ਪੰਜਾਬ

punjab

ETV Bharat / business

ਡੀਜੀਸੀਏ ਵੱਲੋਂ ਸਪਾਈਸਜੈੱਟ ਨੂੰ ਟਿਕਟ ਦੀ ਵਿਕਰੀ ਰੋਕਣ ਦੇ ਹੁਕਮ - dgca orders spicejet

ਸਪਾਈਸਜੈੱਟ ਨੇ ਸੋਮਵਾਰ ਸਵੇਰੇ ਇੱਕ ਪ੍ਰੈਸ ਨੋਟ ਵਿੱਚ 5 ਦਿਨਾਂ ਦੀ ‘ਇੱਕ ਨਾਲ ਇੱਕ ਟਿਕਟ ਫ੍ਰੀ’ ਵਿਕਰੀ ਦਾ ਐਲਾਨ ਕੀਤਾ ਸੀ। ਇਸ ਦੇ ਤਹਿਤ ਕੰਪਨੀ ਨੇ ਇੱਕ ਪਾਸੇ ਘਰੇਲੂ ਯਾਤਰਾ ਲਈ 899 ਰੁਪਏ ਦੇ ਘੱਟੋ ਘੱਟ ਬੇਸ ਕਿਰਾਏ 'ਤੇ ਟਿਕਟ ਦੀ ਪੇਸ਼ਕਸ਼ ਕੀਤੀ ਹੈ। ਇਸ ਟਿਕਟ 'ਤੇ ਵੱਖਰੇ ਤੌਰ 'ਤੇ ਟੈਕਸ ਦੇਣਾ ਪੈਂਦਾ ਹੈ।

dgca ask to stop ticket sale
ਡੀਜੀਸੀਏ ਵਲੋਂ ਸਪਾਈਸਜੈੱਟ ਨੂੰ ਟਿਕਟ ਦੀ ਵਿਕਰੀ ਰੋਕਣ ਦੇ ਹੁਕਮ

By

Published : Aug 4, 2020, 7:08 PM IST

ਨਵੀਂ ਦਿੱਲੀ: ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟਰੇਟ ਜਨਰਲ (ਡੀਜੀਸੀਏ) ਨੇ ਨਿੱਜੀ ਏਅਰਲਾਇੰਸ ਸਪਾਈਸਜੈੱਟ ਨੂੰ ਸੋਮਵਾਰ ਤੋਂ ਸ਼ੁਰੂ ਹੋਈ 5 ਦਿਨਾਂ ਦੀ ਟਿਕਟ ਦੀ ਵਿਕਰੀ ਰੋਕਣ ਦੇ ਨਿਰਦੇਸ਼ ਦਿੱਤੇ ਹਨ। ਇਸ ਦਾ ਕਾਰਨ ਦੇਸ਼ ਵਿੱਚ 25 ਮਈ ਤੋਂ ਬਾਅਦ ਘਰੇਲੂ ਉਡਾਣਾਂ ਦਾ ਮੁੜ ਸ਼ੁਰੂ ਹੋਣਾ ਹੈ। ਇਸ ਤੋਂ ਬਾਅਦ ਸਰਕਾਰ ਵੱਲੋਂ ਹਵਾਈ ਯਾਤਰਾ ਦੇ ਕਿਰਾਏ ਦੀ ਹੱਦ ਨਿਰਧਾਰਤ ਕੀਤੀ ਜਾਵੇਗੀ।

ਸਪਾਈਸਜੈੱਟ ਨੇ ਸੋਮਵਾਰ ਸਵੇਰੇ ਇੱਕ ਪ੍ਰੈਸ ਨੋਟ ਵਿੱਚ 5 ਦਿਨਾਂ ਦੀ ‘ਇੱਕ ਨਾਲ ਇੱਕ ਟਿਕਟ ਫ੍ਰੀ’ ਵਿਕਰੀ ਦਾ ਐਲਾਨ ਕੀਤਾ ਸੀ। ਇਸ ਦੇ ਤਹਿਤ ਕੰਪਨੀ ਨੇ ਇੱਕ ਪਾਸੇ ਘਰੇਲੂ ਯਾਤਰਾ ਲਈ 899 ਰੁਪਏ ਦੇ ਘੱਟੋ-ਘੱਟ ਬੇਸ ਕਿਰਾਏ 'ਤੇ ਟਿਕਟ ਦੀ ਪੇਸ਼ਕਸ਼ ਕੀਤੀ ਹੈ। ਇਸ ਟਿਕਟ 'ਤੇ ਵੱਖਰੇ ਤੌਰ 'ਤੇ ਟੈਕਸ ਦੇਣਾ ਪੈਂਦਾ ਹੈ।

