ਨਵੀਂ ਦਿੱਲੀ: ਵਪਾਰਕ ਅਤੇ ਉਦਯੋਗ ਮੰਤਰੀ ਪੀਊਸ਼ ਗੋਇਲ ਦਾਵੋਸ ਵਿੱਚ ਹੋਣ ਜਾ ਰਹੇ 50ਵੇਂ ਵਿਸ਼ਵ ਆਰਥਿਕ ਮੰਚ (ਡਬਲਿਊਈਐੱਫ਼) ਸੰਮੇਲਨ ਵਿੱਚ ਭਾਰਤੀ ਪ੍ਰਤੀਨਿਧੀ ਮੰਡਲ ਦੀ ਅਗਵਾਈ ਕਰਨਗੇ। ਸੰਮੇਲਨ 20 ਤੋਂ 24 ਜਨਵਰੀ ਵਿਚਕਾਰ ਹੋਣਾ ਹੈ।
ਵਪਾਰਕ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਗੋਇਲ ਦਾਵੋਸ ਵਿੱਚ ਵਿਸ਼ਵ ਵਾਪਰ ਸੰਗਠਨ ਦੇ ਮੰਤਰੀਆਂ ਦੀ ਇੱਕ ਗ਼ੈਰ-ਰਸਮੀ ਬੈਠਕ ਵਿੱਚ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਗੋਇਲ ਉੱਥੇ ਆਸਟ੍ਰੇਲੀਆ, ਦੱਖਣੀ ਅਫ਼ਰੀਕਾ, ਰੂਸ, ਸਾਊਦੀ ਅਰਬ, ਸਵਿਟਜ਼ਰਲੈਂਡ, ਕੋਰੀਆ ਅਤੇ ਸਿੰਗਾਪੁਰ ਦੇ ਮੰਤਰੀਆਂ ਦੇ ਨਾਲ ਦੋ-ਪੱਖੀ ਬੈਠਕ ਕਰਨਗੇ।
ਗੋਇਲ ਦੀ ਇਸ ਦੌਰਾਨ ਆਰਥਿਕ ਸਹਿਯੋਗ ਤੇ ਵਿਕਾਸ ਸੰਗਠਨ (ਓਈਸੀਡੀ) ਦੇ ਮਹਾਂ-ਸਕੱਤਰ ਅਤੇ ਵਿਸ਼ਵ ਵਪਾਰ ਸੰਗਠਨ ਦੇ ਮਹਾਂ-ਨਿਰਦੇਸ਼ਕ ਦੇ ਨਾਲ ਵੀ ਬੈਠਕ ਹੋਵੇਗੀ। ਗੋਇਲ ਦੀ ਇਸ ਯਾਤਰਾ ਦੌਰਾਨ ਕੰਪਨੀਆਂ ਮੁੱਖ ਕਾਰਜ਼ਕਾਰੀ ਅਧਿਕਾਰੀਆਂ ਦੇ ਨਾਲ ਵੀ ਦੋ-ਪੱਖੀ ਬੈਠਕ ਹੋਵੇਗੀ।