ਰਿਆਦ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਅਤੇ ਸਾਉਦੀ ਅਰਬ ਅਸਲ ਰੂਪ ਵਿੱਚ ਖ੍ਰੀਦ-ਵਿਕਰੇਤਾ ਦੇ ਸਬੰਧਾਂ ਤੋਂ ਅੱਗੇ ਜ਼ਿਆਦਾ ਨਜ਼ਦੀਕੀ ਰਣਨੀਤਿਕ ਹਿੱਸੇਦਾਰੀ ਵੱਲ ਵੱਧ ਰਹੇ ਹਨ। ਉਨ੍ਹਾਂ ਕਿਹਾ ਕਿ ਸਾਧਨਾਂ ਤੋਂ ਸੰਪੂਰਨ ਸਾਊਦੀ ਅਰਬ ਭਾਰਤ ਦੀ ਤੇਲ ਅਤੇ ਗੈਸ ਸੁਧਾਈ ਅਤੇ ਖੋਜ਼ (ਡਾਉਨਸਟ੍ਰੀਮ) ਯੋਜਨਾਵਾਂ ਵਿੱਚ ਨਿਵੇਸ਼ ਕਰੇਗਾ।
ਭਾਰਤ ਨੂੰ ਇਰਾਕ ਤੋਂ ਬਾਅਦ ਸਾਊਦੀ ਅਰਬ ਵੱਲੋਂ ਸਭ ਤੋਂ ਜ਼ਿਆਦਾ ਕੱਚੇ ਤੇਲ ਦੀ ਪੂਰਤੀ ਕੀਤੀ ਜਾਂਦੀ ਹੈ। ਬੀਤੇ ਵਿੱਤੀ ਸਾਲ 2018-19 ਵਿੱਚ ਸਾਊਦੀ ਅਰਬ ਨੇ ਭਾਰਤ ਨੂੰ 4.03 ਕਰੋੜ ਟਨ ਕੱਚਾ ਤੇਲ ਵੇਚਿਆ। ਉਸ ਸਮੇਂ ਭਾਰਤ ਦਾ ਕੱਚੇ ਦਾ ਆਯਾਤ 20.73 ਕਰੋੜ ਟਨ ਰਿਹਾ।
ਪ੍ਰਧਾਨ ਮੰਤਰੀ ਨੇ ਮੰਗਲਵਾਰ ਨੂੰ ਅਖ਼ਬਾਰ ਅਰਬ ਨਿਊਜ਼ ਨਾਲ ਕੀਤੀ ਗੱਲਬਾਤ ਵਿੱਚ ਕਿਹਾ ਕਿ ਭਾਰਤ ਆਪਣੇ ਕੱਚੇ ਤੇਲ ਦੀ ਜ਼ਰੂਰਤ ਦਾ 18 ਫ਼ੀਸਦੀ ਸਾਊਦੀ ਅਰਬ ਤੋਂ ਆਯਾਤ ਕਰਦਾ ਹੈ। ਪ੍ਰਧਾਨ ਮੰਤਰੀ ਸੋਮਵਾਰ ਦੀ ਰਾਤ ਨੂੰ ਇੱਥੇ ਪਹੁੰਚੇ। ਮੋਦੀ ਇੱਥੇ ਇੱਕ ਮਹੱਤਵਪੂਰਨ ਵਿੱਤੀ ਸੰਮੇਲਨ ਵਿੱਚ ਹਿੱਸਾ ਲੈਣਗੇ ਅਤੇ ਸਾਊਦੀ ਅਰਬ ਦੇ ਸੀਨੀਅਰ ਨੇਤਾਵਾਂ ਨਾਲ ਗੱਲਬਾਤ ਕਰਨਗੇ।
ਮੋਦੀ ਨੇ ਕਿਹਾ ਕਿ ਸਾਊਦੀ ਅਰਾਮਕੋ ਭਾਰਤ ਦੇ ਪੱਛਮੀ ਤੱਟ ਉੱਤੇ ਇੱਕ ਵੱਡੀ ਰਿਫ਼ਾਇਨਰੀ ਤੇ ਪੈਟਰੋ ਰਸਾਇਣ ਯੋਜਨਾ ਵਿੱਚ ਹਿੱਸੇਦਾਰ ਬਣਨ ਜਾ ਰਹੀ ਹੈ। ਬਸ, ਅਸੀਂ ਆਰਮਕੋ ਦੀ ਭਾਰਤ ਦੇ ਪੈਟਰੋਲੀਅਮ ਸੁਰੱਖਿਅਤ ਭੰਡਾਰ ਵਿੱਚ ਉਸ ਦੀ ਹਿੱਸੇਦਾਰੀ ਦੀ ਉਡੀਕ ਕਰ ਰਹੇ ਹਾਂ।
ਤੁਹਾਨੂੰ ਦੱਸ ਦਈਏ ਕਿ ਸਾਊਦੀ ਅਰਾਮਕੋ ਦੁਨੀਆਂ ਦੀ ਸਭ ਤੋਂ ਜ਼ਿਆਦਾ ਮੁਨਾਫ਼ੇ ਵਾਲੀ ਕੰਪਨੀ ਹੈ। ਉਸ ਕੋਲ ਦੁਨੀਆਂ ਦਾ ਸਭ ਤੋਂ ਵੱਡੇ ਕੱਚੇ ਤੇਲ ਦਾ ਭੰਡਾਰ ਹੈ, ਜੋ ਕਿ ਲਗਭਗ 270 ਅਰਬ ਬੈਰਲ ਦਾ ਹੈ।