ਪੰਜਾਬ

punjab

ETV Bharat / business

ਐਪਲ ਤੋਂ ਬਾਅਦ ਰਿਲਾਇੰਸ ਇੰਡਸਟਰੀ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਬ੍ਰਾਂਡ - ਫਿਊਚਰਬ੍ਰਾਂਡ ਇੰਡੈਕਸ 2020

ਫਿਊਚਰਬ੍ਰਾਂਡ ਇੰਡੈਕਸ 2020 ਵਿੱਚ ਐਪਲ ਤੋਂ ਬਾਅਦ ਰਿਲਾਇੰਸ ਇੰਡਸਟਰੀ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਬ੍ਰਾਂਡ ਹੈ। ਫਿਊਚਰਬ੍ਰਾਂਡ ਇਕ ਗਲੋਬਲ ਬ੍ਰਾਂਡ ਮੇਕਓਵਰ ਕੰਪਨੀ ਹੈ।

ਫ਼ੋਟੋ।
ਫ਼ੋਟੋ।

By

Published : Aug 6, 2020, 10:13 AM IST

ਨਵੀਂ ਦਿੱਲੀ: ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟਰੀ ‘ਫਿਊਚਰਬ੍ਰਾਂਡ ਇੰਡੈਕਸ 2020’ ਵਿੱਚ ਐਪਲ ਤੋਂ ਬਾਅਦ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਬ੍ਰਾਂਡ ਹੈ। ਰਿਲਾਇੰਸ ਇੰਡਸਟਰੀਜ਼ ਰਿਫਾਈਨਰੀ, ਪ੍ਰਚੂਨ ਅਤੇ ਦੂਰਸੰਚਾਰ ਖੇਤਰ ਵਿਚ ਕੰਮ ਕਰਨ ਵਾਲੀ ਇਕ ਪ੍ਰਮੁੱਖ ਕੰਪਨੀ ਹੈ।

2020 ਦੀ ਸੂਚੀ ਜਾਰੀ ਕਰਦਿਆਂ ਫਿਊਚਰਬ੍ਰਾਂਡ ਨੇ ਕਿਹਾ, "ਇਹ ਦੂਜੇ ਸਥਾਨ ਦੀ ਸਭ ਤੋਂ ਲੰਮੀ ਛਾਲ ਹੈ। ਰਿਲਾਇੰਸ ਉਦਯੋਗ ਹਰ ਪੱਧਰ 'ਤੇ ਖਰੀ ਉਤਰੀ ਹੈ।"

ਰਿਪੋਰਟ ਵਿਚ ਰਿਲਾਇੰਸ ਦੇ ਬਾਰੇ ਵਿਚ ਕਿਹਾ ਗਿਆ ਹੈ ਕਿ ਇਹ ਭਾਰਤ ਵਿਚ ਸਭ ਤੋਂ ਵੱਧ ਮੁਨਾਫਾ ਕਮਾਉਣ ਵਾਲੀਆਂ ਕੰਪਨੀਆਂ ਵਿਚੋਂ ਇਕ ਹੈ। ਕੰਪਨੀ ਕੋਲ ਬਹੁਤ ਜ਼ਿਆਦਾ ਸਤਿਕਾਰ ਹੈ ਅਤੇ ਨੈਤਿਕਤਾ ਨਾਲ ਕੰਮ ਕਰਦੀ ਹੈ। ਇਸ ਦੇ ਨਾਲ ਕੰਪਨੀ ਨਵੀਨਤਾਕਾਰੀ ਉਤਪਾਦਾਂ, ਬਿਹਤਰ ਗਾਹਕ ਅਨੁਭਵ ਅਤੇ ਵਾਧੇ ਨਾਲ ਜੁੜੀ ਹੋਈ ਹੈ।

ਲੋਕਾਂ ਦਾ ਕੰਪਨੀ ਨਾਲ ਮਜ਼ਬੂਤ ​​ਭਾਵਨਾਤਮਕ ਰਿਸ਼ਤਾ ਹੈ। ਫਿਊਚਰਬ੍ਰਾਂਡ ਇਕ ਗਲੋਬਲ ਬ੍ਰਾਂਡ ਮੇਕਓਵਰ ਕੰਪਨੀ ਹੈ। ਇਹ ਪਿਛਲੇ ਛੇ ਸਾਲਾਂ ਤੋਂ ਇਹ ਸੂਚਕਾਂਕ ਪੇਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਰਿਲਾਇੰਸ ਦੀ ਸਫ਼ਲਤਾ ਦਾ ਸਿਹਰਾ ਅੰਬਾਨੀ ਨੂੰ ਦਿੱਤਾ ਜਾਣਾ ਚਾਹੀਦਾ ਹੈ। ਉਸ ਨੇ ਕੰਪਨੀ ਨੂੰ ਭਾਰਤੀਆਂ ਲਈ ਇਕ ਮੈਗਾਸਟੋਰ ਤਹਿਤ ਵਨ ਸਟਾਪ ਦੀ ਦੁਕਾਨ ਵਜੋਂ ਇਕ ਨਵੀਂ ਪਛਾਣ ਦਿੱਤੀ ਹੈ।

ਰਿਪੋਰਟ ਵਿਚ ਕਿਹਾ ਗਿਆ ਹੈ, "ਅੱਜ ਕੰਪਨੀ ਊਰਜਾ, ਪੈਟਰੋ ਕੈਮੀਕਲ, ਟੈਕਸਟਾਈਲ, ਕੁਦਰਤੀ ਸਰੋਤ, ਪ੍ਰਚੂਨ ਅਤੇ ਦੂਰਸੰਚਾਰ ਖੇਤਰਾਂ ਵਿਚ ਕੰਮ ਕਰਦੀ ਹੈ। ਗੂਗਲ ਅਤੇ ਫੇਸਬੁੱਕ ਨੇ ਇਸ ਵਿਚ ਹਿੱਸੇਦਾਰੀ ਖਰੀਦੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਅਗਲੇ ਸੂਚਕਅੰਕ ਵਿੱਚ ਕੰਪਨੀ ਸਿਖਰ ਉੱਤੇ ਹੋਵੇਗੀ।"

ਐਪਲ ਇਸ ਸੂਚੀ ਵਿਚ ਸਭ ਤੋਂ ਉੱਪਰ ਹੈ, ਸੈਮਸੰਗ ਤੀਜੇ ਸਥਾਨ 'ਤੇ, ਐਨਵਿਡੀਆ ਚੌਥੇ, ਮੋਤਾਈ ਪੰਜਵੇਂ, ਨਾਈਕੀ ਛੇਵੇਂ, ਮਾਈਕ੍ਰੋਸਾਫਟ ਸੱਤਵੇਂ, ਏਐਸਐਮਲ ਅੱਠਵੇਂ, ਪੇਪਾਲ ਨੌਵੇਂ ਅਤੇ ਨੈੱਟਫਲਿਕਸ ਦਸਵੇਂ ਸਥਾਨ' ਤੇ ਹੈ।

ABOUT THE AUTHOR

...view details