ਨਵੀਂ ਦਿੱਲੀ: ਪੰਜਾਬੀ ਚੈਂਬਰ ਆਫ਼ ਕਾਮਰਸ ਇੱਕ ਗ਼ੈਰ-ਮੁਨਾਫ਼ੇ ਵਾਲੀ ਸੰਸਥਾ ਹੈ, ਜੋ ਕਿ ਵਪਾਰ ਅਤੇ ਸਹਿਯੋਗ ਦੇ ਆਧਾਰ ਉੱਤੇ ਭਾਰਤੀ ਪੰਜਾਬੀ ਭਾਈਚਾਰੇ ਨੂੰ ਵਿਸ਼ਵ ਪੱਧਰ ਉੱਤੇ ਇਕੱਠੇ ਕਰਨ ਨੂੰ ਸਮਰਪਿਤ ਹੈ।
ਇਸ ਸੰਸਥਾ ਨੂੰ 2017 ਵਿੱਚ ਨਿਊ-ਜਰਸੀ, ਅਮਰੀਕਾ ਵਿੱਚ ਪੰਜਾਬੀ ਭਾਈਚਾਰੇ ਦੇ ਖੁੱਲ੍ਹੇ ਸਮਰਥਨ ਦੇ ਲਈ ਬਣਾਇਆ ਗਿਆ ਸੀ।
ਸਥਾਨਕ ਅਧਿਆਏ ਸਾਡੇ ਭਾਈਚਾਰੇ ਦੀ ਨਬਜ਼ ਹੈ ਅਤੇ ਪੀਸੀਸੀ ਚੈਂਬਰ ਦੁਨੀਆ ਭਰ ਦੇ ਪੰਜਾਬੀ ਖੇਤਰਾਂ ਵਿੱਚ ਪਾਏ ਜਾ ਸਕਦੇ ਹਨ, ਜਿਸ ਵਿੱਚ ਨਿਊਯਾਰਕ, ਨਿਊ-ਜਰਸੀ, ਵਾਸ਼ਿੰਗਟਨ ਡੀ.ਸੀ., ਟੋਰਾਂਟੋ, ਵੈਨਕੂਵਰ ਅਤੇ ਲੁਧਿਆਣਾ ਸ਼ਾਮਲ ਹਨ।
ਪੀਸੀਸੀ ਦੀ ਦਿੱਲੀ ਬ੍ਰਾਂਚ ਨੇ ਦਿੱਲੀ ਅਤੇ ਰਾਜਧਾਨੀ ਦੇ ਖੇਤਰਾਂ ਵਿੱਚ ਸਾਡੇ ਭਾਈਚਾਰੇ ਦੀ ਵਿਭਿੰਨਤਾ ਨੂੰ ਪਹਿਚਾਣਿਆ ਅਤੇ ਮਨਾਇਆ। ਇਸ ਦੇ ਅਧਿਆਏ ਦੀ ਸ਼ੁਰੂਆਤ ਭਾਈਚਾਰੇ ਦੇ ਲਈ ਸੰਪਰਕ ਦੇ ਰੂਪ ਵਿੱਚ ਕੀਤੀ ਗਈ, ਜਿਸ ਵਿੱਚ ਪ੍ਰੋਗਰਾਮਿੰਗ ਅਤੇ ਲਾਭ ਸਥਾਨਿਕ ਭਾਈਚਾਰੇ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਜੋੜਿਆ ਜਾਵੇਗਾ।
ਵਰਤਮਾਨ ਵਿਸ਼ਵੀ ਸੰਕਟ ਨੂੰ ਦੇਖਦੇ ਹੋਏ ਇਹ ਇੱਕ ਵਰਚੁਅਲ ਲਾਂਚ ਸੀ, ਜਿਸ ਵਿੱਚ ਵੱਖ-ਵੱਖ ਪਿਛੋਕੜਾਂ ਨਾਲ ਸਬੰਧਿਤ 100 ਤੋਂ ਵੱਧ ਹਾਜ਼ਰੀਨ ਵਿਭਿੰਨਤਾ ਨੂੰ ਯਕੀਨੀ ਬਣਾਉਂਦੇ ਹਨ।
ਪੀਸੀਸੀ ਦੇ ਸਹਿ-ਸੰਸਥਾਪਕ ਗੁਰਪ੍ਰੀਤ (ਗੈਰੀ) ਇਸ ਦਰਮਿਆਨ ਪੀਸੀਸੀ ਦੇ ਮਿਸ਼ਨ ਬਾਰੇ ਚਰਚਾ ਕੀਤੀ। ਗੁਰਪ੍ਰੀਤ ਜੋ ਕਿ ਨਿਊ-ਜਰਸੀ ਵਿੱਚ ਪੇਸ਼ੇ ਵੱਜੋਂ ਵਕੀਲ ਹਨ।
ਇਸ ਲਾਂਚ ਨੂੰ ਹੋਰ ਸੰਗਠਨਾਂ ਅਤੇ ਚੈਂਬਰਾਂ ਜਿਵੇਂ ਕਿ ਐਸੋਕੈਮ, ਇਨਵੈਸਟ ਇੰਡੀਆ, ਜੀਈਐਮ, ਲੇ ਮੈਰੀਡੀਅਨ, ਡੀਐੱਸਬੀ ਗਰੁੱਪ, ਪੀਐੱਚਡੀ ਚੈਂਬਰ, ਕੇਂਦਰੀ ਦਿੱਲੀ ਦਾ ਰੋਟਰੀ ਕਲੱਬ, ਸਰਤਾਜ ਹਾਸਪੀਟੈਲਿਟੀ, ਇਸਟ੍ਰੈਲਾ ਇੰਕ ਅਤੇ ਹੋਰ ਦਾ ਵੀ ਸਮਰਥਨ ਮਿਲਿਆ।
ਉੱਘੀ ਆਲਮੀ ਸਖਸ਼ੀਅਤ ਈਸ਼ਾ ਭੰਡਾਰੀ, ਜੋ ਕਿ ਪੀਸੀਸੀ ਦੀ ਗਲੋਬਲ ਸਲਾਹਕਾਰ ਹੈ, ਨੇ ਕਿਹਾ ਕਿ ਗੈਰੀ ਪਸਰੀਚਾ ਦਾ ਦ੍ਰਿਸ਼ਟੀਕੋਣ ਇਸ ਸਮੇਂ ਢੁੱਕਵਾਂ ਹੈ, ਕਿਉਂਕਿ ਅਸੀਂ ਵੇਖ ਰਹੇ ਹਾਂ ਕਿ ਸਾਰੇ ਕਾਰੋਬਾਰੀ ਅਦਾਰੇ, ਉਨ੍ਹਾਂ ਦੀ ਤਾਕਤ ਅਤੇ ਉਦਯੋਗ ਦੀ ਕਿਸਮ ਦੇ ਬਾਵਜੂਦ ਮਹਾਂਮਾਰੀ ਤੋਂ ਬਹੁਤ ਪ੍ਰਭਾਵਿਤ ਹੋਏ ਹਨ। ਚੈਂਬਰ ਨੇ ਭਾਰਤ ਅਤੇ ਦੁਨੀਆ ਭਰ ਦੇ ਪੰਜਾਬੀ ਭਾਈਚਾਰੇ ਲਈ ਵਧੀਆ ਮੌਕੇ ਦੀ ਕਲਪਨਾ ਕੀਤੀ ਹੈ।