ਨਵੀਂ ਦਿੱਲੀ : ਮੋਦੀ ਸਰਕਾਰ 2.0 ਨੇ ਆਪਣਾ ਪਹਿਲਾ ਬਜਟ ਪੇਸ਼ ਕਰ ਦਿੱਤਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਵਿੱਚ ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ ਵੱਧਣ ਨਾਲ ਲੋਕਾਂ ਦੀ ਜੇਬਾਂ ਤੇ ਸਿੱਧਾ ਅਸਰ ਪਵੇਗਾ। ਰੋਜ਼ਾਨਾ ਦੀਆਂ ਵਸਤੂਆਂ ਸਮੇਤ ਬੈਂਕ ਤੋਂ ਲੋਨ ਲੈਣ ਤੇ ਮਹਿੰਗਾਈ ਦਾ ਬੋਝ ਪੈ ਸਕਦਾ ਹੈ। ਇਸ ਨਾਲ ਲੋਕਾਂ ਦੀਆਂ ਬੱਚਤਾਂ ਤੇ ਵੀ ਅਸਰ ਪਵੇਗਾ।
ਜਾਣਕਾਰੀ ਮੁਤਾਬਕ ਖ਼ਜ਼ਾਨਾ ਮੰਤਰੀ ਵੱਲੋਂ ਕੱਲ੍ਹ ਪੇਸ਼ ਕੀਤੇ ਗਏ ਬਜ਼ਟ ਵਿੱਚ ਪਟਰੌਲ ਤੇ ਡੀਜ਼ਲ ਤੇ ਸੈੱਸ ਵਧਾਇਆ ਗਿਆ ਹੈ। ਜਿਸ ਤੋਂ ਬਾਅਦ ਪਟਰੌਲ ਤੇ ਡੀਜ਼ਲ ਢਾਈ-ਢਾਈ ਰੁਪਏ ਮਹਿੰਗਾ ਹੋ ਗਿਆ ਹੈ ਤੇ ਇਹ ਕੀਮਤਾਂ ਅੱਜ ਰਾਤ 12.00 ਵਜੇ ਤੋਂ ਲਾਗੂ ਹੋ ਗਈਆਂ ਹਨ।