ਨਵੀਂ ਦਿੱਲੀ: ਰਿਜ਼ਰਵ ਬੈਂਕ ਦੀ ਜਾਂਚ ਵਿੱਚ ਪਿਛਲੇ ਸਾਲ ਵਿੱਤੀ ਵਰ੍ਹੇ ਦੌਰਾਨ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਦੇ ਕਰਜ਼ੇ (ਗ਼ੈਰ-ਪ੍ਰਦਰਸ਼ਨਕਾਰੀ ਜਾਇਦਾਦ) 2617 ਕਰੋੜ ਰੁਪਏ ਤੋਂ ਵੱਧ ਪਾਏ ਗਏ ਸਨ। ਇਹ ਜਾਣਕਾਰੀ ਆਰਬੀਆਈ ਦੀ ਜੋਖਮ ਮੁਲਾਂਕਣ ਰਿਪੋਰਟ ਵਿੱਚ ਦਿੱਤੀ ਗਈ ਹੈ।
ਪੰਜਾਬ ਨੈਸ਼ਨਲ ਬੈਂਕ ਨੇ ਸਟਾਕ ਮਾਰਕੀਟ ਨੂੰ ਦੱਸਿਆ ਕਿ ਕੇਂਦਰੀ ਬੈਂਕ ਵੱਲੋਂ ਕੀਤੇ ਗਏ ਮੁਲਾਂਕਣ ਮੁਤਾਬਕ 2018-19 ਵਿੱਚ ਪੀਐਨਬੀ ਦਾ ਕੁੱਲ ਐਨਪੀਏ 81,089.70 ਕਰੋੜ ਰੁਪਏ ਸੀ। ਇਹ ਬੈਂਕ ਦੁਆਰਾ ਦਰਸਾਏ ਗਏ 78,472.70 ਕਰੋੜ ਰੁਪਏ ਦੇ ਕੁੱਲ ਐਨਪੀਏ ਨਾਲੋਂ 2,617 ਕਰੋੜ ਰੁਪਏ ਵੱਧ ਹੈ।
ਇੰਨਾ ਹੀ ਨਹੀਂ, ਆਰਬੀਆਈ ਨੂੰ ਵੀ ਸ਼ੁੱਧ ਐਨਪੀਏ ਵਿੱਚ 2,617 ਕਰੋੜ ਰੁਪਏ ਦਾ ਅੰਤਰ ਮਿਲਿਆ ਹੈ। ਇਸ ਦੇ ਨਾਲ ਹੀ ਫਸੇ ਕਰਜ਼ਿਆਂ ਦੀ ਵਿਵਸਥਾ ਵਿੱਚ 2,091 ਕਰੋੜ ਰੁਪਏ ਦਾ ਅੰਤਰ ਹੋਇਆ ਹੈ।
ਬੈਂਕ ਨੇ ਕਿਹਾ ਕਿ ਆਰਬੀਆਈ ਦੇ ਮੁਲਾਂਕਣ ਦੇ ਅਧਾਰ 'ਤੇ ਇਸ ਨੂੰ 2018-19 ਵਿਚ 11,335.90 ਦਾ ਸ਼ੁੱਧ ਘਾਟਾ ਹੋਇਆ ਹੋਣਾ ਸੀ ਜਦੋਂਕਿ ਬੈਂਕ ਨੂੰ 9,975.49 ਕਰੋੜ ਰੁਪਏ ਦਾ ਘਾਟਾ ਦਰਸਾਇਆ ਗਿਆ ਸੀ।
ਇਹ ਵੀ ਪੜ੍ਹੋ: ਦੇਸ਼ 'ਚ ਅੱਜ ਤੋਂ ਫਾਸਟੈਗ ਹੋਇਆ ਲਾਗੂ, ਟੋਲ 'ਚ ਸਰਕਾਰ ਨੇ ਦਿੱਤੀ ਰਾਹਤ
ਪੀ ਐਨ ਬੀ ਨੇ ਕਿਹਾ ਕਿ ਇਸ ਨੇ ਪਿਛਲੇ ਵਿੱਤੀ ਵਰ੍ਹੇ ਵਿੱਚ 78,472.70 ਕਰੋੜ ਰੁਪਏ ਦੀ ਕੁੱਲ ਐਨਪੀਏ ਦਿਖਾਈ ਹੈ, ਜਦਕਿ ਆਰਬੀਆਈ ਦੇ ਮੁਤਾਬਕ ਇਹ ਅੰਕੜਾ 81,089.70 ਕਰੋੜ ਰੁਪਏ ਸੀ।
ਇਸੇ ਤਰ੍ਹਾਂ, ਪੀ ਐਨ ਬੀ ਨੇ ਪਿਛਲੇ ਵਿੱਤੀ ਵਰ੍ਹੇ ਵਿੱਚ 30,037.66 ਕਰੋੜ ਰੁਪਏ ਦਾ ਸ਼ੁੱਧ ਐਨਪੀਏ ਦਰਜ ਕੀਤਾ ਸੀ. ਰਿਜ਼ਰਵ ਬੈਂਕ ਦੇ ਮੁਲਾਂਕਣ ਅਨੁਸਾਰ ਸ਼ੁੱਧ ਐਨਪੀਏ 32,654.66 ਕਰੋੜ ਰੁਪਏ ਸੀ।
ਬੈਂਕ ਨੇ 2018-19 ਵਿਚ ਫਸੇ ਕਰਜ਼ਿਆਂ ਲਈ 48151.15 ਕਰੋੜ ਰੁਪਏ ਦੀ ਵਿਵਸਥਾ ਕੀਤੀ ਸੀ, ਪਰ ਇਸ ਦੇ ਲਈ 50,242.15 ਕਰੋੜ ਰੁਪਏ ਦੀ ਵਿਵਸਥਾ ਦੀ ਲੋੜ ਸੀ।