ਮੁੰਬਈ : ਭਾਰਤੀ ਰਿਜ਼ਰਵ ਬੈਂਕ ਨੇ ਵੀਰਵਾਰ ਨੂੰ ਬੈਂਕ ਆਫ਼ ਚਾਇਨਾ ਨੂੰ ਦੇਸ਼ ਵਿੱਚ ਨਿਯਮਿਤ ਬੈਂਕ ਸੇਵਾਵਾਂ ਦੇਣ ਦੀ ਮੰਨਜ਼ੂਰੀ ਦਿੱਤੀ ਹੈ।
ਕੇਂਦਰੀ ਬੈਂਕ ਨੇ ਕਿਹਾ, 'ਅਸੀਂ ਬੈਂਕ ਆਫ਼ ਚਾਇਨਾ ਲਿਮ. ਨੂੰ ਭਾਰਤੀ ਰਿਜ਼ਰਵ ਬੈਂਕ ਕਾਨੂੰਨ, 1934 ਦੀ ਦੂਸਰੀ ਸੂਚੀ ਵਿੱਚ ਸ਼ਾਮਲ ਕਰਨ ਦਾ ਮਸ਼ਵਰਾ ਦਿੰਦੇ ਹਾਂ।'
ਭਾਰਤੀ ਸਟੇਟ ਬੈਂਕ (ਐੱਸਬੀਆਈ), ਐੱਚਡੀਐੱਫ਼ਸੀ, ਪੰਜਾਬ ਨੈਸ਼ਨਲ ਬੈਂਕ ਅਤੇ ਆਈਸੀਆਈਸੀਆਈ ਬੈਂਕ ਸਮੇਤ ਸਾਰੇ ਵਪਾਰਕ ਬੈਂਕ ਦੂਸਰੀ ਸੂਚੀ ਵਿੱਚ ਸ਼ਾਮਲ ਹਨ. ਇਸ ਸੂਚੀ ਵਿੱਚ ਆਉਣ ਵਾਲੇ ਬੈਂਕਾਂ ਨੂੰ ਆਰਬੀਆਈ ਨੇ ਨਿਯਮਾਂ ਦਾ ਪਾਲਣ ਕਰਨਾ ਹੁੰਦਾ ਹੈ।