ਪੰਜਾਬ

punjab

ETV Bharat / business

ਰਿਲਾਇੰਸ ਰਿਟੇਲ ਨੇ ਆਨਲਾਇਨ ਦਵਾਈਆਂ ਵੇਚਣ ਵਾਲੀ NETMEDS ਦੀ ਹਿੱਸੇਦਾਰੀ ਖ਼ਰੀਦੀ - ਰਿਲਾਇੰਸ ਰਿਟੇਲ

ਰਿਲਾਇੰਸ ਨੇ ਇਹ ਹਿੱਸੇਦਾਰੀ ਲਗਭਗ 620 ਕਰੋੜ ਰੁਪਏ ਵਿੱਚ ਖ਼ਰੀਦੀ ਹੈ। ਰਿਲਾਇੰਸ ਰਿਟੇਲ ਨੇ ਵੀਟਾਲੀਕ ਹੈਲਥ ਪ੍ਰਾਈਵੇਟ ਲਿਮਿਟੇਡ ਦੀ ਇਕੁਇਟੀ ਸ਼ੇਅਰ ਕੈਪਿਟਲ ਵਿੱਚ 60 ਫ਼ੀਸਦ ਹੋਲਡਿੰਗ ਨੇ ਨਾਲ ਨਾਲ ਇਸ ਦੀ ਸਹਾਇਕ ਕੰਪਨੀ ਟ੍ਰੇਸਾਰਾ, ਨੈਟਮੇਡਸ ਅਤੇ ਧਾਡਾ ਫਾਰਮ ਦੀ 100 ਫ਼ੀਸਦ ਡਾਇਰੈਕਟ ਇਕੁਇਟੀ ਆਨਰਸ਼ਿੱਪ ਖ਼ਰੀਦੀ ਹੈ।

ਅੰਬਾਨੀ
ਅੰਬਾਨੀ

By

Published : Aug 19, 2020, 11:50 AM IST

ਨਵੀਂ ਦਿੱਲੀ: ਰਿਲਾਇੰਸ ਇੰਡਸਟ੍ਰੀਜ਼ ਆਪਣੇ ਰਿਟੇਲ ਕਾਰੋਬਾਰ ਨੂੰ ਹੋਰ ਵਧਾਉਣ ਦੇ ਨਾਲ-ਨਾਲ ਆਨਲਾਇਨ ਮਾਰਕਿਟ ਵਿੱਚ ਵੀ ਆਪਣੇ ਕਾਰੋਬਾਰ ਨੂੰ ਵਧਾਉਣ ਜਾ ਰਹੀ ਹੈ। ਰਿਲਾਇੰਸ ਨੇ ਮੰਗਲਵਾਰ ਨੂੰ ਆਪਣ ਸਹਾਇਕ ਕੰਪਨੀ ਰਿਲਾਇੰਸ ਰਿਟੇਲ ਦੇ ਜ਼ਰੀਏ ਚੇੱਨਈ ਸਥਿਤ ਵੀਟਾਲੀਕ ਹੈਲਥ ਪ੍ਰਾਈਵੇਟ ਲਿਮਟੇਡ ਅਤੇ ਉਸ ਦੀ ਸਹਾਇਕ ਆਨਲਾਇਨ ਫਾਰਮੈਸੀ ਕੰਪਨੀ ਨੈਟਮੇਡਸ ਦੇ ਵੱਡੇ ਹਿੱਸੇ ਨੂੰ ਖ਼ਰੀਦ ਲਿਆ ਹੈ।

ਰਿਲਾਇੰਸ ਨੇ ਇਹ ਹਿੱਸੇਦਾਰੀ ਲਗਭਗ 620 ਕਰੋੜ ਰੁਪਏ ਵਿੱਚ ਖ਼ਰੀਦੀ ਹੈ। ਰਿਲਾਇੰਸ ਰਿਟੇਲ ਨੇ ਵੀਟਾਲੀਕ ਹੈਲਥ ਪ੍ਰਾਈਵੇਟ ਲਿਮਿਟੇਡ ਦੀ ਇਕੁਇਟੀ ਸ਼ੇਅਰ ਕੈਪਿਟਲ ਵਿੱਚ 60 ਫ਼ੀਸਦ ਹੋਲਡਿੰਗ ਨੇ ਨਾਲ ਨਾਲ ਇਸ ਦੀ ਸਹਾਇਕ ਕੰਪਨੀ ਟ੍ਰੇਸਾਰਾ, ਨੈਟਮੇਡਸ ਅਤੇ ਧਾਡਾ ਫਾਰਮ ਦੀ 100 ਫ਼ੀਸਦ ਡਾਇਰੈਕਟ ਇਕੁਇਟੀ ਮਲਕੀਅਤ ਖ਼ਰੀਦੀ ਹੈ।

