ਨਵੀਂ ਦਿੱਲੀ: ਭਾਰਤੀ ਸਟੇਟ ਬੈਂਕ ਨੇ ਵੱਡਾ ਫ਼ੈਸਲਾ ਲਿਆ ਹੈ ਜਿਸਦਾ ਗਾਹਕਾਂ ਨੂੰ ਸਿੱਧਾ ਲਾਭ ਮਿਲੇਗਾ। ਐੱਸਬੀਆਈ ਨੇ ਜਮ੍ਹਾ ਖਾਤਾ, ਹੋਮ ਤੇ ਆਟੋ ਲੋਨ 'ਤੇ ਲੱਗਣ ਵਾਲੇ ਵਿਆਜ ਦੇ ਤਰੀਕੇ ਨੂੰ ਬਦਲ ਦਿੱਤਾ ਹੈ। ਐਸਬੀਆਈ ਜਮ੍ਹਾ ਬੱਚਤ ਖਾਤਿਆਂ ਦੀਆਂ ਦਰਾਂ ਅਤੇ ਕਰਜ਼ 'ਤੇ ਲੱਗਣ ਵਾਲੀ ਵਿਆਜ ਦਰਾਂ ਨੂੰ ਭਾਰਤੀ ਰਿਜ਼ਰਵ ਬੈਂਕ ਦੇ ਰੈਪੋ ਰੇਟ ਨਾਲ ਲਿੰਕ ਕਰੇਗਾ।
ਐੱਸਬੀਆਈ ਨੇ ਬਦਲਿਆ ਵਿਆਜ ਦਾ ਤਰੀਕਾ, ਗਾਹਕਾਂ ਨੂੰ ਹੋਵੇਗਾ ਫ਼ਾਇਦਾ
ਭਾਰਤੀ ਸਟੇਟ ਬੈਂਕ ਨੇ ਵਿਆਜ ਦਰਾਂ ਨੂੰ ਭਾਰਤੀ ਰਿਜ਼ਰਵ ਬੈਂਕ ਦੇ ਰੈਪੋ ਰੇਟ ਨਾਲ ਲਿੰਕ ਕਰਨ ਦਾ ਕੀਤਾ ਐਲਾਨ। ਪਹਿਲੀ ਮਈ ਤੋਂ ਪ੍ਰਭਾਵੀ ਹੋਣਗੀਆਂ ਦਰਾਂ। ਇੱਕ ਲੱਖ ਰੁਪਏ ਦੇ ਬੈਂਕ ਬੈਲੇਂਸ ਵਾਲਿਆਂ ਨੂੰ ਹੀ ਮਿਲੇਗਾ ਫ਼ਾਇਦਾ।
ਭਾਰਤੀ ਸਟੇਟ ਬੈਂਕ
ਆਰਬੀਆਈ ਦੇ ਰੇਪੋ ਰੇਟ ਘਟਾਉਣ ਤੋਂ ਤੁਰੰਤ ਬਾਅਦ ਐੱਸਬੀਆਈ ਆਪਣੀਆਂ ਵਿਆਜ ਦਰਾਂ ਨੂੰ ਘੱਟ ਕਰ ਦੇਵੇਗਾ। ਐੱਸਬੀਆਈ ਅਜਿਹਾ ਪਹਿਲਾ ਬੈਂਕ ਹੈ ਜਿਸ ਨੇ ਆਪਣੀਆਂ ਜਮ੍ਹਾ ਦਰਾਂ ਅਤੇ ਘੱਟ ਸਮੇਂ ਦੇ ਲੋਨ 'ਤੇ ਵਿਆਜ ਦਰਾਂ ਨੂੰ ਆਰਬੀਆਈ ਦੇ ਰੇਪੋ ਰੇਟ ਨਾਲ ਜੋੜਨ ਦਾ ਐਲਾਨ ਕੀਤਾ ਹੈ।
ਬੈਂਕ ਮੁਤਾਬਕ ਇਹ ਦਰਾਂ ਪਹਿਲੀ ਮਈ ਤੋਂ ਪ੍ਰਭਾਵੀ ਹੋਣਗੀਆਂ। ਹਾਲਾਂਕਿ, ਡਿਪਾਜ਼ਿਟ 'ਤੇ ਵਿਆਜ ਦਰਾਂ ਦਾ ਫਾਇਦਾ ਉਨ੍ਹਾਂ ਨੂੰ ਹੀ ਮਿਲੇਗਾ ਜਿਸ ਦਾ ਬੈਲੇਂਸ ਇਕ ਲੱਖ ਰੁਪਏ ਤੋਂ ਵੱਧ ਹੈ।