ਪੰਜਾਬ

punjab

ETV Bharat / business

ਰਿਲਾਇੰਸ, ਬੀਪੀ ਨੇ ਕੇਜੀ-ਡੀ 6 ਬਲਾਕ 'ਚ ਡੂੰਘੇ ਪਾਣੀ ਵਿੱਚ ਦੂਜੇ ਗੈਸ ਖੇਤਰ ਤੋਂ ਉਤਪਾਦਨ ਕੀਤਾ ਸ਼ੁਰੂ - ਗੈਸ ਖੇਤਰ ਤੋਂ ਉਤਪਾਦਨ

ਰਿਲਾਇੰਸ ਅਤੇ ਬੀਪੀ ਨੇ ਹਾਲ ਹੀ ਵਿੱਚ ਕੇਜੀ-ਡੀ 6 ਬਲਾਕ ਵਿੱਚ ਦੋ ਡੂੰਘੇ ਪਾਣੀ ਵਾਲੇ ਗੈਸ ਖੇਤਰਾਂ ਦੀ ਖੋਜ ਕੀਤੀ ਹੈ, ਜਿਸ ਨੂੰ ਸੈਟੇਲਾਈਟ ਕਲੱਸਟਰ ਅਤੇ ਐਮਜੇ ਕਲੱਸਟਰ ਕਿਹਾ ਜਾਂਦਾ ਹੈ।

ਡੂੰਘੇ ਪਾਣੀ ਵਿੱਚ ਦੂਜੇ ਗੈਸ ਖੇਤਰ ਤੋਂ ਉਤਪਾਦਨ
ਡੂੰਘੇ ਪਾਣੀ ਵਿੱਚ ਦੂਜੇ ਗੈਸ ਖੇਤਰ ਤੋਂ ਉਤਪਾਦਨ

By

Published : Apr 27, 2021, 4:11 PM IST

ਨਵੀਂ ਦਿੱਲੀ: ਰਿਲਾਇੰਸ ਇੰਡਸਟਰੀਜ਼ ਲਿਮਟਿਡ ਅਤੇ ਯੂਕੇ ਸਥਿਤ ਇਸ ਦੀ ਭਾਈਵਾਲ ਬੀਪੀ ਪੀਐਲਸੀ ਨੇ ਸੋਮਵਾਰ ਨੂੰ ਕਿਹਾ ਕਿ ਕੇਜੀ-ਡੀ 6 ਬਲਾਕ ਵਿੱਚ ਨਵੀਂ ਡੂੰਘੀ ਖੋਜ 'ਚ ਇੱਕ ਹੋਰ ਗੈਸ ਖੇਤਰ ਤੋਂ ਉਤਪਾਦਨ ਸ਼ੁਰੂ ਕਰ ਦਿੱਤਾ ਹੈ।

ਦੋਵਾਂ ਕੰਪਨੀਆਂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਪਿਛਲੇ ਸਾਲ ਦਸੰਬਰ ਵਿੱਚ ਆਰ ਕਲੱਸਟਰ ਵਿੱਚ ਉਤਪਾਦਨ ਸ਼ੁਰੂ ਹੋਇਆ ਸੀ ਅਤੇ ਹੁਣ ਸੈਟੇਲਾਈਟ ਸਮੂਹ ਵਿੱਚ ਉਤਪਾਦਨ ਸ਼ੁਰੂ ਹੋ ਗਿਆ ਹੈ।

ਰਿਲਾਇੰਸ ਅਤੇ ਬੀਪੀ ਨੇ ਹਾਲ ਹੀ ਵਿੱਚ ਕੇਜੀ-ਡੀ 6 ਬਲਾਕ ਵਿੱਚ ਦੋ ਡੂੰਘੇ ਗੈਸ ਖੇਤਰਾਂ ਦੀ ਖੋਜ ਕੀਤੀ ਹੈ, ਜਿਨ੍ਹਾਂ ਨੂੰ ਸੈਟੇਲਾਈਟ ਕਲੱਸਟਰ ਅਤੇ ਐਮਜੇ ਕਲੱਸਟਰ ਕਿਹਾ ਜਾਂਦਾ ਹੈ।

ਬਿਆਨ ਵਿੱਚ ਕਿਹਾ ਗਿਆ ਹੈ,‘‘ਕੋਵਿਡ-19 ਦੀਆਂ ਚੁਣੌਤੀਆਂ ਦੇ ਬਾਵਜੂਦ ਸੈਟੇਲਾਈਟ ਕਲੱਸਟਰ ਖੇਤਰ ਦਾ ਉਤਪਾਦਨ ਨਿਰਧਾਰਤ ਤੋਂ ਦੋ ਮਹੀਨੇ ਪਹਿਲਾਂ ਸ਼ੁਰੂ ਹੋਇਆ ਹੈ।"

ਰਿਲਾਇੰਸ-ਬੀਪੀ ਕੇਜੀ-ਡੀ 6 ਵਿੱਚ ਤਿੰਨ ਡੂੰਘੇ ਗੈਸ ਖੇਤਰਾਂ ਦਾ ਵਿਕਾਸ ਕਰ ਰਹੀ ਹੈ, ਜਿਨ੍ਹਾਂ ਦਾ ਨਾਂਅ ਆਰ ਕਲੱਸਟਰ, ਸੈਟੇਲਾਈਟ ਕਲੱਸਟਰ ਅਤੇ ਐਮਜੇ ਹੈ। ਇਨ੍ਹਾਂ ਤਿੰਨਾਂ ਖੇਤਰਾਂ ਦੀ ਕੁੱਲ ਕੁਦਰਤੀ ਗੈਸ ਸਮਰੱਥਾ 2023 ਤਕ 30 ਮਿਲੀਅਨ ਸਟੈਂਡਰਡ ਕਿਉਬਿਕ ਮੀਟਰ ਪ੍ਰਤੀ ਦਿਨ ਹੈ, ਜੋ ਕਿ ਭਾਰਤ ਦੀ ਗੈਸ ਦੀ ਮੰਗ ਦਾ 15 ਪ੍ਰਤੀਸ਼ਤ ਪੂਰਾ ਕਰ ਸਕਦੀ ਹੈ।

ਰਿਲਾਇੰਸ ਦੀ ਇਨ੍ਹਾਂ ਗੈਸ ਖੇਤਰਾਂ ਵਿੱਚ 66.67 ਫੀਸਦੀ ਹਿੱਸੇਦਾਰੀ ਹੈ ਅਤੇ ਬੀਪੀ ਦੀ 33.33 ਫੀਸਦੀ ਹਿੱਸੇਦਾਰੀ ਹੈ।

Conclusion:

ABOUT THE AUTHOR

...view details