ਪੰਜਾਬ

punjab

ETV Bharat / business

ਮੁੜ ਵਧੀਆਂ ਪੈਟਰੋਲ, ਡੀਜ਼ਲ ਦੀਆਂ ਕੀਮਤਾਂ, ਏਟੀਐਫ ਦੀ ਕੀਮਤ ਵੀ 16.3% ਵਧੀ - ਬਿਜ਼ਨਸ ਨਿਊਜ਼

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਦਸਵੇਂ ਦਿਨ ਵੀ ਵਾਧਾ ਜਾਰੀ ਹੈ। ਅੱਜ ਪੈਟਰੋਲ ਦੀ ਕੀਮਤ ਵਿੱਚ 0.47 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ ਵਿੱਚ 0.57 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਦੇਸ਼ 'ਚ ਤੇਲ ਦੀਆਂ ਕੀਮਤਾਂ ਦੇ ਨਾਲ-ਨਾਲ ਏਟੀਐਫ (ਹਵਾਬਾਜ਼ੀ ਟਰਬਾਈਨ ਈਂਧਨ) ਦੀ ਕੀਮਤ ਵੀ 16.3% ਵਧੀਆਂ ਹਨ।

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ
ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ

By

Published : Jun 16, 2020, 10:55 AM IST

ਨਵੀਂ ਦਿੱਲੀ: ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਦਸਵੇਂ ਦਿਨ ਵੀ ਵਾਧਾ ਜਾਰੀ ਹੈ। ਮੰਗਲਵਾਰ ਨੂੰ ਪੈਟਰੋਲ ਦੀ ਕੀਮਤ ਵਿੱਚ 0.47 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ।ਤੇਲ ਪੀਐਸਯੂ ਵੱਲੋਂ ਰੇਟ ਰੀਵੀਜ਼ਨ 'ਚ ਲਗਾਤਾਰ ਤੇਲ ਦੀਆਂ ਕੀਮਤਾਂ 'ਚ ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਏਟੀਐਫ ਦੀ ਕੀਮਤਾਂ ਵਿੱਚ ਵੀ 16.3 ਫੀਸਦੀ ਵਾਧਾ ਕੀਤਾ ਗਿਆ ਹੈ।

ਚੰਡੀਗੜ੍ਹ 'ਚ ਪੈਟਰੋਲ ਦੀ ਕੀਮਤ 'ਚ 0.45 ਪੈਸੇ ਦਾ ਵਾਧਾ ਹੋਇਆ ਹੈ ਤੇ ਇਸ ਦੀ ਕੀਮਤ 73.86 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ 0.51 ਪੈਸੇ ਦੇ ਵਾਧੇ ਨਾਲ 67.21 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈ ਹੈ।

ਰਾਜਧਾਨੀ ਦਿੱਲੀ ਦੀ ਗੱਲ ਕਰੀਏ ਤਾਂ ਪੈਟਰੋਲ ਦੀ ਕੀਮਤ 0.47 ਪੈਸੇ ਦੇ ਵਾਧੇ ਨਾਲ 76.73 ਰੁਪਏ ਪ੍ਰਤੀ ਲੀਟਰ ਹੋ ਗਈ ਹੈ ਜਦਕਿ ਡੀਜ਼ਲ ਦੀ ਕੀਮਤ 0.57 ਪੈਸੇ 75.19 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ

