ਨਵੀਂ ਦਿੱਲੀ: ਪਬਲਿਕ ਸੈਕਟਰ ਦੀ ਤੇਲ ਕੰਪਨੀ ਨੇ ਘਰੇਲੂ ਗੈਸ ਦੀਆਂ ਕੀਮਤਾਂ 'ਚ ਵਾਧਾ ਕੀਤਾ ਹੈ। ਕੰਪਨੀ ਨੇ ਘਰੇਲੂ ਐਲਪੀਜੀ ਸਿਲੰਡਰ 'ਚ 6 ਰੁਪਏ ਜਦਕਿ ਬਿਨਾਂ ਸਬਸਿਡੀ ਵਾਲੇ ਸਿਲੰਡਰਾਂ ਦੀ ਕੀਮਤ 'ਚ 22.5 ਰੁਪਏ ਦਾ ਵਾਧਾ ਕੀਤਾ ਹੈ। ਇਹ ਕੀਮਤਾਂ 1 ਮਈ ਤੋਂ ਇੱਕ ਮਹੀਨੇ ਲਈ ਲਾਗੂ ਹੋ ਗਈਆਂ ਹਨ। ਜੇਕਰ ਗੱਲ ਕੀਤੀ ਜਾਵੇ ਰਾਜਧਾਨੀ ਦਿੱਲੀ ਦੀ ਤਾਂ ਦਿੱਲੀ 'ਚ ਗਾਹਕ ਨੂੰ 502 ਰੁਪਏ ਪ੍ਰਤੀ ਸਿਲੰਡਰ ਦੀ ਕੀਮਤ ਚੁਕਾਉਣੀ ਪਵੇਗੀ, ਜਦਕਿ ਵਪਾਰਕ ਗਾਹਕ ਲਈ ਸਿਲੰਡਰ ਦੀ ਕੀਮਤ 730 ਰੁਪਏ ਹੋਵੇਗੀ।
ਆਮ ਲੋਕਾਂ ਨੂੰ ਵੱਡਾ ਝਟਕਾ, LPG ਸਿਲੰਡਰ ਦੀਆਂ ਵਧੀਆਂ ਕੀਮਤਾਂ
ਇੱਕ ਪਾਸੇ ਸਿਆਸੀ ਲੋਕ ਲੁਭਾਵਣੇ ਵਾਅਦੇ ਅਤੇ ਦੂਜੇ ਪਾਸੇ ਆਮ ਲੋਕਾਂ ਦੀ ਜੇਬ 'ਤੇ ਡਾਕਾ ਮਾਰਿਆ ਜਾ ਰਿਹਾ ਹੈ। ਆਮ ਲੋਕਾਂ ਦੀ ਜੇਬ 'ਤੇ ਹੁਣ ਵੱਡਾ ਬੋਝ ਪੈਣ ਜਾ ਰਿਹਾ ਹੈ। ਪਬਲਿਕ ਸੈਕਟਰ ਦੀ ਤੇਲ ਕੰਪਨੀ ਨੇ ਘਰੇਲੂ ਗੈਸ ਦੀਆਂ ਕੀਮਤਾਂ 'ਚ 6 ਰੁਪਏ ਜਦਕਿ ਬਿਨਾ ਸਬਸਿਡੀ ਵਾਲੇ ਸਿਲੰਡਰਾਂ 'ਤੇ 22.5 ਰੁਪਏ ਦਾ ਵਾਧਾ ਕੀਤਾ ਹੈ।
ਫਾਈਲ ਫ਼ੋਟੋ
ਇਸ ਤੋਂ ਪਹਿਲਾਂ 1 ਅਪ੍ਰੈਲ ਨੂੰ ਵੀ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਚ ਵਾਧਾ ਕੀਤਾ ਗਿਆ ਸੀ। ਅਪ੍ਰੈਲ 'ਚ ਬਿਨਾ ਸਬਸਿਡੀ ਵਾਲੇ 14.2 ਕਿੱਲੋ ਦੇ ਰਸੋਈ ਗੈਸ ਸਿਲੰਡਰ ਦੀ ਕੀਮਤ 5 ਰੁਪਏ ਵਧਾ ਕੇ 706.50 ਰੁਪਏ ਪ੍ਰਤੀ ਸਿਲੰਡਰ ਕਰ ਦਿੱਤੀ ਗਈ ਸੀ। ਉੱਥੇ ਹੀ ਇੱਕ ਮਾਰਚ ਤੋਂ ਇਸ 'ਚ 42.5 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਗਿਆ ਸੀ।