ਪੰਜਾਬ

punjab

ETV Bharat / business

RBI ਨੇ ਵਿੱਤੀ ਸਾਲ 2019-20 'ਚ ਨਹੀਂ ਛਾਪਿਆ 2000 ਰੁਪਏ ਦਾ ਇੱਕ ਵੀ ਨੋਟ

ਆਰਬੀਆਈ ਨੇ ਆਪਣੀ ਸਾਲਾਨਾ ਰਿਪੋਰਟ ਵਿੱਚ ਕਿਹਾ ਹੈ ਕਿ ਵਿੱਤੀ ਸਾਲ 2019-20 ਵਿੱਚ 2000 ਰੁਪਏ ਦਾ ਇੱਕ ਵੀ ਨੋਟ ਨਹੀਂ ਛਾਪਿਆ ਗਿਆ। ਕਾਲੇ ਧਨ ਨੂੰ ਠੱਲ ਪਾਉਣ ਲਈ ਅਚਾਨਕ 500 ਅਤੇ 1000 ਰੁਪਏ ਦੇ ਨੋਟ ਬੰਦ ਕਰਨ ਤੋਂ ਬਾਅਦ 2000 ਰੁਪਏ ਦਾ ਇਹ ਨੋਟ ਗੇੜ ਵਿੱਚ ਲਿਆ ਗਿਆ ਸੀ।

RBI ਨੇ ਵਿੱਤੀ ਸਾਲ 2019-20 'ਚ ਨਹੀਂ ਛਾਪਿਆ 2000 ਰੁਪਏ ਦਾ ਇੱਕ ਵੀ ਨੋਟ
RBI ਨੇ ਵਿੱਤੀ ਸਾਲ 2019-20 'ਚ ਨਹੀਂ ਛਾਪਿਆ 2000 ਰੁਪਏ ਦਾ ਇੱਕ ਵੀ ਨੋਟ

By

Published : Aug 25, 2020, 2:50 PM IST

ਮੁੰਬਈ: ਰਿਜ਼ਰਵ ਬੈਂਕ ਆਫ ਇੰਡੀਆ ਨੇ ਨੋਟਬੰਦੀ ਤੋਂ ਬਾਅਦ ਸ਼ੁਰੂ ਕੀਤੇ ਗਏ 2000 ਦੇ ਨੋਟਾਂ ਦੀ ਛਪਾਈ ਬੰਦ ਕਰ ਦਿੱਤੀ ਹੈ। ਆਰਬੀਆਈ ਨੇ ਆਪਣੀ ਸਾਲਾਨਾ ਰਿਪੋਰਟ ਵਿੱਚ ਕਿਹਾ ਕਿ ਵਿੱਤੀ ਸਾਲ 2019-20 ਵਿੱਚ 2000 ਰੁਪਏ ਦਾ ਇੱਕ ਵੀ ਨੋਟ ਨਹੀਂ ਛਾਪਿਆ ਗਿਆ।

ਕਾਲੇ ਧਨ ਨੂੰ ਠੱਲ ਪਾਉਣ ਲਈ ਅਚਾਨਕ 500 ਅਤੇ 1000 ਰੁਪਏ ਦੇ ਨੋਟ ਬੰਦ ਕਰਨ ਤੋਂ ਬਾਅਦ 2000 ਰੁਪਏ ਦਾ ਇਹ ਨੋਟ ਗੇੜ ਵਿੱਚ ਲਿਆ ਗਿਆ ਸੀ। ਹਾਲਾਂਕਿ, ਇਸ ਬਾਰੇ ਵੀ ਆਲੋਚਨਾ ਹੋਈ ਸੀ।

ਆਰਬੀਆਈ ਨੇ ਕਿਹਾ ਕਿ ਵਿੱਤੀ ਸਾਲ 2016-17 ਦੌਰਾਨ 2000 ਦੇ 3,542.991 ਮਿਲੀਅਨ ਦੇ ਨੋਟ ਛਾਪੇ ਗਏ ਸਨ। ਅਗਲੇ ਸਾਲ ਇਹ 111.507 ਮਿਲੀਅਨ ਦੇ ਨੋਟਾਂ 'ਤੇ ਸਿਮਟ ਗਿਆ। 2018-19 ਵਿੱਚ ਬੈਂਕ ਨੇ 46.690 ਮਿਲੀਅਨ ਨੋਟ ਛਾਪੇ।

ਦੱਸ ਦਈਏ ਕਿ ਰਿਜ਼ਰਵ ਬੈਂਕ ਹੋਲੀ ਹੋਲੀ ਏਟੀਐਮ ਤੋਂ 2 ਹਜ਼ਾਰ ਰੁਪਏ ਦੇ ਨੋਟ ਹਟਾ ਰਿਹਾ ਹੈ। ਆਰਬੀਆਈ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਟੇਟ ਬੈਂਕ ਆਫ਼ ਇੰਡੀਆ ਨੇ ਛੋਟੇ ਸ਼ਹਿਰਾਂ ਅਤੇ ਕਸਬਿਆਂ ਦੇ ਏਟੀਐਮ ਤੋਂ 2000 ਰੁਪਏ ਦੇ ਨੋਟ ਰੱਖਣ ਲਈ ਸਲੋਟ ਹਟਾ ਦਿੱਤਾ ਹੈ।

ਇਸ ਸਲੋਟ ਦੀ ਥਾਂ ਬੈਂਕ 100 ਰੁਪਏ, 200 ਰੁਪਏ ਅਤੇ 500 ਰੁਪਏ ਦੇ ਸਲੋਟ ਨੂੰ ਵਧਾ ਰਹੇ ਹਨ। ਹਾਲਾਂਕਿ, ਇਹ ਸਿਰਫ ਛੋਟੇ ਸ਼ਹਿਰਾਂ ਵਿੱਚ ਕੀਤਾ ਜਾ ਰਿਹਾ ਹੈ।

ਮਾਹਰ ਮੰਨਦੇ ਹਨ ਕਿ ਵੱਡੇ ਨੋਟ ਹਟਾ ਕੇ ਕਾਲੇ ਧਨ ਨੂੰ ਨਿਯੰਤਰਿਤ ਕੀਤਾ ਜਾ ਸਕਦਾ ਹੈ। ਵੱਡੇ ਨੋਟ ਵਾਪਸ ਲੈਣ ਕਾਰਨ ਕਾਲੇ ਧਨ ਦਾ ਲੈਣ-ਦੇਣ ਕਰਨਾ ਮੁਸ਼ਕਲ ਹੋ ਜਾਂਦਾ ਹੈ।

ABOUT THE AUTHOR

...view details