ਪ੍ਰੈੱਸ ਨੋਟ ਦੇ ਮੁਤਾਬਕ ਵਿਕਰੀ ਦੇ ਦੌਰਾਨ ਟਿਕਟਾਂ ਖਰੀਦਣ ਵਾਲੇ ਗਾਹਕਾਂ ਨੂੰ ਵੱਧ ਤੋਂ ਵੱਧ 2,000 ਰੁਪਏ ਦਾ ਇੰਸੈਂਟਿਵ ਕੂਪਨ ਮਿਲੇਗਾ, ਜਿਸ ਨੂੰ ਉਹ ਭਵਿੱਖ ਦੀਆਂ ਯਾਤਰਾਵਾਂ ਵਿੱਚ ਵਰਤ ਸਕਣਗੇ।

ਸੋਮਵਾਰ ਦੁਪਹਿਰ ਨੂੰ ਡੀਜੀਸੀਏ ਨੇ ਕਿਰਾਏ ਦੀ ਸੀਮਾ ਤੈਅ ਕਰਨ ਦੇ ਸਰਕਾਰ ਦੇ ਹੁਕਮਾਂ ਨੂੰ ਵੇਖਦਿਆਂ ਸਪਾਈਸਜੈੱਟ ਨੂੰ ਇਸ ਦੀ ਵਿਕਰੀ ਰੋਕਣ ਦੇ ਨਿਰਦੇਸ਼ ਦਿੱਤੇ। ਸਰਕਾਰ ਨੇ ਆਪਣੇ ਹੁਕਮ ਵਿੱਚ ਸਭ ਤੋਂ ਘਟ ਦੂਰੀ 'ਤੇ ਉਡਾਣ ਭਰਨ ਲਈ ਘੱਟੋ-ਘੱਟ ਕਿਰਾਇਆ 2,000 ਰੁਪਏ ਨਿਰਧਾਰਤ ਕੀਤਾ ਹੈ।

ਸਪਾਈਸਜੈੱਟ ਦੇ ਬੁਲਾਰੇ ਨੇ ਕਿਹਾ, "ਅਸੀਂ ਪਹਿਲਾਂ ਹੀ ਡੀਜੀਸੀਏ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰ ਰਹੇ ਹਾਂ।"

ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ 25 ਮਈ ਤੋਂ ਦੇਸ਼ ਵਿੱਚ ਹਵਾਈ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ 21 ਮਈ ਨੂੰ ਏਅਰਲਾਈਨਾਂ ਲਈ ਘਰੇਲੂ ਹਵਾਈ ਯਾਤਰਾ ਦੇ ਕਿਰਾਏ ਦੀ ਸੀਮਾ ਤੈਅ ਕਰਨ ਦਾ ਹੁਕਮ ਦਿੱਤਾ ਸੀ। ਇਸ ਲਈ 7 ਸ਼੍ਰੇਣੀਆਂ ਬਣਾਈਆਂ ਗਈਆਂ ਸਨ।

ਕਿਰਾਇਆ ਸੀਮਤ ਰੱਖਣ ਦੀ ਆਖ਼ਰੀ ਤਰੀਕ ਪਹਿਲਾਂ 24 ਅਗਸਤ ਤੱਕ ਨਿਰਧਾਰਤ ਕੀਤੀ ਗਈ ਸੀ ਜੋ ਬਾਅਦ ਵਿੱਚ ਵਧਾ ਕੇ 24 ਨਵੰਬਰ ਕਰ ਦਿੱਤੀ ਗਈ ਸੀ। ਇਸ ਦੇ ਤਹਿਤ ਪਹਿਲੀ ਕੈਟੇਗਰੀ ਵਿੱਚ 40 ਮਿੰਟ ਜਾਂ ਇਸ ਤੋਂ ਘੱਟ ਸਮੇਂ ਦੀਆਂ ਉਡਾਣਾਂ ਨੂੰ ਰੱਖਿਆ ਗਿਆ।

ਇਸ ਦੇ ਲਈ ਘੱਟੋ-ਘੱਟ ਕਿਰਾਇਆ 2,000 ਰੁਪਏ ਅਤੇ ਵੱਧ ਤੋਂ ਵੱਧ 6,000 ਰੁਪਏ ਨਿਰਧਾਰਤ ਕੀਤਾ ਗਿਆ ਸੀ। ਇਸੇ ਤਰ੍ਹਾਂ 40-60 ਮਿੰਟਾਂ ਦੀ ਉਡਾਣ ਲਈ 2,500-7,500 ਰੁਪਏ, 60-90 ਮਿੰਟਾਂ ਲਈ 3,000-9,000 ਰੁਪਏ, 90-120 ਮਿੰਟਾਂ ਲਈ 3,500-10,000 ਰੁਪਏ, 120-150 ਮਿੰਟਾਂ ਲਈ 4,500-13,000 ਰੁਪਏ, 150-180 ਮਿੰਟਾਂ ਲਈ 5,500-15,700 ਰੁਪਏ ਅਤੇ 180-210 ਮਿੰਟਾਂ ਦੀ ਉਡਾਣ ਲਈ 6,500 ਤੋਂ 18,600 ਰੁਪਏ ਦੀ ਸੀਮਾ ਤੈਅ ਕੀਤੀ ਗਈ।

ABOUT THE AUTHOR

...view details