ਨਵੀਂ ਦਿੱਲੀ: ਰਸੋਈ ਘਰ ਦੀ ਸਭ ਤੋਂ ਖ਼ਾਸ ਸਬਜ਼ੀ, ਆਲੂ ਦੀ ਕੀਮਤ ਇਨ੍ਹਾਂ ਦਿਨਾਂ ਵਿੱਚ ਆਸਮਾਨ ਨੂੰ ਛੂਹ ਰਹੀਆਂ ਹਨ ਅਤੇ ਇਹੀ ਹਾਲ ਨਾਂਗਲੋਈ ਦੀ ਇੱਕ ਨੰਬਰ ਸਬਜ਼ੀ ਮੰਡੀ ਵਿੱਚ ਹੈ। ਜਿਥੇ ਆਲੂ ਦੀ ਕੀਮਤ ਵੱਧਣ ਤੋਂ ਬਾਅਦ ਗਾਹਕਾਂ ਦੀ ਕਮੀ ਦੇਖੀ ਜਾ ਰਹੀ ਹੈ।
ਆਲੂ ਦੀ ਕੀਮਤ 50 ਰੁਪਏ ਕਿਲੋ
ਇਸ ਬਾਰੇ ਵਿੱਚ ਮੰਡੀ ਵਿੱਚ ਆਲੂ ਵੇਚਣ ਵਾਲਿਆਂ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਆਲੂ 10 ਰੁਪਏ ਤੋਂ ਲੈ ਕੇ 20 ਰੁਪਏ ਕਿਲੋ ਸੀ, ਪਰ ਹੁਣ ਆਲੂ ਦੀ ਕੀਮਤ 50 ਰੁਪਏ ਕਿਲੋ ਤੱਕ ਪਹੁੰਚ ਗਈ ਹੈ, ਜਿਸ ਕਾਰਨ ਗਾਹਕਾਂ ਨੂੰ ਆਲੂ ਤੋਂ ਮੂੰਹ ਫੇਰਣਾ ਪੈ ਰਿਹਾ ਹੈ।
ਇਸ ਦੇ ਪਿੱਛੇ ਦਾ ਇੱਕ ਕਾਰਨ ਇਹ ਵੀ ਹੈ ਕਿ ਆਲੂ ਦੀ ਵਰਤੋਂ ਸਾਰੀਆਂ ਸਬਜ਼ੀਆਂ ਵਿੱਚ ਹੁੰਦੀ ਹੈ, ਇਸ ਲਈ ਲੋਕਾਂ ਦੀ ਮਜਬੂਰੀ ਹੈ ਕਿ ਉਨ੍ਹਾਂ ਆਲੂ ਖ਼ਰੀਦਣਾ ਪੈ ਰਿਹਾ ਹੈ। ਜਦ ਆਲੂ ਦੀ ਪੈਦਾਵਾਰ ਜ਼ਿਆਦਾ ਹੁੰਦੀ ਹੈ ਤਾਂ ਇਸ ਦੀ ਕੀਮਤ ਘੱਟ ਹੁੰਦੀ ਹੈ। ਪਰ ਇਸ ਸਾਲ ਕਿਸਾਨਾਂ ਦੀ ਕਾਫ਼ੀ ਫ਼ਸਲ ਖ਼ਰਾਬ ਹੋ ਗਈ ਹੈ, ਜਿਸ ਕਾਰਨ ਮਾਰਕਿਟ ਵਿੱਚ ਆਲੂ ਘੱਟ ਆ ਰਿਹਾ ਹੈ।
ਆਲੂ ਦੀ ਕੀਮਤ 60 ਰੁਪਏ ਤੱਕ ਪਹੁੰਚ ਸਕਦੀ ਹੈ
ਉੱਥੇ ਹੀ ਵਿਕਰੇਤਾਵਾਂ ਦਾ ਵੀ ਇਹੀ ਕਹਿਣਾ ਹੈ ਕਿ ਹਾਲੇ ਆਲੂ ਦੀਆਂ ਕੀਮਤਾਂ ਵਿੱਚ ਹੋਰ ਇਜ਼ਾਫ਼ਾ ਹੋ ਸਕਦਾ ਹੈ ਅਤੇ ਇਹ 60 ਰੁਪਏ ਕਿਲੋ ਤੱਕ ਪਹੁੰਚ ਸਕਦਾ ਹੈ। ਕਿਉਂਕਿ ਦਿੱਲੀ ਪਹੁੰਚਦੇ-ਪਹੁੰਚਦੇ ਅੱਧਾ ਆਲੂ ਖ਼ਰਾਬ ਹੋ ਜਾਂਦਾ ਹੈ, ਜਿਸ ਕਾਰਨ ਮੰਡੀ ਵਿੱਚ ਕੀਮਤ ਵੱਧ ਕੇ ਆਲੂ ਹੀ ਵਿਕਰੀ ਕੀਤੀ ਜਾ ਰਹੀ ਹੈ।