ਪੰਜਾਬ

punjab

ETV Bharat / business

ਐਸਬੀਆਈ ਨੇ ਐਨਪੀਸੀਆਈ, ਜਾਪਾਨ ਦੀ ਜੇਸੀਬੀ ਦੇ ਨਾਲ ਮਿਲਕੇ ਪੇਸ਼ ਕੀਤਾ ‘ਸੰਪਰਕ ਰਹਿਤ’ ਡੈਬਿਟ ਕਾਰਡ - ਜੇਸੀਬੀ ਇੰਟਰਨੈਸ਼ਨਲ

ਐਸਬੀਆਈ ਨੇ ਇਹ ਕਾਰਡ ਰੁਪੇ ਦੇ ਨੈਟਵਰਕ 'ਤੇ ਜੇਸੀਬੀ ਦੇ ਸਹਿਯੋਗ ਨਾਲ ਪੇਸ਼ ਕੀਤਾ ਹੈ। ਇਸ ਵਿੱਚ ਡਿਊਲ-ਇੰਟਰਫੇਸ ਫਿਚਰ ਹੈ। ਜਿਸਦੇ ਜ਼ਰੀਏ ਗਾਹਕ ਇਸ ਕਾਰਡ ਨਾਲ ਘਰੇਲੂ ਬਜ਼ਾਰ ਵਿੱਚ ਸੰਪਰਕ ਅਤੇ ਸੰਪਰਕ ਰਹਿਤ ਲੈਣ-ਦੇਣ ਕਰ ਸਕਦੇ ਹਨ।

ਐਸਬੀਆਈ ਨੇ ਐਨਪੀਸੀਆਈ, ਜਾਪਾਨ ਦੀ ਜੇਸੀਬੀ ਦੇ ਨਾਲ ਮਿਲਕੇ ਪੇਸ਼ ਕੀਤਾ ‘ਸੰਪਰਕ ਰਹਿਤ’ ਡੈਬਿਟ ਕਾਰਡ
ਐਸਬੀਆਈ ਨੇ ਐਨਪੀਸੀਆਈ, ਜਾਪਾਨ ਦੀ ਜੇਸੀਬੀ ਦੇ ਨਾਲ ਮਿਲਕੇ ਪੇਸ਼ ਕੀਤਾ ‘ਸੰਪਰਕ ਰਹਿਤ’ ਡੈਬਿਟ ਕਾਰਡ

By

Published : Dec 1, 2020, 8:31 PM IST

ਨਵੀਂ ਦਿੱਲੀ / ਟੋਕਿਓ: ਭਾਰਤੀ ਸਟੇਟ ਬੈਂਕ (ਐਸਬੀਆਈ), ਭਾਰਤੀ ਰਾਸ਼ਟਰੀ ਭੁਗਤਾਨ ਨਿਗਮ (ਐਨਪੀਸੀਆਈ) ਅਤੇ ਜਾਪਾਨ ਦੇ ਜੇਸੀਬੀ ਇੰਟਰਨੈਸ਼ਨਲ ਨੇ ਮੰਗਲਵਾਰ ਨੂੰ ‘ਐਸਬੀਆਈ ਰੁਪੇ ਜੇਸੀਬੀ ਪਲੈਟੀਨਮ ਸੰਪਰਕ ਰਹਿਤ ਡੈਬਿਟ ਕਾਰਡ’ ਪੇਸ਼ ਕਰਨ ਦਾ ਐਲਾਨ ਕੀਤੀ ਹੈ।

ਐਸਬੀਆਈ ਨੇ ਇਹ ਕਾਰਡ ਰੁਪੇ ਦੇ ਨੈਟਵਰਕ 'ਤੇ ਜੇਸੀਬੀ ਦੇ ਸਹਿਯੋਗ ਨਾਲ ਪੇਸ਼ ਕੀਤਾ ਹੈ। ਇਸ ਵਿੱਚ ਡਿਊਲ-ਇੰਟਰਫੇਸ ਫਿਚਰ ਹੈ। ਇਸ ਦੇ ਜ਼ਰੀਏ ਗਾਹਕ ਇਸ ਕਾਰਡ ਨਾਲ ਘਰੇਲੂ ਬਜ਼ਾਰ ਵਿੱਚ ਸੰਪਰਕ ਅਤੇ ਸੰਪਰਕ ਰਹਿਤ ਦੋਵੇਂ ਲੈਣ-ਦੇਣ ਕਰ ਸਕਦੇ ਹਨ। ਅੰਤਰਰਾਸ਼ਟਰੀ ਮਾਰਕੀਟ ਵਿੱਚ, ਇਹ ਕਾਰਡ ਸੰਪਰਕ ਵਾਲਾ ਲੈਣ ਦੇਣ ਸੌਦਿਆਂ ਨਾਲ ਅਸਾਨੀ ਕਰਦਾ ਹੈ।

ਇਸ ਕਾਰਡ ਦੇ ਜ਼ਰੀਏ ਗਾਹਕ ਜੇਸੀਬੀ ਦੇ ਨੈਟਵਰਕ ਦੇ ਤਹਿਤ ਦੁਨੀਆ ਭਰ ਦੇ ਏਟੀਐਮ ਅਤੇ ਪੁਆਇੰਟ ਆਫ ਸੇਲ (ਪੀਓਐਸ) ਰਾਹੀਂ ਲੈਣ-ਦੇਣ ਕਰ ਸਕਣਗੇ। ਇਸ ਤੋਂ ਇਲਾਵਾ ਜੇਸੀਬੀ ਦੇ ਭਾਗੀਦਾਰ ਅੰਤਰਰਾਸ਼ਟਰੀ ਈ-ਕਾਮਰਸ ਵਿਕਰੇਤਾਵਾਂ ਦੇ ਇਸ ਕਾਰਡ ਦੇ ਜ਼ਰੀਏ ਆਨਲਾਈਨ ਖਰੀਦਦਾਰੀ ਵੀ ਕਰ ਸਕਣਗੇ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਕਾਰਡ ਰੁਪੇ ਆਫਲਾਈਨ ਵਾਲਿਟ-ਅਧਾਰਤ ਲੈਣ-ਦੇਣ ਨੂੰ ਵੀ ਸਮਰਥਨ ਦਿੰਦਾ ਹੈ। ਇਸ ਨਾਲ ਕਾਰਡ ਦੇ ਅੰਦਰ ਹੀ ਅਦਾਇਗੀ ਦੀ ਅਤਿਰਿਕਤ ਸਹੂਲਤ ਮਿਲਦੀ ਹੈ। ਖਪਤਕਾਰ ਇਸ ਆਫਲਾਈਨ ਵਾਲਿਟ ਵਿੱਚ ਪੈਸੇ ਪਾ ਕੇ ਭਾਰਤ ਵਿੱਚ ਬੱਸ ਅਤੇ ਮੈਟਰੋ ਅਤੇ ਪ੍ਰਚੂਨ ਅਦਾਇਗੀਆਂ ਭੁਗਤਾਨ ਦੇ ਲਈ ਇਸ ਦੀ ਵਰਤੋਂ ਕਰ ਸਕਣਗੇ।

ABOUT THE AUTHOR

...view details