ਹੈਦਰਾਬਾਦ: ਫਲਿੱਪਕਾਰਟ ਵਲੋਂ ਹੋਲੀ ਦੇ ਖਾਸ ਮੌਕੇ 'ਤੇ Flipkart Big Saving Days ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਸੇਲ 12 ਮਾਰਚ ਤੋਂ ਸ਼ੁਰੂ ਹੋ ਗਈ ਹੈ ਤੇ 16 ਮਾਰਚ ਤਕ ਜਾਰੀ ਰਹੇਗੀ। ਇਸ ਸੇਲ 'ਚ ਗਾਹਕ Apple iPhone, Samsung, Realme ਤੇ Xiaomi ਦੇ ਸਮਾਰਟਫੋਨ ਸਸਤੇ 'ਚ ਖ਼ਰੀਦੇ ਸਕਣਗੇ।
ਦੱਸ ਦਈਏ ਕਿ ਫੋਨ ਨੂੰ SBI ਕਾਰਡ ਤੋਂ ਖਰੀਦਣ 'ਤੇ 10 ਫੀਸਦੀ ਦਾ ਇੰਸਟੈਂਟ ਡਿਸਕਾਊਂਟ ਮਿਲੇਗਾ। ਇਸ ਦੇ ਨਾਲ ਹੀ ਕਈ ਹੋਰ ਵੀ ਆਫਰ ਦਿੱਤੇ ਜਾ ਰਹੇ ਹਨ।
Motoroal Edge 20 Fusion
ਇਸ 108 ਮੈਗਾਪਿਕਸਲ ਫੋਨ ਦੀ ਖਰੀਦਦਾਰੀ 'ਤੇ 4000 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਅਜਿਹੇ 'ਚ ਫੋਨ ਨੂੰ 20,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਫੋਨ 90Hz ਸਕਰੀਨ ਰਿਫਰੈਸ਼ ਰੇਟ ਸਪੋਰਟ ਦੇ ਨਾਲ ਆਉਂਦਾ ਹੈ।
iPhone SE
iPhone SE (2020) ਦਾ 128 GB ਮਾਡਲ 29,999 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। ਦੱਸ ਦੇਈਏ ਕਿ iPhone SE (2022) ਮਾਡਲ ਨੂੰ ਹਾਲ ਹੀ ਵਿੱਚ ਲਾਂਚ ਕੀਤਾ ਗਿਆ ਹੈ। ਵੈਸੇ, ਐਪਲ ਸਟੋਰ 'ਤੇ iPhone SE (2020) ਦੀ ਵਿਕਰੀ ਬੰਦ ਕਰ ਦਿੱਤੀ ਗਈ ਹੈ। ਪਰ ਤੁਸੀਂ ਇਸ ਫੋਨ ਨੂੰ ਫਲਿੱਪਕਾਰਟ ਤੋਂ 29,999 ਰੁਪਏ 'ਚ ਖਰੀਦ ਸਕੋਗੇ। ਫ਼ੋਨ ਲਿਮਿਟੇਡ ਸਟਾਪ ਵਿੱਚ ਵਿਕਰੀ ਲਈ ਉਪਲਬਧ ਹਨ।