ਪੰਜਾਬ

punjab

ETV Bharat / business

ਨਿਵੇਸ਼ਕਾਂ ਦਾ ਪੈਸਾ ਬਰਬਾਦ ਕਰਨ ਵਾਲੇ ਸਟਾਰਟਅੱਪ ਨੂੰ ਨਹੀਂ ਮਿਲੇਗਾ ਦੂਸਰਾ ਮੌਕਾ: ਰਤਨ ਟਾਟਾ - ਸਟ੍ਰਾਟਅੱਪ ਕੰਪਨੀਆੰ

ਟਾਟਾ ਨੇ ਕਿਹਾ ਕਿ ਸਾਡੇ ਸਾਹਮਣੇ ਅਜਿਹੀਆਂ ਸਟ੍ਰਾਟਅੱਪ ਕੰਪਨੀਆਂ ਵੀ ਹੋ ਸਕਦੀਆਂ ਹਨ ਜੋ ਸਾਡਾ ਧਿਆਨ ਖਿਚਣਗੀਆਂ, ਪੈਸਾ ਲਿਆਉਣਗੀਆਂ ਅਤੇ ਗਾਇਬ ਹੋ ਜਾਣਗੀਆਂ। ਪਰ ਅਜਿਹੀਆਂ ਕੰਪਨੀਆਂ ਨੂੰ ਦੂਸਰਾ ਅਤੇ ਤੀਸਰਾ ਮੌਕਾ ਨਹੀਂ ਮਿਲੇਗਾ।

ratan tata says start ups that burn investor money disappear wont get second chance
ਨਿਵੇਸ਼ਕਾਂ ਦਾ ਪੈਸਾ ਬਰਬਾਦ ਕਰਨ ਵਾਲੇ ਸਟਾਰਟਅੱਪ ਨੂੰ ਨਹੀਂ ਮਿਲੇਗਾ ਦੂਸਰਾ ਮੌਕਾ: ਰਤਨ ਟਾਟਾ

By

Published : Jan 29, 2020, 1:03 PM IST

ਮੁੰਬਈ: ਮਸ਼ਹੂਰ ਉਦਯੋਗਪਤੀ ਰਤਨ ਟਾਟਾ ਨੇ ਸਟ੍ਰਾਟਅੱਪ ਕੰਪਨੀਆਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਨਿਵੇਸ਼ਕਾਂ ਦੇ ਪੈਸਿਆਂ ਨੂੰ ਧੂੰਏ ਵਿੱਚ ਉੜਾਉਣ ਵਾਲੇ ਸਟ੍ਰਾਟਅੱਪ ਨੂੰ ਦੂਸਰਾ ਜਾਂ ਤੀਸਰਾ ਮੌਕਾ ਨਹੀਂ ਮਿਲੇਗਾ।

ਟਾਟਾ ਨੇ ਆਪ ਵੀ ਕਈ ਕੰਪਨੀਆਂ ਵਿੱਚ ਨਿਵੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਰਾਣੇ ਕਾਰੋਬਾਰਾਂ ਵਿੱਚ ਕਮੀ ਆਵੇਗੀ ਜਦਕਿ ਨੌਜਵਾਨ ਸੰਸਥਾਪਕਾਂ ਦੀ ਨਵੀਆਂ ਕੰਪਨੀਆਂ ਭਾਰਤੀ ਉਦਯੋਗ ਜਗਤ ਦਾ ਭਵਿੱਖ ਤੈਅ ਕਰਨਗੀਆਂ। ਉਨ੍ਹਾਂ ਨੇ ਇਹ ਟਿਕਾਨ ਅਵਾਰਡ ਸਮਾਰੋਹ ਨੂੰ ਸੰਬੋਧਿਤ ਕਰਦਿਆਂ ਕਿਹਾ।

ਉਨ੍ਹਾਂ ਨੂੰ ਇੱਥੇ ਜੀਵਨ ਕੋਸ਼ਿਸ਼ ਉਪਲੱਭਧੀ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਟਾਟਾ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦ ਕਈ ਸਟ੍ਰਾਟਅੱਪ ਕੰਪਨੀਆਂ ਉੱਤੇ ਨਿਵੇਸ਼ਕਾਂ ਦੇ ਬਰਬਾਦ ਕਰਨ ਦੇ ਦੋਸ਼ ਲੱਗ ਰਹੇ ਹਨ।

ਨਿਵੇਸ਼ਕਾਂ ਨੇ ਵਧੀਆ ਭਵਿੱਖ ਦੀ ਆਸ ਵਿੱਚ ਇੰਨ੍ਹਾਂ ਕੰਪਨੀਆੰ ਵਿੱਚ ਪੈਸਾ ਲਾਇਆ ਹੈ ਜਦਕਿ ਇਹ ਕੰਪਨੀਆਂ ਲਗਾਤਾਰ ਘਾਟੇ ਵਿੱਚ ਚੱਲ ਰਹੀਆਂ ਹਨ। ਦੋਸ਼ ਹੈ ਕਿ ਈ-ਵਪਾਰਕ ਕੰਪਨੀ ਫ਼ਲਿਪਕਾਰਟ ਜਦ ਚੋਟੀ ਉੱਤੇ ਸੀ ਤਾਂ ਉਹ ਹਰ ਮਹੀਨੇ 15 ਕਰੋੜ ਡਾਲਰ ਫ਼ੂਕ ਰਹੀ ਸੀ।

ਇਹ ਵੀ ਪੜ੍ਹੋ: ਰਤਨ ਟਾਟਾ ਨੂੰ ਯਾਦ ਆਏ ਆਪਣੀ ਜਵਾਨੀ ਦੇ ਦਿਨ

ਟਾਟਾ ਨੇ ਕਿ ਸਾਡੇ ਸਾਹਮਣੇ ਅਜਿਹੀਆਂ ਸਟ੍ਰਾਟਅੱਪ ਕੰਪਨੀਆਂ ਵੀ ਹੋ ਸਕਦੀਆੰ ਹਨ ਜੋ ਸਾਡਾ ਧਿਆਨ ਖਿਚਣਗੀਆਂ, ਪੈਸਾ ਲਿਆਉਣਗੀਆਂ ਅਤੇ ਗਾਇਬ ਹੋ ਜਾਣਗੀਆਂ। ਲੇਕਿਨ ਅਜਿਹੀਆਂ ਕੰਪਨੀਆ ਨੂੰ ਦੂਸਰਾ ਅਤੇ ਤੀਸਰਾ ਮੌਕਾ ਨਹੀਂ ਮਿਲੇਗਾ।

ABOUT THE AUTHOR

...view details