ਨਵੀਂ ਦਿੱਲੀ: ਭਾਰਤ ਵਿਚ ਕੋਰੋਨਾ ਸੰਕਰਮਣ ਨੂੰ ਰੋਕਣ ਲਈ ਕੇਂਦਰ ਸਰਕਾਰ ਨੇ 31 ਮਈ ਤੱਕ ਲੌਕਡਾਊਨ ਦਾ ਐਲਾਨ ਕੀਤਾ ਹੋਇਆ ਹੈ। ਇਸ ਦੌਰਾਨ ਵੱਖ-ਵੱਖ ਥਾਵਾਂ ਉੱਤੇ ਲੋਕ ਫਸੇ ਹੋਏ ਹਨ ਅਤੇ ਉਨ੍ਹਾਂ ਨੂੰ ਘਰ ਪਹੁੰਚਾਉਣ ਲਈ ਸਪੈਸ਼ਲ ਟ੍ਰੇਨਾਂ ਚਲਾਈਆਂ ਜਾ ਰਹੀਆਂ ਹਨ।
ਰੇਲਵੇ ਸਰਵਿਸਿਜ਼ ਦੇ ਸਬੰਧ ਵਿਚ ਰੇਲਵੇ ਬੋਰਡ ਦੇ ਚੇਅਰਰਮੈਨ ਨੇ ਕਿਹਾ ਕਿ ਇਕ ਹਜ਼ਾਰ ਟਿਕਟ ਬੁਕਿੰਗ ਕਾਊਂਟਰਸ ਖੁੱਲ੍ਹ ਚੁੱਕੇ ਹਨ। ਹੌਲੀ-ਹੌਲੀ ਸਾਰੀਆਂ ਟਿਕਟ ਖਿੜਕੀਆਂ ਨੂੰ ਖੋਲ੍ਹ ਦਿੱਤਾ ਜਾਵੇਗਾ। ਰੇਲਵੇ ਏਜੰਟ, ਪੋਸਟ ਅਫਸਿਸ, ਕੌਮਨ ਸਰਵਿਸ ਸੈਂਟਰਸ ਨੂੰ ਵੀ ਟਿਕਟ ਉਪਲੱਬਧਤਾ ਕਰਵਾਉਣ ਦੀ ਇਜਾਜ਼ਤ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਜਦ ਤੱਕ ਸਾਰੇ ਦੇਸ਼ ਵਾਸੀ ਘਰ ਨਹੀਂ ਪਹੁੰਚਦੇ, ਤਦ ਤੱਕ ਅਸੀਂ ਸਪੈਸ਼ਲ ਟ੍ਰੇਨਾਂ ਚਲਾਉਂਦੇ ਰਹਾਂਗੇ। ਹੁਣ ਤੱਕ 2600 ਤੋਂ ਜ਼ਿਆਦਾ ਮਜ਼ਦੂਰ ਟ੍ਰੇਨਾਂ ਚਲਾਈਆਂ ਗਈਆਂ ਹਨ।