ਪੰਜਾਬ

punjab

ETV Bharat / business

ਭਾਰਤ-ਚੀਨ ਤਣਾਅ ਵਿਚਕਾਰ ਭਾਰਤੀ ਰੇਲਵੇ ਨੇ ਚੀਨੀ ਕੰਪਨੀ ਨਾਲ ਇਕਰਾਰਨਾਮਾ ਕੀਤਾ ਰੱਦ

ਰੇਲਵੇ ਨੇ ਬੀਜਿੰਗ ਨੈਸ਼ਨਲ ਰੇਲਵੇ ਐਂਡ ਡਿਜ਼ਾਇਨ ਇੰਸਟੀਚਿਊਟ ਆਫ਼ ਸਿਗਨਲਜ਼ ਐਂਡ ਕਮਿਊਨੀਕੇਸ਼ਨ ਗਰੁੱਪ ਨੂੰ 2016 ਵਿੱਚ 471 ਕਰੋੜ ਰੁਪਏ ਦਾ ਠੇਕਾ ਦਿੱਤਾ ਸੀ।

ਭਾਰਤੀ-ਚੀਨ ਤਨਾਅ ਵਿਚਕਾਰ ਭਾਰਤੀ ਰੇਲਵੇ ਨੇ ਚੀਨੀ ਕੰਪਨੀ ਨਾਲ ਇਕਰਾਰਨਾਮਾ ਕੀਤਾ ਰੱਦ
ਭਾਰਤੀ-ਚੀਨ ਤਨਾਅ ਵਿਚਕਾਰ ਭਾਰਤੀ ਰੇਲਵੇ ਨੇ ਚੀਨੀ ਕੰਪਨੀ ਨਾਲ ਇਕਰਾਰਨਾਮਾ ਕੀਤਾ ਰੱਦ

By

Published : Jun 18, 2020, 8:25 PM IST

ਨਵੀਂ ਦਿੱਲੀ: ਕਾਨ੍ਹਪੁਰ ਅਤੇ ਮੁਗਲਸਰਾਏ ਦੇ ਵਿਚਕਾਰ ਈਸਟਰਨ ਡੈਡੀਕੇਟਿਡ ਫ੍ਰੇਟ ਕੌਰੀਡੋਰ ਦੇ 417 ਕਿ.ਮੀ ਦੇ ਸੈਕਸ਼ਨ ਉੱਤੇ ਸਿਗਨਲਿੰਗ ਅਤੇ ਟੈਲੀਕਮਿਊਨੀਕੇਸ਼ਨ ਦੇ ਕੰਮ ਵਿੱਚ ਖ਼ਰਾਬ ਪ੍ਰਗਤੀ ਦੇ ਕਾਰਨ ਰੇਲਵੇ ਨੇ ਇੱਕ ਚੀਨੀ ਕੰਪਨੀ ਦੇ ਇਕਰਾਰਨਾਮੇ ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ।

ਭਾਰਤੀ-ਚੀਨ ਤਨਾਅ ਵਿਚਕਾਰ ਭਾਰਤੀ ਰੇਲਵੇ ਨੇ ਚੀਨੀ ਕੰਪਨੀ ਨਾਲ ਇਕਰਾਰਨਾਮਾ ਕੀਤਾ ਰੱਦ

ਰੇਲਵੇ ਨੇ ਬੀਜਿੰਗ ਨੈਸ਼ਨਲ ਰੇਲਵੇ ਐਂਡ ਡਿਜ਼ਾਇਨ ਇੰਸਟੀਚਿਊਟ ਆਫ਼ ਸਿਗਨਲਜ਼ ਐਂਡ ਕਮਿਊਨੀਕੇਸ਼ਨ ਗਰੁੱਪ ਨੂੰ 23016 ਵਿੱਚ 471 ਕਰੋੜ ਰੁਪਏ ਦਾ ਠੇਕਾ ਦਿੱਤਾ ਸੀ।

ਰੇਲਵੇ ਨੇ ਕਿਹਾ ਕਿ ਵਿਭਾਗ ਨੇ 2019 ਤੱਕ ਕੰਮ ਪੂਰਾ ਕਰ ਲੈਣਾ ਸੀ, ਪਰ ਹਾਲੇ ਤੱਕ ਕੇਵਲ 20 ਫ਼ੀਸਦ ਕੰਮ ਹੀ ਪੂਰਾ ਹੋਇਆ ਹੈ।

ਲੱਦਾਖ ਵਿੱਚ ਚੀਨੀ ਫ਼ੌਜੀਆਂ ਦੇ ਨਾਲ ਹੋਈ ਖ਼ੂਨੀ ਝੜਪ ਵਿੱਚ ਭਾਰਤ ਦੇ 20 ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਭਾਰਤ ਵਿੱਚ ਚੀਨੀ ਸਮਾਨ ਦਾ ਵਿਰੋਧ ਵੀ ਲਗਾਤਾਰ ਵੱਧਦਾ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਭਾਰਤ ਵਿੱਚ ਟੈਲੀਕਾਮ ਕੰਪਨੀਆਂ ਵੀ ਚੀਨੀ ਉਪਕਰਨਾਂ ਦੀ ਵਰਤੋਂ ਬੰਦ ਕਰ ਸਕਦੀਆਂ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਮੈਗਾ ਯੋਜਨਾ ਵਿੱਚ ਇਹ ਇਕਲੌਤੀ ਚੀਨੀ ਮੌਜੂਦਗੀ ਹੈ। ਲਗਭਗ 500 ਕਰੋੜ ਰੁਪਏ ਦੇ ਇਕਰਾਰਨਾਮੇ ਵਿੱਚ ਉੱਤਰ ਪ੍ਰਦੇਸ਼ ਵਿੱਚ ਨਿਊ ਭਾਉਪੁਰ-ਮੁਗਲਸਰਾਏ ਖੰਡ ਵਿੱਚ 413 ਕਿਲੋਮੀਟਰ ਦੀਆਂ ਦੋ ਲਾਇਨਾਂ ਦੇ ਲਈ ਡਿਜ਼ਾਇਨਿੰਗ, ਪੂਰਤੀ, ਪ੍ਰੀਖਣ ਅਤੇ ਕਮੀਸ਼ਨਿੰਗ ਸਿਗ੍ਰਲਿੰਗ, ਦੂਰਸੰਚਾਰ ਅਤੇ ਮਾਨਤਾ ਦੇ ਕੰਮ ਸ਼ਾਮਲ ਹਨ।

ਪੀਟੀਆਈ

ABOUT THE AUTHOR

...view details