ਪੰਜਾਬ

punjab

ETV Bharat / business

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ 7ਵੇਂ ਦਿਨ ਵਾਧਾ ਜਾਰੀ - petrol and diesel prices

ਨਵੇਂ ਸਾਲ ਦੇ 7ਵੇਂ ਦਿਨ ਮੰਗਲਵਾਰ ਨੂੰ ਪੈਟਰੌਲ ਤੇ ਡੀਜ਼ਲ ਦੀਆਂ ਕੀਮਤਾਂ ਮਹਾਂਨਗਰਾਂ ਵਿੱਚ ਲੜੀਵਾਰ 5 ਪੈਸੇ ਅਤੇ 11 ਪੈਸੇ ਦਾ ਵਾਧਾ ਹੋਇਆ।

petrol and diesel prices
ਪੈਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ 7ਵੇਂ ਦਿਨ ਵਾਧਾ ਜਾਰੀ

By

Published : Jan 7, 2020, 10:51 AM IST

ਨਵੀਂ ਦਿੱਲੀ: ਈਰਾਨ ਅਤੇ ਅਮਰੀਕਾ ਲੜਾਈ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਹੋ ਰਹੇ ਵਾਧੇ ਕਾਰਨ ਪਿਛਲੇ ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ।

ਜਾਣਕਾਰੀ ਮੁਤਾਬਕ ਮਹਾਂਨਗਰਾਂ ਵਿੱਚ 7 ਜਨਵਰੀ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕ੍ਰਮਵਾਰ 5 ਪੈਸੇ ਪ੍ਰਤੀ ਲੀਟਰ ਅਤੇ 11 ਪੈਸੇ ਪ੍ਰਤੀ ਲੀਟਰ ਤੱਕ ਦਾ ਵਾਧਾ ਹੋਇਆ ਹੈ, ਜੋ ਕਿ ਇੱਕ ਦਿਨ ਪਹਿਲਾਂ ਯਾਨਿ ਕਿ ਸੋਮਵਾਰ ਨੂੰ 15-16 ਪੈਸੇ ਪ੍ਰਤੀ ਲੀਟਰ ਅਤੇ 17-19 ਪੈਸੇ ਪ੍ਰਤੀ ਲੀਟਰ ਸੀ।

ਅਮਰੀਕਾ ਅਤੇ ਈਰਾਨ ਵਿਚਕਾਰ ਚੱਲ ਰਹੇ ਤਨਾਅ ਕਾਰਨ ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ।

ਮੈਟਰੋ ਸਿਟੀ 'ਚ ਕੀਮਤਾਂ

ਇੰਡੀਅਨ ਆਇਲ ਦੀ ਵੈਬਸਾਇਟ ਮੁਤਾਬਕ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨੱਈ ਵਿੱਚ ਪੈਟਰੋਲ ਦੀਆਂ ਦੀਆਂ ਕ੍ਰਮਵਾਰ ਕੀਮਤਾਂ 75.74 ਰੁਪਏ, 78.33 ਰੁਪਏ, 81.33 ਰੁਪਏ ਅਤੇ 78.69 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ, ਉੱਥੇ ਹੀ ਡੀਜ਼ਲ 68.79 ਰੁਪਏ, 71.15 ਰੁਪਏ, 72.14 ਰੁਪਏ ਅਤੇ 72.69 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

ABOUT THE AUTHOR

...view details