ਪੰਜਾਬ

punjab

ETV Bharat / business

ਅਧਿਕਾਰੀ ਦੇ ਕੈਡਰ ਦੇ ਆਧਾਰ ਉੱਤੇ ਤੈਅ ਨਹੀਂ ਹੋਣਗੇ ਅਹੁਦੇ : ਗੋਇਲ

ਗੋਇਲ ਨੇ ਟਵੀਟ ਕਰ ਕਿਹਾ ਕਿ ਅਧਿਕਾਰੀਆਂ ਕੋਲ ਰੇਲ ਬੋਰਡ ਦਾ ਹਿੱਸਾ ਬਣਨ ਲਈ ਯੋਗਤਾ ਅਤੇ ਤਰਜੀਹ ਦੇ ਆਧਾਰ ਉੱਤੇ ਬਰਾਬਰ ਮੌਕਾ ਹੋਵੇਗਾ। ਅਹੁਦਾ ਅਧਿਕਾਰੀ ਦੇ ਕੈਡਰ ਮੁਤਾਬਕ ਤੈਅ ਨਹੀਂ ਕੀਤਾ ਜਾਵੇਗਾ।

Piyush Goyal, Indian Railway, Railway merging
ਅਧਿਕਾਰੀ ਦੇ ਕੈਡਰ ਦੇ ਆਧਾਰ ਉੱਤੇ ਤੈਅ ਨਹੀਂ ਹੋਣਗੇ ਅਹੁਦੇ : ਗੋਇਲ

By

Published : Dec 26, 2019, 7:15 PM IST

ਨਵੀਂ ਦਿੱਲੀ : ਰੇਲ ਮੰਤਰੀ ਪਿਊਸ਼ ਗੋਇਲ ਨੇ ਰੇਲ ਸੇਵਾਵਾਂ ਦੇ ਰਲੇਵੇਂ ਨਾਲ ਅਧਿਕਾਰੀਆਂ ਦੀ ਤਰਜ਼ੀਹ ਨੂੰ ਨੁਕਸਾਨ ਹੋਣ ਦੇ ਸ਼ੱਕਾਂ ਨੂੰ ਦੂਰ ਕਰਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਅਹੁਦਾ ਕਿਸੇ ਅਧਿਕਾਰੀ ਦੇ ਕੈਡਰ ਆਧਾਰ ਉੱਤੇ ਤੈਅ ਨਹੀਂ ਕੀਤਾ ਜਾਵੇਗਾ।

ਗੋਇਲ ਨੇ ਟਵੀਟ ਕਰ ਕਿਹਾ ਕਿ ਅਧਿਕਾਰੀਆਂ ਕੋਲ ਰੇਲ ਬੋਰਡ ਦਾ ਹਿੱਸਾ ਬਣਨ ਲਈ ਯੋਗਤਾ ਅਤੇ ਤਰਜ਼ੀਹ ਦੇ ਆਧਾਰ ਉੱਤੇ ਬਰਾਬਰ ਮੌਕਾ ਹੋਵੇਗਾ। ਅਹੁਦਾ ਅਧਿਕਾਰੀਆਂ ਦੇ ਕੈਡਰ ਦੇ ਮੁਤਾਬਕ ਤੈਅ ਨਹੀਂ ਕੀਤਾ ਜਾਵੇਗਾ।

ਮੰਤਰੀ ਨੇ ਕਿਹਾ ਕਿ ਸਾਡੇ ਕੋਲ ਇੱਕ ਵਿਕਲਪਿਕ ਪ੍ਰਣਾਲੀ ਹੋਵੇਗੀ ਜੋ ਇਹ ਨਿਸ਼ਚਿਤ ਕਰੇਗੀ ਕਿ ਸਾਰੇ 8,400 ਅਧਿਕਾਰੀਆਂ ਦੀ ਤਰੱਕੀ ਅਤੇ ਤਰਜ਼ੀਹ ਸੁਰੱਖਿਅਤ ਰਹੇ।

ABOUT THE AUTHOR

...view details