ਪੰਜਾਬ

punjab

ETV Bharat / business

ਪੀਐੱਮਸੀ ਬੈਂਕ ਮਾਮਲਾ: ਸਾਬਕਾ ਐੱਮ.ਡੀ ਜੁਆਏ ਥਾਮਸ ਗ੍ਰਿਫ਼ਤਾਰ - ਸਾਰੰਗ ਵਧਾਵਨ ਅਤੇ ਰਾਕੇਸ਼ ਵਾਧਵਾਨ ਨੂੰ ਗ੍ਰਿਫ਼ਤਾਰ ਕੀਤਾ

ਪੀਐੱਮਸੀ ਬੈਂਕ ਦੇ ਸਾਬਕਾ ਐੱਮਡੀ ਜੁਆਏ ਥਾਮਸ ਨੂੰ ਮੁੰਬਈ ਪੁਲਿਸ ਨੇ ਪੀਐੱਮਸੀ ਬੈਂਕ ਘੋਟਾਲੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ।

ਪੀਐੱਮਸੀ ਬੈਂਕ ਮਾਮਲਾ : ਸਾਬਕਾ ਐੱਮ.ਡੀ ਜੁਆਏ ਥਾਮਸ ਗ੍ਰਿਫ਼ਤਾਰ

By

Published : Oct 4, 2019, 11:48 PM IST

ਮੁੰਬਈ : ਪੰਜਾਬ ਮਹਾਂਰਾਸ਼ਟਰ ਕਾਰਪੋਰੇਟ ਬੈਂਕ (ਪੀਐੱਮਸੀ) ਦੇ ਸਾਬਕਾ ਪ੍ਰਬੰਧ ਨਿਰਦੇਸ਼ਕ ਜੁਆਏ ਥਾਮਸ ਨੂੰ ਸ਼ੁੱਕਰਵਾਰ ਨੂੰ ਮੁੰਬਈ ਪੁਲਿਸ ਦੀ ਆਰਥਿਕ ਜ਼ੁਰਮ ਸ਼ਾਖਾ ਵੱਲੋਂ ਕਥਿਤ ਰੂਪ ਨਾਲ 4,355 ਕਰੋੜ ਰੁਪਏ ਦੇ ਘੋਟਾਲੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਗ੍ਰਿਫ਼ਤਾਰੀ ਐੱਚਡੀਆਈਐੱਲ ਦੇ ਦੋ ਨਿਰਦੇਸ਼ਕਾਂ ਦੀ ਗ੍ਰਿਫ਼ਤਾਰੀ ਤੋਂ ਇੱਕ ਦਿਨ ਬਾਅਦ ਹੋਈ ਹੈ।

ਮੁੰਬਈ ਪੁਲਿਸ ਦੀ ਆਰਥਿਕ ਜ਼ੁਰਮ ਸ਼ਾਖ਼ਾ ਨੇ ਵੀਰਵਾਰ ਨੂੰ ਹਾਊਸਿੰਗ ਡਿਵੈੱਲਪਮੈਂਟ ਇਨਫ਼ਰਾਸਟਰੱਕਚਰ ਲਿਮਟਿਡ (ਐੱਚਡੀਆਈਐੱਲ) ਦੇ ਨਿਰਦੇਸ਼ਕਾਂ ਸਾਰੰਗ ਵਧਾਵਨ ਅਤੇ ਰਾਕੇਸ਼ ਵਾਧਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਉੱਪਰ ਪੰਜਾਬ ਅਤੇ ਮਹਾਂਰਾਸ਼ਟਰ ਸਹਿਕਾਰੀ ਬੈਂਕ ਮਾਮਲੇ ਵਿੱਚ ਕਰਜ਼ ਵਿੱਚ ਅਣਗਹਿਲੀ ਦੇ ਦੋਸ਼ ਹਨ।

44 ਖ਼ਾਤਿਆਂ ਵਿੱਚੋਂ 10 ਖ਼ਾਤੇ ਅਜਿਹੇ ਹਨ, ਜਿੰਨ੍ਹਾਂ ਕਾਰਨ ਪੀਐੱਮਸੀ ਬੈਂਕ ਕਰਜ਼ ਵਿੱਚ ਡੁੱਬਿਆ ਸੀ, ਜੋ ਕਿ ਐੱਚਡੀਆਈਐੱਲ ਨਾਲ ਸਬੰਧਤ ਸਨ। ਸਾਰੰਗ ਅਤੇ ਵਾਧਵਾਨ ਦੇ ਵਿਅਕਤੀਗਤ ਖ਼ਾਤੇ ਵੀ ਇੰਨ੍ਹਾਂ ਦਸਾਂ ਖ਼ਾਤਿਆਂ ਵਿੱਚੋਂ ਹੀ ਸਨ। 30 ਸਤੰਬਰ ਨੂੰ ਮੁੰਬਈ ਪੁਲਿਸ ਦੀ ਈਓਡਬਲਿਊ ਨੇ 4,355 ਕਰੋੜ ਰੁਪਏ ਤੋਂ ਜ਼ਿਆਦਾ ਦੇ ਘੋਟਾਲੇ ਦੇ ਸਬੰਧ ਵਿੱਚ ਐੱਚਡੀਆਈਐੱਲ ਅਤੇ ਪੀਐੱਮਸੀ ਬੈਂਕ ਦੇ ਸੀਨੀਅਰ ਅਧਿਕਾਰੀਆਂ ਵਿਰੁੱਧ ਸ਼ਿਕਾਇਤ ਦਰਜ ਕੀਤੀ ਸੀ।

