ਪੰਜਾਬ

punjab

ETV Bharat / business

ਰਾਜੀਵ ਕੁਮਾਰ ਨੇ ਵਿੱਤ ਸਕੱਤਰ ਦੇ ਅਹੁਦੇ ਨੂੰ ਕਿਹਾ ਅਲਵਿਦਾ, ਦੇਬਾਸ਼ੀਸ਼ ਹੋਣਗੇ ਅਗਲੇ ਸਕੱਤਰ - finance minister

ਰਾਜੀਵ ਕੁਮਾਰ ਵਿੱਤ ਮੰਤਰਾਲੇ ਵਿੱਚ ਵਿੱਤੀ ਸਕੱਤਰ ਦੇ ਅਹੁਦੇ ਤੋਂ ਸੇਵਾ-ਮੁਕਤ ਹੋਏ। 38 ਸਾਲ ਤੱਕ ਵਿੱਤ ਮੰਤਰਾਲਾ ਵਿੱਚ ਕੰਮ ਕੀਤਾ।

rajeev kumar retires as finance secretary
ਰਾਜੀਵ ਕੁਮਾਰ ਨੇ ਵਿੱਤ ਸਕੱਤਰ ਦੇ ਅਹੁਦੇ ਨੂੰ ਕਿਹਾ ਅਲਵਿਦਾ, ਦੇਬਾਸ਼ੀਸ਼ ਹੋਣਗੇ ਅਗਲੇ ਸਕੱਤਰ

By

Published : Feb 29, 2020, 11:52 PM IST

ਨਵੀਂ ਦਿੱਲੀ : ਰਾਜੀਵ ਕੁਮਾਰ, ਵਿੱਤ ਸਕੱਤਰ ਨੇ ਸ਼ਨਿਚਰਵਾਰ ਨੂੰ ਆਪਣਾ ਕਾਰਜ਼ਕਾਲ ਪੂਰਾ ਕਰ ਲਿਆ ਹੈ ਅਤੇ ਉਹ ਵਿੱਤ ਮੰਤਰਾਲੇ ਵਿੱਚ ਆਪਣੇ ਅੰਤਿਮ ਦਿਨ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਨੇ ਟਵੀਟ ਜਾਰੀਏ ਇਸ ਦੀ ਜਾਣਕਾਰੀ ਦਿੱਤੀ।

ਰਾਜੀਵ ਕੁਮਾਰ ਨੇ ਟਵੀਟ ਵਿੱਚ ਕਿਹਾ ਕਿ ਇੱਕ ਸਿਵਲ ਸੇਵਕ ਦੇ ਰੂਪ ਵਿੱਚ 38 ਸਾਲਾਂ ਦਾ ਸਫ਼ਰ ਕਰ ਹੁਣ ਉਹ ਪੁਰਾਣੇ ਹੋ ਚੁੱਕੇ ਹਨ।

ਇੱਕ ਹੋਰ ਟਵੀਟ ਉਨ੍ਹਾਂ ਨੇ ਕਿਹਾ ਕਿ ਵਿੱਤ ਸਕੱਤਰ ਦੇ ਰੂਪ ਵਿੱਚ ਇਹ ਉਨ੍ਹਾਂ ਦਾ ਆਖ਼ਰੀ ਟਵੀਟ ਹੋਵੇਗਾ। 38 ਸਾਲਾ ਦੀ ਸਿਵਲ ਸੇਵਾ ਵਿੱਚ ਤੁਹਾਡੇ ਸਾਰਿਆਂ ਦਾ ਧੰਨਵਾਦ। ਉੱਚ ਅਧਿਆਤਮਕ ਯਾਤਰਾ ਦੌਰਾਨ ਗੁਰੂਦੇਵ ਦੇ ਸ਼ਬਦਾਂ ਨੇ ਸੇਵਾਰਤ ਸਮਾਜ ਵਿੱਚ ਮੇਰੀ ਅਗਲੀ ਪਾਰੀ (ਜੋ ਮੈਨੂੰ ਬਹੁਤ ਸਮਰੱਥਨ ਕਰਦੀ ਹੈ।) ਨੂੰ ਜਾਰੀ ਰੱਖਿਆ। ਨਵੀਂ ਪੀੜ੍ਹੀ ਨੂੰ ਸਮਰਪਿਤ, ਜੈ ਹਿੰਦ।

ਰਾਜੀਵ ਕੁਮਾਰ ਨੇ ਵਿੱਤ ਸਕੱਤਰ ਦੀ ਕੁਰਸੀ ਨੂੰ ਸਾਬਕਾ ਵਿੱਤ ਸਕੱਤਰ ਸੁਭਾਸ਼ ਚੰਦਰ ਗਰਗ ਤੋਂ ਬਾਅਦ ਸਾਂਭਿਆ ਸੀ। ਰਾਜੀਵ ਕੁਮਾਰ ਭਾਰਤੀ ਪ੍ਰਸਾਸ਼ਨਿਕ ਸੇਵਾ ਦੇ 1984 ਬੈਚ ਦੇ ਝਾਰਖੰਡ ਕੈਡਰ ਦੇ ਅਧਿਕਾਰੀ ਹਨ।

ਉੱਤਰ ਪ੍ਰਦੇਸ਼ ਕੈਡਰ ਦੇ ਆਈਏਐੱਸ ਅਧਿਕਾਰੀ ਦੇਬਾਸ਼ੀਸ਼ ਪਾਂਡਾ ਵਿੱਤੀ ਸੇਵਾ ਵਿਭਾਗ (ਡੀਐੱਫ਼ਐੱਸ) ਵਿੱਚ ਸਕੱਤਰ ਦੇ ਰੂਪ ਵਿੱਚ ਰਾਜੀਵ ਕੁਮਾਰ ਦੀ ਥਾਂ ਲੈਣਗੇ।

ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ (ਏਸੀਸੀ) ਨੇ 13 ਫ਼ਰਵਰੀ ਨੂੰ ਪਾਂਡਾ ਦੀ ਨਿਯੁਕਤੀ ਨੂੰ ਮੰਨਜ਼ੂਰੀ ਦਿੱਤੀ।

ਵਰਤਮਾਨ ਵਿੱਚ, ਪਾਂਡਾ ਡੀਐੱਫ਼ਐੱਸ ਵਿੱਚ ਇੱਕ ਵਾਧੂ ਸਕੱਤਰ ਦੇ ਰੂਪ ਵਿੱਚ ਕੰਮ ਕਰ ਰਹੇ ਹਨ ਅਤੇ ਵਿੱਤੀ ਸ਼ਮੂਲੀਅਤ ਪਹਿਲ ਦੀ ਦੇਖਭਾਲ ਕਰਦੇ ਹਨ।

ABOUT THE AUTHOR

...view details