ਨਵੀਂ ਦਿੱਲੀ : ਬਾਲੀਵੁੱਡ ਦੀ ਤਿੰਨ ਫ਼ਿਲਮਾਂ ਦੀ ਬਾਕਸ ਆਫ਼ਿਸ ਉੱਤੇ ਇੱਕ ਦਿਨ ਵਿੱਚ 120 ਕਰੋੜ ਰੁਪਏ ਦੀ ਕਮਾਈ ਦਾ ਉਦਾਹਰਣ ਦੇ ਕੇ ਅਰਥ ਵਿਵਸਤਾ ਦੀ ਸਿਹਤ ਵਧੀਆ ਬਣਾਉਣ ਦਾ ਬਿਆਨ ਦੇ ਕੇ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਆਏ ਕੇਂਦਰੀ ਬਿਜਲੀ ਅਤੇ ਤਕਨੀਕੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਐਤਵਾਰ ਨੂੰ ਆਪਣਾ ਇਹ ਬਿਆਨ ਵਾਪਸ ਲੈ ਲਿਆ ਹੈ।
ਉਨ੍ਹਾਂ ਕਿਹਾ ਕਿ ਮੇਰੇ ਬਿਆਨ ਦੇ ਇੱਕ ਹਿੱਸੇ ਨੂੰ ਸੰਦਰਭ ਤੋਂ ਹਟਾ ਕੇ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ। ਇੱਕ ਸੰਵੇਦਨਸ਼ੀਲ ਇਨਸਾਨ ਹੋਣ ਦੇ ਨਾਤੇ ਮੈਂ ਆਪਣੀ ਇਸ ਟਿੱਪਣੀ ਨੂੰ ਵਾਪਸ ਲੈਂਦਾ ਹਾਂ।
ਪ੍ਰਸਾਦ ਨੇ ਸ਼ਨਿਚਰਵਾਰ ਨੂੰ 3 ਫ਼ਿਲਮਾਂ ਦੀ ਬਾਕਸ ਆਫ਼ਿਸ ਉੱਤੇ ਇੱਕ ਦਿਨ ਵਿੱਚ ਹੋਏ 120 ਕਰੋੜ ਰੁਪਏ ਦੀ ਕਮਾਈ ਦਾ ਉਦਾਹਰਣ ਦਿੰਦੇ ਹੋਏ ਅਰਥ-ਵਿਵਸਥਾ ਦੀ ਸਿਹਤ ਵਧੀਆ ਦੱਸੀ।
ਉਨ੍ਹਾਂ ਬੇਰੁਜ਼ਗਾਰੀ ਨੂੰ ਲੈ ਕੇ ਐੱਨਐੱਸਐੱਸਓ ਰਿਪੋਰਟ ਦੀ ਵੀ ਆਲੋਚਨਾ ਕੀਤੀ ਅਤੇ ਉਨ੍ਹਾਂ ਨੂੰ ਅੱਧ-ਬਚੱਧਾ ਦੱਸਿਆ। ਉਨ੍ਹਾਂ ਦੇ ਇਸ ਬਿਆਨ ਦੀ ਵਿਰੋਧੀਆਂ ਸਮੇਤ ਸੋਸ਼ਲ ਮੀਡਿਆ ਉੱਤੇ ਖ਼ੂਬ ਆਲੋਚਨਾ ਹੋਈ।
ਕੇਂਦਰੀ ਮੰਤਰੀ ਨੇ ਕਿਹਾ ਕਿ ਮੈਂ ਅਰਥ-ਵਿਵਸਥਾ ਨੂੰ ਮਜ਼ਬੂਤ ਦੇਣ ਲਈ ਸਰਕਾਰ ਵੱਲੋਂ ਚੁੱਕੇ ਗਏ ਅਲੱਗ-ਅਲੱਗ ਕਦਮਾਂ ਬਾਰੇ ਵਿਸਥਾਰ ਨਾਲ ਦੱਸਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਹਮੇਸ਼ਾ ਆਮ ਲੋਕਾਂ ਪ੍ਰਤੀ ਸੰਵੇਦਨਸ਼ੀਲ ਰਹਿੰਦੀ ਹੈ।
ਮੀਡਿਆਂ ਨਾਲ ਗੱਲਬਾਤ ਦਾ ਪੂਰਾ ਵੀਡੀਓ ਮੇਰੇ ਸੋਸ਼ਲ ਮੀਡਿਆ ਉੱਤੇ ਉਪਲੱਭਧ ਹੈ। ਮੈਨੂੰ ਦੁੱਖ ਹੈ ਕਿ ਮੇਰੇ ਬਿਆਨ ਦੇ ਇੱਕ ਹਿੱਸੇ ਨੂੰ ਪੂਰੀ ਤਰ੍ਹਾਂ ਵਿਸ਼ੇ ਤੋਂ ਹਟਾ ਕੇ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ। ਫ਼ਿਰ ਵੀ ਇੱਕ ਸੰਵੇਦਨਸ਼ੀਲ ਵਿਅਕਤੀ ਹੋਣ ਦੇ ਨਾਤੇ ਮੈਂ ਆਪਣੇ ਇਸ ਬਿਆਨ ਨੂੰ ਵਾਪਸ ਲੈਂਦਾ ਹਾਂ।
ਇਹ ਵੀ ਪੜ੍ਹੋ : ਵਪਾਰਕ ਘਾਟੇ ਨੂੰ ਘੱਟ ਕਰਨ ਲਈ ਵੱਡੇ ਕਦਮ ਚੁੱਕਣ ਨੂੰ ਤਿਆਰ ਹੈ ਚੀਨ: ਜਿਨਪਿੰਗ