ਰਿਜ਼ਰਵ ਬੈਂਕ ਨੇ ਵੀਰਵਾਰ ਨੂੰ ਘੋਟਾਲੇ ਤੋਂ ਪ੍ਰਭਾਵਿਤ ਪੀਐੱਮਸੀ ਦੇ ਖ਼ਾਤਾਧਾਰਕਾਂ ਲਈ ਨਕਦੀ ਨਿਕਾਸੀ ਹੱਦ ਨੂੰ 10,000 ਰੁਪਏ ਤੋਂ ਵਧਾ ਕੇ 25,000 ਰੁਪਏ ਕਰ ਦਿੱਤਾ ਹੈ। ਬੈਂਕ ਦੇ ਖ਼ਾਤਾਧਾਰਕਾਂ 6 ਮਹੀਨਿਆਂ ਦੌਰਾਨ 25,000 ਰੁਪਏ ਤੱਕ ਦੀ ਨਿਕਾਸੀ ਕਰ ਸਕਣਗੇ। ਪੀਐੱਮਸੀ ਬੈਂਕ ਰਿਜ਼ਰਵ ਬੈਂਕ ਵੱਲੋਂ ਨਿਯੁਕਤ ਪ੍ਰਬੰਧਕ ਦੇ ਅਧੀਨ ਕੰਮ ਕਰ ਰਿਹਾ ਹੈ। ਬੈਂਕ ਦੇ ਸਾਬਕਾ ਪ੍ਰਬੰਧਕਾਂ ਦੀ ਪੁਲਿਸ ਦੀ ਆਰਥਿਕ ਜ਼ੁਰਮ ਸ਼ਾਖ਼ਾ ਜਾਂਚ ਕਰ ਰਹੀ ਹੈ। ਪੀਐੱਮਸੀ 11,600 ਕਰੋੜ ਰੁਪਏ ਤੋਂ ਜ਼ਿਆਦਾ ਜਮ੍ਹਾ ਦੇ ਨਾਲ ਦੇਸ਼ ਦੇ ਚੋਟੀ ਦੇ 10 ਸੀਨੀਅਰ ਬੈਂਕਾਂ ਵਿੱਚੋਂ ਇੱਕ ਹੈ।

ਬੈਂਕ ਨੇ ਐੱਚਡੀਆਈਐੱਲ ਨੂੰ ਆਪਣੇ ਕੁੱਲ ਕਰਜ਼ 8,880 ਕਰੋੜ ਰੁਪਏ ਦਾ ਕਰਜ਼ ਦਿੱਤਾ ਸੀ। ਇਹ ਉਸ ਦੇ ਕੁੱਲ ਕਰਜ਼ ਦਾ ਕਰੀ 73 ਫ਼ੀਸਦੀ ਹੈ। ਪੂਰਾ ਕਰਜ਼ ਪਿਛਲੇ 2-3 ਸਾਲ ਤੋਂ ਐੱਨਪੀਏ (ਗ਼ੈਰ-ਪ੍ਰਦਰਸ਼ਿਤ ਸੰਪਤੀ) ਬਣੀ ਹੋਈ ਹੈ। ਬੈਂਕ ਉੱਤੇ ਲਾਈਆਂ ਗਈਆਂ ਪਾਬੰਦੀਆਂ ਵਿੱਚ ਕਰਜ਼ ਦੇਣਾ ਅਤੇ ਨਵਾਂ ਜ਼ਮ੍ਹਾ ਸਵੀਕਾਰ ਕਰਨ ਉੱਤੇ ਰੋਕ ਸ਼ਾਮਲ ਹੈ। ਨਾਲ ਹੀ ਬੈਂਕ ਪ੍ਰਬੰਧਨ ਨੂੰ ਹਟਾ ਕੇ ਉਸ ਦੀ ਥਾਂ ਆਰਬੀਆਈ ਦੇ ਸਾਬਕਾ ਅਧਿਕਾਰੀ ਨੂੰ ਬੈਂਕ ਦਾ ਪ੍ਰਬੰਧਕ ਬਣਾਇਆ ਗਿਆ।

ਸਵਿਸ ਬੈਂਕ ਨੇ ਭਾਰਤ ਨੂੰ ਦਿੱਤੀ ਖ਼ਾਤਿਆਂ ਦੀ ਜਾਣਕਾਰੀ

ABOUT THE AUTHOR

...view details