ਇੰਡੀਅਨ ਆਇਲ ਦੀ ਵੈੱਬਸਾਈਟ ਦੇ ਅਨੁਸਾਰ,ਮੁੰਬਈ ਵਿੱਚ ਪੈਟਰੋਲ ਦੀ ਕੀਮਤ 'ਚ 0.45 ਪੈਸੇ ਦਾ ਵਾਧਾ ਹੋਇਆ ਹੈ ਅਤੇ ਇਹ 83.62 ਰੁਪਏ ਪ੍ਰਤੀ ਲੀਟਰ ਤੇ 0.54 ਪੈਸੇ ਦੇ ਵਾਧੇ ਨਾਲ ਡੀਜ਼ਲ 73.75 ਰੁਪਏ ਪ੍ਰਤੀ ਲੀਟਰ ਵਿੱਕ ਰਿਹਾ ਹੈ। ਚੇਨਈ 'ਚ ਪੈਟਰੋਲ ਦੀ ਕੀਮਤ 0.41 ਪੈਸੇ ਦੇ ਵਾਧੇ ਨਾਲ 80.37 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 0.48 ਦੇ ਵਾਧੇ ਨਾਲ 73.17 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਕੋਲਕਾਤਾ 'ਚ ਵੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਇਥੇ ਪੈਟਰੋਲ 0.45 ਪੈਸੇ ਦੇ ਵਾਧੇ ਨਾਲ 78.55 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 0.51 ਪੈਸੇ ਦੇ ਵਾਧੇ ਨਾਲ 70.84 ਰੁਪਏ ਪ੍ਰਤੀ ਲੀਟਰ ਵਿੱਕ ਰਿਹਾ ਹੈ।

ਇਸ ਤੋਂ ਇਲਾਵਾ ਮਹਾਂਨਗਰਾਂ ਵਿੱਚ ਵੀ ਹਵਾਬਾਜ਼ੀ ਟਰਬਾਈਨ ਈਂਧਨ (ਏਟੀਐਫ) ਦੀਆਂ ਕੀਮਤਾਂ ਵਧਾ ਦਿੱਤੀਆਂ ਗਈਆਂ ਹਨ। ਦਿੱਲੀ 'ਚ ਕੀਮਤ ਵੱਧ ਕੇ 39,069.87 ਰੁਪਏ ਪ੍ਰਤੀ ਕਿੱਲੋ ਲੀਟਰ ,ਕੋਲਕਾਤਾ 'ਚ ਏਟੀਐਫ ਦੀ ਕੀਮਤ 44,024.10 ਪ੍ਰਤੀ ਕਿੱਲੋ ਲੀਟਰ, ਮੁੰਬਈ 'ਚ 38,565.06 ਪ੍ਰਤੀ ਕਿੱਲੋ ਲੀਟਰ ਅਤੇ ਚੇਨਈ ਵਿੱਚ 40,239.63 ਪ੍ਰਤੀ ਕਿੱਲੋ ਲੀਟਰ ਹੋ ਗਈ ਹੈ । ਇਸ ਤੋਂ ਪਹਿਲਾਂ 1 ਜੂਨ ਨੂੰ ਏਟੀਐਫ ਦੀਆਂ ਕੀਮਤਾਂ 'ਚ ਸੋਧ ਕੀਤਾ ਜਾ ਚੁੱਕਾ ਹੈ।

ਏਟੀਐਫ ਦੀ ਕੀਮਤ ਵੀ 16.3% ਵੱਧੀ

ਪੂਰੇ ਦੇਸ਼ 'ਚ ਤੇਲ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ , ਪਰ ਇਹ ਕੀਮਤਾਂ ਵੱਖ-ਵੱਖ ਸੂਬਿਆਂ 'ਚ ਵ੍ਰਿਕੀ ਟੈਕਸ, ਵੈਲਯੂ ਐਡੀਡ ਟੈਕਸ ਦੇ ਜੋੜੇ ਜਾਣ ਮਗਰੋਂ ਵੱਖ-ਵੱਖ ਹੋ ਜਾਂਦੀ ਹੈ। ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ 'ਤੇ ਟੈਕਸ ਵਧਾ ਕੇ 69 ਫੀਸਦੀ ਕਰ ਦਿੱਤਾ ਗਿਆ ਹੈ, ਜੋ ਕਿ ਵਿਸ਼ਵ 'ਚ ਸਭ ਤੋਂ ਵੱਧ ਹੈ।

ABOUT THE AUTHOR

...view details