ਪੰਜਾਬ

punjab

ETV Bharat / business

ਵਣਜ ਮੰਤਰੀ ਨੇ ਈ-ਕਾਮਰਸ ਅਤੇ ਤਕਨੀਕੀ ਖੇਤਰ ਦੀਆਂ ਕੰਪਨੀਆਂ ਨਾਲ ਕੀਤੀ ਮੀਟਿੰਗ - digital economics

ਈ-ਕਾਮਰਸ ਕੰਪਨੀਆਂ ਨਾਲ ਮੀਟਿੰਗ ਵਿੱਚ ਦੇਸ਼ ਤੋਂ ਬਾਹਰ ਡਾਟੇ ਦਾ ਆਦਾਨ-ਪ੍ਰਦਾਨ, ਡਾਟੇ ਦੀ ਮਲਕਿਅਤ ਅਤੇ ਇਸ ਨੂੰ ਸਾਂਝਾ ਕਰਨਾ, ਭਾਰਤੀ ਡਾਟਾ ਸਰਵਰ ਦੀ ਵਰਤੋਂ ਤੋਂ ਹੋਣ ਵਾਲੇ ਲਾਭ ਤੇ ਹਾਨੀਆਂ, ਈ-ਮੇਲ ਵਰਗੇ ਵਿਸ਼ਿਆਂ 'ਤੇ ਵੀ ਚਰਚਾ ਕੀਤੀ ਗਈ।

ਵਪਾਰ ਮੰਤਰੀ ਪਿਊਸ਼ ਗੋਇਲ ਮੀਟਿੰਗ ਕਰਦੇ ਹੋਏ।

By

Published : Jun 18, 2019, 5:27 PM IST

ਨਵੀਂ ਦਿੱਲੀ : ਕੇਂਦਰੀ ਵਪਾਰ ਤੇ ਉਦਯੋਗ ਮੰਤਰੀ ਅਤੇ ਰੇਲ ਮੰਤਰੀ ਪਿਊਸ਼ ਗੋਇਲ ਨੇ ਨਵੀਂ ਦਿੱਲੀ ਵਿੱਚ ਈ-ਕਾਮਰਸ ਅਤੇ ਡਾਟੇ ਦੇ ਸਥਾਨੀਕਰਨ ਵਿਸ਼ਿਆਂ 'ਤੇ ਉਦਯੋਗ ਜਗਤ ਦੇ ਉਗਯੋਗਪਤੀਆਂ ਨਾਲ ਮੀਟਿੰਗ ਕੀਤੀ।

ਮੀਟਿੰਗ ਵਿੱਚ ਵਿਕਸਿਤ ਹੋ ਰਹੀ ਡਿਜ਼ਿਟਲ ਅਰਥ-ਵਿਵਸਥਾ ਵਿੱਚ ਭਾਰਤ ਲਈ ਸੰਭਾਵਨਾਵਾਂ, ਈ-ਕਾਮਰਸ ਕਾਰਨ ਭਾਰਤ ਦੀ ਜੀਡੀਪੀ ਵਿੱਚ ਮੁੱਲ ਸਾਂਭਣ, 4 ਮਾਪਾਂ- ਨਿੱਜਤਾ, ਸੁਰੱਖਿਆ, ਪ੍ਰੋਟੈਕਸ਼ਨ ਅਤੇ ਸਵੰਤਤਰ ਚੋਣ ਨਾਲ ਸਬੰਧਿਤ ਡਾਟੇ ਨੂੰ ਸਮਝਣਾ, ਡਾਟਾ ਦੇ ਮਲਕਿਅਤ ਅਤੇ ਇਸ ਨੂੰ ਸਾਂਝਾ ਕਰਨਾ, ਦੇਸ਼ ਤੋਂ ਬਾਹਰ ਡਾਟੇ ਦੇ ਆਦਾਨ-ਪ੍ਰਦਾਨ ਦਾ ਲਾਭ ਅਤੇ ਡਾਟੇ ਦੀ ਵਰਤੋਂ ਦੇ ਨਿਰੀਖਣ ਲਈ ਸਾਧਨ ਤੇ ਚਰਚਾ ਕੀਤੀ ਗਈ।

ਇਹ ਵੀ ਪੜ੍ਹੋ : UCO BANK ਨੇ ਯਸ਼ੋਵਰਧਨ ਬਿਰਲਾ ਨੂੰ ਡੀਫ਼ਾਲਟਰ ਐਲਾਨਿਆ

ਭਾਰਤੀ ਈ-ਕਾਮਰਸ ਕੰਪਨੀਆਂ ਦੇ ਨਾਲ ਵਪਾਰ ਮੰਤਰੀ ਦੀ ਮੀਟਿੰਗ ਤੋਂ ਲਾਭ ਪ੍ਰਾਪਤ ਕਰਨ ਵਾਲੀ ਭਾਰਤੀ ਕੰਪਨੀਆਂ ਨਾਲ ਸਬੰਧਤ ਮੁੱਦੇ, ਵਿਦੇਸ਼ੀ ਮੁਕਾਬਲੇ ਦੇ ਖ਼ਤਰੇ, ਬਰਾਬਰ ਮੌਕੇ ਅਤੇ ਮੁਕਾਬਲਾ ਵਿਰੋਧੀ ਅਭਿਆਸਾਂ ਦਾ ਪ੍ਰਭਾਵ, ਮੁਕਾਬਲਾ ਖ਼ਤਮ ਕਰਨ ਲਈ ਕੀਮਤਾਂ ਨੂੰ ਘੱਟ ਰੱਖਣਾ ਅਤੇ ਹੋਰ ਵੰਡਣ ਵਾਲੇ ਅਭਿਆਸ ਵਰਗੇ ਵਿਸ਼ਿਆਂ 'ਤੇ ਵਿਚਾਰ-ਚਰਚਾ ਕੀਤਾ ਜਾਵੇਗੀ।

ਵਪਾਰ ਮੰਤਰੀ ਤੇ ਉਦਯੋਗ ਮੰਤਰੀ ਸ਼੍ਰੀ ਸੋਮ ਪ੍ਰਕਾਸ਼, ਡੀਪੀਆਈਆਈਟੀ, ਵਪਾਰ ਵਿਭਾਗ, ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨੀਕੀ ਵਿਭਾਗ ਦੇ ਸਕੱਤਰ, ਆਈਬੀਆਈ ਦੇ ਉਪ ਗਵਰਨਰ ਸ਼੍ਰੀ ਬੀਪੀ ਕਾਨੂੰਨਗੋ, ਵਿਦੇਸ਼ ਮੰਤਰਾਲਾ ਅਤੇ ਈ-ਕਾਮਰਸ ਕੰਪਨੀਆਂ ਦੇ ਮੈਂਬਰ ਮੀਟਿੰਗ ਵਿੱਚ ਸ਼ਾਮਲ ਹੋਏ।

ABOUT THE AUTHOR

...view details