਟ੍ਰਬਿਊਨਲ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਗਈ ਸੀ
ਇਸ ਮਾਮਲੇ ਵਿੱਚ ਬੇਬੜੇ ਦੀ ਪ੍ਰਧਾਨਗੀ ਵਾਲੀ 3 ਜੱਜਾਂ ਦੀ ਬੈਂਚ ਨੇ ਸਾਹਮਣੇ ਸੂਚੀਬੱਧ ਕੀਤਾ ਗਿਆ। ਮੁੱਖ ਜੱਜ ਤੋਂ ਇਲਾਵਾ ਇਸ ਵਿੱਚ ਜੱਜ ਬੀ.ਆਰ ਗਵਈ ਅਤੇ ਜੱਜ ਸੂਰਿਆਕਾਂਤ ਵੀ ਸ਼ਾਮਲ ਸਨ।