ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਨੂੰ ਤਿੰਨ ਮਹੀਨਿਆਂ ਦੇ ਲਈ ਕਰਜ਼ਿਆਂ ਦੀ ਅਦਾਇਗੀ ਉੱਤੇ ਰੋਕ ਨੂੰ ਹੋਰ ਵਧਾ ਦਿੱਤਾ ਹੈ। ਜਿਸ ਨੂੰ ਲੈ ਕੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਕਿਹਾ ਕਿ ਇਹ ਕਦਮ ਹਵਾਬਾਜ਼ੀ ਖੇਤਰ ਦੀਆਂ ਕੰਪਨੀਆਂ ਜਿਵੇਂ, ਹਵਾਈ ਅੱਡਿਆਂ, ਹਵਾਈ ਕੰਪਨੀਆਂ ਅਤੇ ਗ੍ਰਾਉਂਡ ਹੈਂਡਲਰਾਂ ਨੂੰ ਰਾਹਤ ਦੇਵੇਗਾ ਅਤੇ ਉਨ੍ਹਾਂ ਦੀ ਨਕਦੀ ਪ੍ਰਵਾਹ ਦੀ ਸਥਿਤੀ ਵਿੱਚ ਮਦਦ ਕਰੇਗੀ।
ਕੋਰੋਨਾ ਵਾਇਰਸ ਦੌਰਾਨ ਚੱਲੇ ਲੌਕਡਾਊਨ ਦੌਰਾਨ ਹਵਾਬਾਜ਼ੀ ਖੇਤਰ ਨੂੰ ਕਾਫ਼ੀ ਭਾਰੀ ਨੁਕਸਾਨ ਪਹੁੰਚਿਆ ਹੈ। ਜਿਸ ਦੇ ਕਾਰਨ ਪਿਛਲੇ ਕੁੱਝ ਹਫ਼ਤਿਆਂ ਦੌਰਾਨ ਸਾਰੀਆਂ ਭਾਰਤੀ ਕੰਪਨੀਆਂ ਨੇ ਜਾਂ ਤਾਂ ਕਰਮਚਾਰੀਆਂ ਨੂੰ ਕੱਢ ਦਿੱਤਾ, ਬਿਨਾਂ ਤਨਖ਼ਾਹ ਦੇ ਛੁੱਟੀਆਂ ਉੱਤੇ ਭੇਜ ਦਿੱਤਾ ਹੈ ਜਾਂ ਉਨ੍ਹਾਂ ਦੀ ਤਨਖ਼ਾਹ ਵਿੱਚ ਕਟੌਤੀ ਕੀਤੀ।
ਪੁਰੀ ਨੇ ਟਵਿੱਟਰ ਉੱਤੇ ਕਿਹਾ ਕਿ ਰਿਜ਼ਰਵ ਬੈਂਕ ਨੇ ਕਰਜ਼ਾ ਦੇਣ ਵਾਲੀਆਂ ਸੰਸਥਾਵਾਂ ਨੂੰ ਪਹਿਲਾਂ ਦਿੱਤੀ ਮੁਹਲਤ ਨੂੰ ਅਗਲੇ 3 ਮਹੀਨਿਆਂ 1 ਜੂਨ, 2020 ਤੋਂ 31 ਅਗਸਤ, 2020 ਤੱਕ ਵਧਾਉਣ ਦੀ ਆਗਿਆ ਦਾ ਐਲਾਨ ਕੀਤਾ ਹੈ, ਜਿਸ ਨਾਲ ਹਵਾਬਾਜ਼ੀ ਦੇ ਹਿੱਤਧਾਰਕਾਂ ਲਈ ਰਾਹਤ ਦਾ ਕੰਮ ਕਰੇਗੀ।
ਤੁਹਾਨੂੰ ਦੱਸ ਦਈਏ ਕਿ ਕੋਰੋਨਾ ਵਾਇਰਸ ਕਾਰਨ ਚੱਲ ਰਹੇ ਲੌਕਡਾਊਨ ਦੌਰਾਨ ਦੇਸ਼ ਵਿੱਚ ਪਹਿਲਾਂ ਤੋਂ ਬੁੱਕ ਕਮਿਰਸ਼ੀਅਲ ਉਡਾਨਾਂ ਨੂੰ 25 ਮਾਰਚ ਤੋਂ ਰੱਦ ਕਰ ਦਿੱਤਾ ਗਿਆ ਸੀ।
ਆਰਬੀਆਈ ਨੇ ਸ਼ੁੱਕਰਵਾਰ ਨੂੰ ਸੰਨ 2000 ਤੋਂ ਬਾਅਦ ਆਪਣੀਆਂ ਵਿਆਜ਼ ਦਰਾਂ ਨੂੰ ਸਭ ਤੋਂ ਹੇਠਲੇ ਪੱਧਰ ਉੱਤੇ ਲੈ ਆਉਂਦਾ ਹੈ ਅਤੇ ਕਰਜ਼ੇ ਨੂੰ ਅਦਾ ਕਰਨ ਵਿੱਚ ਰਾਹਤ ਦਿੰਦੇ ਹੋਏ ਅਦਾਇਗੀ ਨੂੰ 3 ਮਹੀਨਿਆਂ ਲਈ ਹੋਰ ਵਧਾ ਦਿੱਤਾ ਹੈ, ਜੋ ਕਿ ਪਿਛਲੇ 4 ਦਹਾਕਿਆਂ ਵਿੱਚ ਪਹਿਲੀ ਵਾਰ ਹੋਇਆ ਹੈ।