ਪੰਜਾਬ

punjab

ETV Bharat / business

ਕਿਸ਼ਤਾਂ 'ਤੇ 3 ਮਹੀਨਿਆਂ ਦੀ ਰੋਕ ਨਾਲ ਕੰਪਨੀਆਂ ਕੋਲ ਹੋਵੇਗਾ 2.1 ਲੱਖ ਕਰੋੜ ਰੁਪਇਆ ਨਕਦ - crisil ratings

ਕ੍ਰਿਸਿਲ ਰੇਟਿੰਗਜ਼ ਦਾ ਇਹ ਅਨੁਮਾਨ 100 ਖੇਤਰਾਂ ਦੀ ਗ਼ੈਰ-ਵਿੱਤੀ ਖੇਤਰ ਦੀਆਂ 9,300 ਕੰਪਨੀਆਂ ਦੇ ਮੁਲਾਂਕਣ ਉੱਤੇ ਆਧਾਰਿਤ ਹੈ। ਕ੍ਰਿਸਿਲ ਇੰਨ੍ਹਾਂ ਕੰਪਨੀਆਂ ਦੀ ਰੇਟਿੰਗ ਕਰਦੀ ਹੈ। ਇਸ ਵਿੱਚ ਬਿਜਲੀ, ਦੂਰਸੰਚਾਰ, ਸੜਕ, ਕੱਪੜੇ ਅਤੇ ਖ਼ਾਦ ਖੇਤਰ ਦੀਆਂ ਕੰਪਨੀਆਂ ਨੂੰ ਸਭ ਤੋਂ ਜ਼ਿਆਦਾ ਲਾਭ ਹੋਵੇਗਾ। ਇੰਨ੍ਹਾਂ ਦੇ ਕੋਲ ਕੁੱਲ ਜ਼ਿਆਦਾਤਰ ਨਕਦੀ ਦੀ ਲਗਭਗ 47 ਫ਼ੀਸਦ ਦੇ ਕਾਰੋਬਾਰ ਰਾਹਤ ਉਪਲੱਭਧ ਹੋਵੇਗੀ।

ਕਿਸ਼ਤਾਂ 'ਤੇ 3 ਮਹੀਨਿਆਂ ਦੀ ਰੋਕ ਨਾਲ ਕੰਪਨੀਆਂ ਕੋਲ ਹੋਵੇਗਾ 2.1 ਲੱਖ ਕਰੋੜ ਰੁਪਇਆ ਨਕਦ
ਕਿਸ਼ਤਾਂ 'ਤੇ 3 ਮਹੀਨਿਆਂ ਦੀ ਰੋਕ ਨਾਲ ਕੰਪਨੀਆਂ ਕੋਲ ਹੋਵੇਗਾ 2.1 ਲੱਖ ਕਰੋੜ ਰੁਪਇਆ ਨਕਦ

By

Published : Apr 22, 2020, 12:57 AM IST

ਮੁੰਬਈ : ਭਾਰਤੀ ਰਿਜ਼ਰਵ ਬੈਂਕ ਦੇ ਕਰਜ਼ ਕਿਸ਼ਤਾਂ ਉੱਤੇ 3 ਮਹੀਨਿਆਂ ਦੀ ਰੋਕ ਦਾ ਲਾਭ ਜੇ ਸਾਰੀਆਂ ਕੰਪਨੀਆਂ ਚੁੱਕਦੀਆਂ ਹਨ, ਤਾਂ ਉਨ੍ਹਾਂ ਕੋਲ 2.10 ਲੱਖ ਕਰੋੜ ਰੁਪਏ ਦੀ ਜ਼ਿਆਦਾ ਨਕਦੀ ਉਪਲੱਭਧ ਹੋਵੇਗੀ। ਰੇਟਿੰਗ ਏਜੰਸੀ ਕ੍ਰਿਸਿਲ ਨੇ ਆਪਣੀ ਇੱਕ ਰਿਪੋਰਟ ਵਿੱਚ ਇਸ ਦੀ ਜਾਣਕਾਰੀ ਦਿੱਤੀ ਹੈ।

ਕਿਰਿਸਲ ਰੇਟਿੰਗਜ਼ ਦਾ ਇਹ ਅਨੁਮਾਨ 100 ਖੇਤਰਾਂ ਦੀ ਗ਼ੈਰ-ਵਿੱਤੀ ਖੇਤਰ ਦੀਆਂ 9,300 ਕੰਪਨੀਆਂ ਦੇ ਮੁਲਾਂਕਣ ਉੱਤੇ ਆਧਾਰਿਤ ਹੈ। ਕ੍ਰਿਸਿਲ ਇੰਨ੍ਹਾਂ ਕੰਪਨੀਆਂ ਦੀ ਰੇਟਿੰਗ ਕਰਦੀ ਹੈ। ਇਸ ਵਿੱਚ ਬਿਜਲੀ, ਦੂਰਸੰਚਾਰ, ਸੜਕ, ਕੱਪੜੇ ਅਤੇ ਖ਼ਾਦ ਖੇਤਰ ਦੀਆਂ ਕੰਪਨੀਆਂ ਨੂੰ ਸਭ ਤੋਂ ਜ਼ਿਆਦਾ ਲਾਭ ਹੋਵੇਗਾ। ਇੰਨ੍ਹਾਂ ਦੇ ਕੋਲ ਕੁੱਲ ਜ਼ਿਆਦਾਤਰ ਨਕਦੀ ਦੀ ਲਗਭਗ 47 ਫ਼ੀਸਦ ਦੇ ਕਾਰੋਬਾਰ ਰਾਹਤ ਉਪਲੱਭਧ ਹੋਵੇਗੀ।

ਕ੍ਰਿਸਿਲ ਨੇ ਕਿਹਾ ਕਿ ਰਿਜ਼ਰਵ ਬੈਂਕ ਨੇ 1 ਮਾਰਚ ਤੋਂ 21 ਮਈ ਤੱਕ ਦੀ ਕਰਜ਼ ਕਿਸ਼ਤਾਂ ਨੂੰ ਭਰਨ ਤੋਂ ਛੋਟ ਦਿੱਤੀ ਸੀ। ਇਸ ਵਿੱਚ ਮੂਲਧਨ ਅਤੇ ਵਿਆਜ਼ ਸ਼ਾਮਲ ਹੈ। ਜੇ ਸਾਰੀਆਂ ਕੰਪਨੀਆਂ ਇੰਨ੍ਹਾਂ ਵਿਕਲਪਾਂ ਨੂੰ ਚੁਣਦੀਆਂ ਹਨ ਤਾਂ ਉਨ੍ਹਾਂ ਨੂੰ ਨਕਦੀ ਦੇ ਤੌਰ ਉੱਤੇ 2.10 ਲੱਖ ਕਰੋੜ ਰੁਪਏ ਦੀ ਰਾਹਤ ਮਿਲੇਗੀ।

ਕ੍ਰਿਸਿਲ ਨੇ ਕਿਹਾ ਕਿ 3 ਮਹੀਨਿਆਂ ਦੀ ਮਿਆਦ ਵਿੱਚ ਭਰੇ ਜਾਣ ਵਾਲੇ ਕੁੱਲ ਮੂਲਧਨ ਅਤੇ ਵਿਆਜ਼ ਦਾ ਮੁਲਾਂਖਣ ਕਰ ਕੇ ਇਹ ਅਨੁਮਾਨ ਲਿਆ ਗਿਆ ਹੈ।

ਪੀਟੀਆਈ

ABOUT THE AUTHOR

...view details