IVYL ਦੀ ਮੁਖੀ ਈਸ਼ਾ ਅੰਬਾਨੀ ਨੇ ਕਿਹਾ ਕਿ ਇਹ ਨਿਵੇਸ਼ ਭਾਰਤ ਵਿੱਚ ਸਾਰਿਆਂ ਲਈ ਡਿਜੀਟਲ ਪਹੁੰਚ ਕਰਨ ਲਈ ਸਾਡੀ ਵਚਨਬੱਧਤਾ ਨਾਲ ਜੁੜਿਆ ਹੈ। ਉਨ੍ਹਾਂ ਕਿਹਾ ਕਿ ਨੈਟਮੇਡਸ ਸਾਡੀਆਂ ਸਸਤੀਆਂ ਸਿਹਤ ਸਬੰਧੀ ਉਤਪਾਦਾਂ ਅਤੇ ਸੇਵਾਵਾਂ ਨੂੰ ਵਿਸਥਾਰ ਦੇਣ ਲਈ ਕਾਫ਼ੀ ਹੱਦ ਤੱਕ ਸਹਾਇਤਾ ਕਰੇਗਾ। ਇਸ ਤੋਂ ਇਲਾਵਾ ਗਾਹਕਾਂ ਦੀਆਂ ਰੋਜ਼ਾਨਾਂ ਲੋੜਾਂ ਨੂੰ ਛੇਤੀ ਪੂਰਾ ਕਰਨ ਲਈ ਇਸ ਦੇ ਡਿਜੀਟਲ ਪਲੇਫ਼ਾਰਮ ਦੀ ਬਾਖ਼ੂਬੀ ਵਰਤੋਂ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਨੈਟਮੇਡਸ ਨੇ ਬਹੁਤ ਹੀ ਘੱਟ ਸਮੇਂ ਵਿੱਚ ਦੇਸ਼ ਦੇ ਅੰਦਰ ਆਪਣੇ ਆਨਲਾਇਨ ਕਾਰੋਬਾਰ ਦਾ ਵਿਸਥਾਰ ਕੀਤਾ ਹੈ ਅਤੇ ਅਸੀਂ ਇਸ ਨਾਲ ਕਾਫ਼ੀ ਪ੍ਰਭਾਵਿਤ ਹਾਂ। ਉਨ੍ਹਾਂ ਕਿਹਾ ਕਿ ਸਾਡੇ ਨਿਵੇਸ਼ ਅਤੇ ਸਾਂਝੇਦਾਰੀ ਨਾਲ ਇਸ ਵਪਾਰ ਵਿੱਚ ਹੋਰ ਤੇਜ਼ੀ ਆਵੇਗੀ।

ਨੈਟਮੇਡਸ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਪ੍ਰਦੀਪ ਦਾਧਾ ਨੇ ਕਿਹਾ ਕਿ ਰਿਲਾਇੰਸ ਦੇ ਡਿਜੀਟਲ, ਰਿਟੇਲ ਅਤੇ ਟੇਕ ਪਲੇਟਫ਼ਾਰਮ ਦੀ ਮਿਲੀ ਜੁਲੀ ਤਾਕਤ ਨਾਲ, ਅਸੀਂ ਹੋਰ ਵੀ ਜ਼ਿਆਦਾ ਲੋਕਾਂ ਤੱਕ ਆਪਣੇ ਆਪ ਨੂੰ ਮਜਬੂਤ ਕਰਨ ਵਿੱਚ ਕਾਮਯਾਬ ਹੋ ਪਾਵਾਂਗੇ। ਉਨ੍ਹਾਂ ਕਿਹਾ ਕਿ ਇਸ ਕਰਾਰ ਤੋਂ ਬਾਅਦ ਉਹ ਆਪਣੀਆਂ ਸੇਵਾਵਾਂ ਨੂੰ ਹੋਰ ਵਧੀਆਂ ਬਣਾ ਸਕਣਗੇ।

ABOUT THE AUTHOR

...view details