ਮੁੰਬਈ: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਸੋਮਵਾਰ ਨੂੰ ਐੱਨਬੀਐੱਫ਼ਸੀ ਸੈਕਟਰ ਵਿੱਚ ਤਰਲਤਾ ਅਤੇ ਕ੍ਰੈਡਿਟ ਪ੍ਰਵਾਹ ਦੀ ਸਥਿਤੀ ਦੀ ਸਮੀਖਿਆ ਕੀਤੀ। ਕੋਵਿਡ-19 ਦੇ ਪ੍ਰਕੋਪ ਦੇ ਆਰਥਿਕ ਪ੍ਰਭਾਵ ਨਾਲ ਨਿਪਟਣ ਲਈ ਪਹਿਲਾਂ ਤੋਂ ਐਲਾਨੇ ਗਏ ਰਾਹਤ ਉਪਾਆਂ ਦੇ ਲਾਗੂ ਹੋਣ ਦੇ ਸੰਦਰਭ ਵਿੱਚ ਮਿਊਚਲ ਫ਼ੰਡ ਦੀ ਸਥਿਤੀ ਦਾ ਮੁਲਾਂਕਣ ਕੀਤਾ।
ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਐੱਨਬੀਐੱਫ਼ਸੀ ਅਤੇ ਐੱਮਐੱਫ਼, ਦੋਵਾਂ ਦੇ ਨੁਮਾਇੰਦਿਆਂ ਦੇ ਨਾਲ 2 ਅਲੱਗ-ਅਲੱਗ ਸੈਸ਼ਨਾਂ ਵਿੱਚ ਵੀਡੀਓ ਕਾਨਫ਼ਰੰਸ ਦੇ ਰਾਹੀਂ ਬੈਠਕ ਕੀਤੀ।
ਆਰਬੀਆਈ ਨੇ ਇੱਕ ਬਿਆਨ ਵਿੱਚ ਕਿਹਾ, ਗਵਰਨਰ ਨੇ ਕ੍ਰੈਡਿਟ ਪੂਰਤੀ ਵਿੱਚ ਐੱਨਬੀਐੱਫ਼ਸੀ ਦੀ ਮਹੱਤਵਪੂਰਨ ਭੂਮਿਕਾ ਕੀਤੀ ਅਤੇ ਵਿੱਤੀ ਵਿਚੋਲਗੀ ਵਿੱਚ ਮਿਊਚਲ ਫ਼ੰਡ ਦੇ ਮਹੱਤਵ ਨੂੰ ਸਵੀਕਾਰ ਕੀਤਾ।